Punjab

ਅੰਮ੍ਰਿਤਸਰ ‘ਚ ਬੇਅਦਬੀ ਦੀ ਘਟਨਾ, ਕੂੜੇ ਦੇ ਢੇਰ ਤੋਂ ਮਿਲਿਆ ਗੁਟਕਾ ਸਾਹਿਬ

ਅੰਮ੍ਰਿਤਸਰ, 15 ਜੁਲਾਈ : ਰਣਜੀਤ ਐਵੀਨਿਊ ਥਾਣੇ ਅਧੀਨ ਬੀ ਬਲਾਕ ਇਲਾਕੇ ਵਿਚ ਕੂੜੇ ਦੇ ਢੇਰ ਤੋਂ ਗੁਟਕਾ ਸਾਹਿਬ ਮਿਲਣ ’ਤੇ ਸਨਸਨੀ ਫੈਲ ਗਈ। ਜਦੋਂ ਨਗਰ ਨਿਗਮ ਦੇ ਸਫਾਈ ਕਰਮਚਾਰੀ ਨੇ ਇਸ ਨੂੰ ਦੇਖਿਆ ਤਾਂ ਤੁਰੰਤ ਰਣਜੀਤ ਐਵੀਨਿਊ ਦੇ ਛੇਵੀਂ ਪਾਤਸ਼ਾਹੀ ਗੁਰਦੁਆਰੇ ਵਿਚ ਸਨਮਾਨਪੂਰਵਕ ਜਮ੍ਹਾ ਕਰਵਾ ਦਿੱਤਾ। ਗੁਰਦੁਆਰਾ ਪ੍ਰਬੰਧਕਾਂ ਨੇ ਇਸ ਬਾਰੇ ਸਤਿਕਾਰ ਕਮੇਟੀ ਦੇ ਮੈਂਬਰਾਂ ਅਤੇ ਰਣਜੀਤ ਐਵੀਨਿਊ ਥਾਣੇ ਨੂੰ ਸੂਚਿਤ ਕੀਤਾ। ਦੂਜੇ ਪਾਸੇ ਰਣਜੀਤ ਐਵੀਨਿਊ ਥਾਣੇ ਦੇ ਇੰਚਾਰਜ ਇੰਸਪੈਕਟਰ ਰੌਬਿਨ ਹੰਸ ਨੇ ਕਿਹਾ ਕਿ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।ਨਿਗਮ ਦੇ ਕਰਮਚਾਰੀ ਸਵੇਰੇ ਰਣਜੀਤ ਐਵੀਨਿਊ ਵਿਚ ਕੂੜਾ ਇਕੱਠਾ ਕਰਨ ਆਏ ਸਨ। ਉਨ੍ਹਾਂ ਨੂੰ ਇਕ ਘਰ ਦੇ ਕੂੜੇ ਦੇ ਢੇਰ ਵਿਚੋਂ ਗੁਟਕਾ ਸਾਹਿਬ ਮਿਲਿਆ। ਉਨ੍ਹਾਂ ਨੇ ਗੁਟਕਾ ਸਾਹਿਬ ਨੂੰ ਨੇੜਲੇ ਗੁਰਦੁਆਰੇ ਸਾਹਿਬ ਵਿਚ ਸਨਮਾਨ ਨਾਲ ਜਮ੍ਹਾ ਕਰਵਾ ਦਿੱਤਾ ਪਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਇੰਸਪੈਕਟਰ ਰੌਬਿਨ ਹੰਸ ਨੇ ਕਿਹਾ ਕਿ ਅਣਪਛਾਤੇ ਦੋਸ਼ੀ ਵਿਰੁੱਧ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਜਾਂਚ ਕੀਤੀ ਜਾ ਰਹੀ ਹੈ ਕਿ ਇਹ ਗੁਟਕਾ ਸਾਹਿਬ ਕੂੜੇ ਵਿਚ ਕਿਸ ਨੇ ਸੁੱਟਿਆ।

Related Articles

Leave a Reply

Your email address will not be published. Required fields are marked *

Back to top button