Punjab

ਕਿਸਾਨਾਂ ਦੀ ਹੱਕ ਹਾਅ ਦਾ ਨਾਅਰਾ ਮਾਰਨ ਵਾਲੀ ਆਵਾਜ਼ ਸਦਾ ਲਈ ਹੋਈ ਖਾਮੋਸ਼

ਸਾਬਕਾ ਰਾਜਪਾਲ ਸੱਤਿਆ ਪਾਲ ਮਲਿਕ ਦਾ ਦਿਹਾਂਤ

ਜਸਵਿੰਦਰ ਸਿੰਘ ਸੰਧੂ

ਨਵੀਂ ਦਿੱਲੀ, 5 ਅਗਸਤ : ਅੱਜ ਕਿਸਾਨੀ ਜੰਗ ਦੇ ਮੋਰਚੇ ‘ਤੇ ਖੜ੍ਹੇ ਹਰ ਦਿਲ ਨੂੰ ਝੰਜੋੜ ਦੇਣ ਵਾਲੀ ਖ਼ਬਰ ਆਈ ਹੈ। ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੀ ਬੇਬਾਕ ਤੇ ਸੱਚੀ ਆਵਾਜ਼ ਬਣੇ ਸਾਬਕਾ ਰਾਜਪਾਲ ਸੱਤਿਆ ਪਾਲ ਮਲਿਕ ਹੁਣ ਸਾਡੇ ਵਿਚ ਨਹੀਂ ਰਹੇ। ਉਹ 79 ਸਾਲ ਦੇ ਸਨ ਅਤੇ ਲੰਬੇ ਸਮੇਂ ਤੋਂ ਗੁਰਦੇ ਦੀ ਬਿਮਾਰੀ ਨਾਲ ਜੂਝ ਰਹੇ ਸਨ। ਦਿੱਲੀ ਦੇ ਇੱਕ ਹਸਪਤਾਲ ਵਿਚ ਅੱਜ ਦੁਪਹਿਰ 1:57 ਵਜੇ ਉਨ੍ਹਾਂ ਨੇ ਆਪਣਾ ਆਖਰੀ ਸਾਹ ਲਿਆ। 23 ਅਗਸਤ 2018 ਤੋਂ 30 ਅਕਤੂਬਰ 2019 ਤੱਕ ਜੰਮੂ-ਕਸ਼ਮੀਰ ਦੇ ਰਾਜਪਾਲ ਰਹੇ ਮਲਿਕ ਦੇ ਕਾਰਜਕਾਲ ਦੌਰਾਨ ਹੀ 5 ਅਗਸਤ 2019 ਨੂੰ ਧਾਰਾ 370 ਹਟਾਈ ਗਈ ਸੀ। ਇਸ ਤੋਂ ਇਲਾਵਾ ਉਹ ਗੋਆ ਤੇ ਮੇਘਾਲਿਆ ਦੇ ਰਾਜਪਾਲ ਵਜੋਂ ਵੀ ਸੇਵਾ ਨਿਭਾ ਚੁੱਕੇ ਸਨ, ਪਰ ਉਨ੍ਹਾਂ ਦੀ ਅਸਲ ਪਹਚਾਣ ਉਸ ਵੇਲੇ ਸਾਹਮਣੇ ਆਈ ਜਦੋਂ ਉਹ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੇ ਹੱਕ ਵਿਚ ਡਟ ਕੇ ਖੜ੍ਹੇ। ਭਾਜਪਾ ਸਰਕਾਰ ਦੇ ਵਿਰੁੱਧ ਸੱਚ ਬੋਲਣ ਵਾਲਾ ਉਹ ਇੱਕੋ ਇਕ ਰਾਸ਼ਟਰੀ ਚਿਹਰਾ ਸਨ, ਜਿਹੜੇ ਨੇ ਕਿਸਾਨਾਂ ਦੀ ਆਵਾਜ਼ ਨੂੰ ਰਾਸ਼ਟਰ ਤੱਕ ਪਹੁੰਚਾਇਆ। ਉਨ੍ਹਾਂ ਦੇ ਹਿੰਮਤ-ਭਰੇ ਬਿਆਨਾਂ ਨੇ ਅੰਦੋਲਨ ਨੂੰ ਨਵਾਂ ਬਲ ਦਿੱਤਾ।
ਸੱਤਿਆ ਪਾਲ ਮਲਿਕ ਨੇ ਆਪਣੀ ਸਾਫ-ਸੁਥਰੀ ਛਵੀ ਨਾਲ ਹਮੇਸ਼ਾ ਸੱਚ ਦਾ ਸਾਥ ਦਿੱਤਾ। ਸਰਕਾਰ ਵੱਲੋਂ ਉਨ੍ਹਾਂ ‘ਤੇ ਦਾਗ ਲਾਉਣ ਦੀਆਂ ਕੋਸ਼ਿਸ਼ਾਂ ਹੋਈਆਂ, ਪਰ ਉਹ ਹਰ ਵਿਰੋਧੀ ਸੁਰ ਦਾ ਸ਼ਾਂਤੀ ਅਤੇ ਦਲੀਲ ਨਾਲ ਜਵਾਬ ਦਿੰਦੇ ਰਹੇ। ਅੱਜ ਉਹ ਨਹੀਂ ਰਹੇ, ਪਰ ਕਿਸਾਨਾਂ ਦੇ ਹੱਕ ਵਿੱਚ ਉਨ੍ਹਾਂ ਦਾ ਡਟਿਆ ਹੋਇਆ ਸੁਰ ਹਮੇਸ਼ਾ ਗੂੰਜੇਗਾ। ਸੱਤਿਆ ਪਾਲ ਮਲਿਕ ਦੀ ਇਹ ਬੇਬਾਕੀ ਅਤੇ ਲੋਕਾਂ ਲਈ ਲੜਨ ਦੀ ਜਜ਼ਬਾ ਹਮੇਸ਼ਾ ਯਾਦ ਰੱਖੀ ਜਾਵੇਗੀ ।

Related Articles

Leave a Reply

Your email address will not be published. Required fields are marked *

Back to top button