International

ਇਜ਼ਰਾਈਲ ‘ਚ ਵੱਜਣ ਲੱਗੇ ਸਾਇਰਨ, ਰੱਖਿਆ ਮੰਤਰੀ ਦਾ ਦਾਅਵਾ- ਈਰਾਨ ਨੇ ਤੋੜਿਆ ਸੀਜ਼ਫਾਇਰ, ਕਰਾਰਾ ਜਵਾਬ ਦੇਵਾਂਗੇ

ਅਵੀਵ, 24 ਜੂਨ : ਈਰਾਨ ਤੇ ਇਜ਼ਰਾਈਲ ਵਿਚਕਾਰ ਸੀਜ਼ਫਾਇਰ ਲਾਗੂ ਹੋ ਗਿਆ ਹੈ। ਅਮਰੀਕਾ ਦੀ ਮਦਦ ਨਾਲ ਇਹ ਸੀਜ਼ਫਾਇਰ ਸੰਭਵ ਹੋ ਸਕਿਆ, ਪਰ ਇਸ ਵਿਚ ਕਤਰ ਨੇ ਵੀ ਵਿਚੋਲਗੀ ਦੀ ਭੂਮਿਕਾ ਨਿਭਾਈ ਹੈ। ਇਸ ਦੌਰਾਨ, ਇਜ਼ਰਾਈਲ ਨੇ ਦਾਅਵਾ ਕੀਤਾ ਹੈ ਕਿ ਈਰਾਨ ਨੇ ਨਵੇਂ ਸੀਜ਼ਫਾਇਰ ਲਾਗੂ ਹੋਣ ਦੇ ਬਾਵਜੂਦ ਹਮਲੇ ਕੀਤੇ ਹਨ। ਹਾਲਾਂਕਿ, ਈਰਾਨ ਦੀ ਨਿਊਜ਼ ਏਜੰਸੀ ISNA ਨੇ ਇਨ੍ਹਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ। ਈਰਾਨ ਨੇ ਕਿਹਾ ਹੈ ਕਿ ਸੀਜ਼ਫਾਇਰ ਤੋਂ ਬਾਅਦ ਉਸ ਨੇ ਕੋਈ ਹਮਲਾ ਨਹੀਂ ਕੀਤਾ ਹੈ।

IAEA ਨੇ ਈਰਾਨ ਨੂੰ ਬੈਠਕ ਲਈ ਬੁਲਾਇਆ

ਇਸ ਦੌਰਾਨ ਸੰਯੁਕਤ ਰਾਸ਼ਟਰ ਪਰਮਾਣੂ ਨਿਗਰਾਨੀ (IAEA) ਦੇ ਮੁਖੀ ਰਾਫੇਲ ਗ੍ਰੌਸੀ ਨੇ ਕਿਹਾ ਹੈ ਕਿ ਉਨ੍ਹਾਂ ਨੇ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੂੰ ਇਕ ਬੈਠਕ ਦਾ ਪ੍ਰਸਤਾਵ ਦੇਣ ਲਈ ਪੱਤਰ ਲਿਖਿਆ ਹੈ ਤੇ ਈਰਾਨ ਅਤੇ ਇਜ਼ਰਾਈਲ ਵਿਚਕਾਰ ਜੰਗਬੰਦੀ ਦੇ ਐਲਾਨ ਤੋਂ ਬਾਅਦ ਸਹਿਯੋਗ ਦੀ ਅਪੀਲ ਕੀਤੀ ਹੈ।ਕੌਮਾਂਤਰੀ ਪਰਮਾਣੂ ਊਰਜਾ ਏਜੰਸੀ ਦੇ ਡਾਇਰੈਕਟਰ ਜਨਰਲ ਗ੍ਰੌਸੀ ਨੇ ਐਕਸ ‘ਤੇ ਇਕ ਪੋਸਟ ‘ਚ ਕਿਹਾ ਕਿ ਈਰਾਨ ਵੱਲੋਂ ਏਜੰਸੀ ਨਾਲ ਸਹਿਯੋਗ ਮੁੜ ਸ਼ੁਰੂ ਕਰਨ ਨਾਲ ਤਹਿਰਾਨ ਦੇ ਪਰਮਾਣੂ ਪ੍ਰੋਗਰਾਮ ‘ਤੇ ਚੱਲ ਰਹੇ ਲੰਬੇ ਸਮੇਂ ਦੇ ਵਿਵਾਦ ਦਾ ਕੂਟਨੀਤਕ ਹੱਲ ਨਿਕਲ ਸਕਦਾ ਹੈ।

Related Articles

Leave a Reply

Your email address will not be published. Required fields are marked *

Back to top button