Punjab

ਇਲੈਕਸ਼ਨ ਦੀ ਰੰਜ਼ਿਸ਼ ਨੂੰ ਲੈ ਕੇ ਦਰਾਣੀ ਅਤੇ ਜਠਾਣੀ ਦੀ ਕੀਤੀ ਕੁੱਟਮਾਰ, 6 ਨਾਮਜ਼ਦ

ਫ਼ਿਰੋਜ਼ਪੁਰ, 25 ਮਾਰਚ (ਬਾਲ ਕਿਸ਼ਨ)–  ਗੁਰੂਹਰਸਹਾਏ ਦੀ ਬਸਤੀ ਵੱਲੂ ਸਿੰਘ ਵਾਲੀ ਵਿਖੇ ਇਲੈਕਸ਼ਨ ਦੀ ਰੰਜ਼ਿਸ਼ ਨੂੰ ਲੈ ਕੇ ਦਰਾਣੀ ਅਤੇ ਜਠਾਣੀ ਦੀ ਕੁੱਟਮਾਰ ਕਰਨ ਦੇ ਦੋਸ਼ ਵਿਚ ਥਾਣਾ ਗੁਰੂਹਰਸਹਾਏ ਪੁਲਿਸ ਨੇ 5 ਬਾਏ ਨੇਮ ਲੋਕਾਂ ਅਤੇ ਇਕ ਅਣਪਛਾਤੇ ਵਿਅਕਤੀ ਖਿਲਾਫ 333, 115 (3), 303 (2), 191 (3), 190 ਬੀਐੱਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਕੈਲਾਸ਼ ਰਾਣੀ ਪਤਨੀ ਗੁਰਨਾਮ ਸਿੰਘ ਸਰਪੰਚ ਵਾਸੀ ਢਾਣੀ ਬਾਬਾ ਵੱਲੂ ਸਿੰਘ ਨੇ ਦੱਸਿਆ ਕਿ ਮਿਤੀ 10 ਮਾਰਚ 2025 ਨੂੰ ਰਾਤ ਕਰੀਬ 10 ਵਜੇ ਉਹ ਤੇ ਉਸ ਦੀ ਜਠਾਣੀ ਸ਼ੀਲੋ ਪਤਨੀ ਹਰਮੇਸ਼ ਸਿੰਘ ਘਰ ਵਿਚ ਮੌਜ਼ੂਦ ਸੀ ਤਾਂ ਦੋਸ਼ੀਅਨ ਹਰਜਿੰਦਰ ਸਿੰਘ ਉਰਫ ਜਿੰਦੂ ਪੁੱਤਰ ਜਰਨੈਲ ਸਿੰਘ, ਲਵਪ੍ਰੀਤ ਸਿੰਘ ਪੁੱਤਰ ਚੰਨ ਸਿੰਘ, ਰਿੰਪੋ ਰਾਣੀ ਪਤਨੀ ਚੰਨ ਸਿੰਘ, ਸਿਮਰਨਜੀਤ ਸਿੰਘ ਪੁੱਤਰ ਰਮੇਸ਼ ਸਿੰਘ, ਰਸ਼ਪਾਲ ਸਿੰਘ ਪੁੱਤਰ ਜੰਗੀਰ ਸਿੰਘ ਵਾਸੀਅਨ ਢਾਣੀ ਬਾਬਾ ਵੱਲੂ ਸਿੰਘ ਅਤੇ ਇਕ ਅਣਪਛਾਤਾ ਵਿਅਕਤੀ ਹਮਮਸ਼ਵਰਾ ਹੋ ਕੇ ਉਸ ਦੇ ਘਰ ਦਾਖਲ ਹੋ ਕੇ ਉਸ ਦੀ ਤੇ ਉਸ ਦੀ ਜਠਾਣੀ ਸ਼ੀਲੋ ਦੇ ਸੱਟਾਂ ਮਾਰੀਆਂ ਅਤੇ ਉਸ ਦੇ ਹੱਥ ਵਿਚ ਫੜਿਆ ਮੋਬਾਇਲ ਫੋਨ ਖੋਹ ਕੇ ਲੈ ਗਏ। ਵਜ਼ਾ ਰੰਜ਼ਿਸ਼ ਇਹ ਹੈ ਕਿ ਉਹ ਇਲੈਕਸ਼ਨ ਦੋਸ਼ੀਅਨ ਦੇ ਵਿਰੁੱਧ ਲੜੇ ਸੀ, ਉਹ ਇਲੈਕਸ਼ਨ ਜਿੱਤ ਗਏ ਸਨ। ਇਸੇ ਰੰਜ਼ਿਸ਼ ਕਰਕੇ ਉਕਤ ਦੋਸ਼ੀਅਨ ਨੇ ਉਨ੍ਹਾਂ ਦੇ ਸੱਟਾਂ ਮਾਰੀਆਂ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button