National
ਕੁੜੀ ਨੇ 23ਵੀਂ ਮੰਜ਼ਿਲ ਤੋਂ ਮਾਰੀ ਛਾਲ, ਬਾਈਕ ‘ਤੇ ਡਿੱਗੀ ਤੇ ਦੋ ਹਿੱਸਿਆਂ ‘ਚ ਵੰਡਿਆ ਗਿਆ ਸਰੀਰ; ਜਾਂਚ ‘ਚ ਜੁਟੀ ਪੁਲਿਸ

ਨਵੀਂ ਦਿੱਲੀ, 27 ਮਈ- ਮੁੰਬਈ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪੂਰਬੀ ਉਪਨਗਰ ਵਿਕਰੋਲੀ ‘ਚ 25 ਸਾਲ ਦੀ ਕੁੜੀ ਨੇ ਇਕ ਇਮਾਰਤ ਦੀ 23ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਆਤਮਹੱਤਿਆ ਕਰ ਲਈ। ਇਸ ਬਾਰੇ ਇਕ ਅਧਿਕਾਰੀ ਨੇ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਕਨਮਵਾਰ ਨਗਰ ਇਲਾਕੇ ‘ਚ ਵਾਪਰੀ। ਉਨ੍ਹਾਂ ਦੱਸਿਆ ਕਿ ਪੀੜਤਾ ਹਰਸ਼ਦਾ ਟੰਡੋਲਕਰ ਮਾਨਸਿਕ ਤੌਰ ‘ਤੇ ਪਰੇਸ਼ਾਨ ਸੀ, ਪਰ ਉਸਨੇ ਇਹ ਕਦਮ ਕਿਉਂ ਚੁੱਕਿਆ, ਇਸ ਦਾ ਸਹੀ ਕਾਰਨ ਸਪਸ਼ਟ ਨਹੀਂ ਹੋ ਸਕਿਆ।
23ਵੀਂ ਮੰਜ਼ਿਲ ਤੋਂ ਮਾਰੀ ਛਾਲ
ਅਧਿਕਾਰੀ ਨੇ ਦੱਸਿਆ ਕਿ ਟੰਡੋਲਕਰ 23ਵੀਂ ਮੰਜ਼ਿਲ ਤੋਂ ਕੁੱਦ ਗਈ ਤੇ ਖੜ੍ਹੀ ਮੋਟਰਸਾਈਕਲ ‘ਤੇ ਡਿੱਗ ਪਈ ਜਿਸ ਨਾਲ ਉਸਦਾ ਸਰੀਰ ਦੋ ਹਿੱਸਿਆਂ ‘ਚ ਵੰਡਿਆ ਗਿਆ। ਉਨ੍ਹਾਂ ਦੱਸਿਆ ਕਿ ਸਥਾਨਕ ਲੋਕਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਤੇ ਸ਼ੁਰੂਆਤੀ ਜਾਣਕਾਰੀ ਦੇ ਆਧਾਰ ‘ਤੇ ਮਾਮਲੇ ‘ਚ ਅਚਾਨਕ ਮੌਤ ਦੀ ਰਿਪੋਰਟ (ਏਡੀਆਰ) ਦਰਜ ਕੀਤੀ ਗਈ।



