Punjab

ਡੈੱਡਲਾਈਨ ਖ਼ਤਮ ਹੋਣ ਤੋਂ ਬਾਅਦ ਪਾਕਿ ਨਹੀਂ ਜਾ ਸਕੀਆਂ ਦੋ ਬਜ਼ੁਰਗ ਭੈਣਾਂ, ਨਹੀਂ ਖੋਲ੍ਹੇ ਗਏ ਗੇਟ

 ਅਟਾਰੀ, 2 ਮਈ- ਭਾਰਤ-ਪਾਕਿਸਤਾਨ ਦਰਮਿਆਨ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਬਣੇ ਤਣਾਅ ਦੇ ਚੱਲਦਿਆਂ ਭਾਰਤ ਸਰਕਾਰ ਨੇ ਆਦੇਸ਼ ਜਾਰੀ ਕੀਤੇ ਸਨ ਕਿ ਭਾਰਤ ਵਿਚ ਜੋ ਵੀ ਪਾਕਿਸਤਾਨੀ ਪਾਸਪੋਰਟ ਧਾਰਕ ਹਨ, ਉਹ 30 ਅਪ੍ਰੈਲ ਤੱਕ ਪਾਕਿਸਤਾਨ ਵਾਪਸ ਚਲੇ ਜਾਣ। ਵਾਪਸ ਨਾ ਜਾਣ ਦੀ ਸੂਰਤ ਵਿਚ ਉਨ੍ਹਾਂ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਭਾਰਤ ਸਰਕਾਰ ਵੱਲੋਂ 30 ਅਪ੍ਰੈਲ ਦੀ ਦਿੱਤੀ ਗਈ ਡੈੱਡਲਾਈਨ ਖਤਮ ਹੋਣ ਤੋਂ ਬਾਅਦ ਵੀ ਵੀਰਵਾਰ ਕਈ ਪਾਕਿਸਤਾਨੀ ਪਾਸਪੋਰਟ ਧਾਰਕ ਪਾਕਿ ਜਾਣ ਲਈ ਅਟਾਰੀ ਬਾਰਡਰ ’ਤੇ ਪਹੁੰਚੇ ਪਰ ਭਾਰਤ-ਪਾਕਿ ਦਰਮਿਅਨ ਉਹ ਗੇਟ ਜਿੱਥੋਂ ਦੀ ਦੋਵਾਂ ਦੇਸ਼ਾਂ ਦੇ ਵਸਨੀਕ ਇੱਕ-ਦੂਜੇ ਦੇ ਦੇਸ਼ ਵਿਚ ਜਾਂਦੇ ਸਨ, ਨਹੀਂ ਖੋਲ੍ਹੇ ਗਏ। ਇਸ ਮੌਕੇ ਦੋ ਔਰਤਾਂ ਜੋ ਪਾਕਿਸਤਾਨ ਜਾਣ ਲਈ ਅਟਾਰੀ ਬਾਰਡਰ ’ਤੇ ਪਹੁੰਚੀਆਂ ਸਨ, ਉਨ੍ਹਾਂ ਨਾਲ ਰਿਸ਼ਤੇ ਵਿਚ ਲੱਗਦੇ ਚਚੇਰੇ ਭਰਾ ਨੇ ਦੱਸਿਆ ਸ਼ਬੀਰ ਫਾਤਮਾ (84) ਤੇ ਉਸ ਦੀ ਭੈਣ (80) ਦੋਂਵੇ ਵਾਸੀ ਸ਼ਾਦਰਾ ਸ਼ਰੀਫ ਦੀਆਂ ਰਹਿਣ ਵਾਲੀਆਂ ਹਨ ਹੈ। ਉਨ੍ਹਾਂ ਕਿਹਾ ਕਿ ਇਹ ਦੋਵੇਂ ਭੈਣਾਂ 1983 ਦੀਆਂ ਭਾਰਤ ਵਿਚ ਰਹਿ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਵਾਪਸ ਜਾਣ ਲਈ ਇਨ੍ਹਾਂ ਨੂੰ ਨੋਟਿਸ ਮਿਲਿਆ ਸੀ। ਉਨ੍ਹਾਂ ਦੋਵਾਂ ਭੈਣਾਂ ਨੂੰ ਪਾਕਿਸਤਾਨ ਭੇਜਣ ਲਈ ਸਵੇਰ ਤੋਂ ਅਟਾਰੀ ਬਾਰਡਰ ’ਤੇ ਲੈ ਕੇ ਆਏ ਹਾਂ ਪਰ ਸ਼ਾਮ ਤੱਕ ਭਾਰਤੀ ਸਰਹੱਦ ’ਤੇ ਗੇਟ ਨਹੀਂ ਖੋਲ੍ਹੇ ਗਏ ਜਿਸ ਸੂਰਤ ਵਿਚ ਅਸੀਂ ਸ਼ਾਦਰਾ ਸ਼ਰੀਫ ਵਾਪਸ ਜਾ ਰਹੇ ਹਾਂ।

Related Articles

Leave a Reply

Your email address will not be published. Required fields are marked *

Back to top button