ਅਮਰੀਕਾ ‘ਚ ਸੜਕ ਹਾਦਸੇ ‘ਚ ਫੌਤ ਹੋਏ ਗੁਰਜੰਟ ਦੀ ਦੇਹ ਪਿੰਡ ਪਹੁੰਚਣ ‘ਤੇ ਹਰ ਅੱਖ ਹੋਈ ਗਮਗੀਨ
8 ਸਾਲ ਪਹਿਲਾਂ ਗਿਆ ਸੀ ਵਿਦੇਸ਼

ਕੋਟ ਈਸੇ ਖਾਂ, 7 ਅਗਸਤ : ਕਰੀਬ 8 ਕੁ ਸਾਲ ਪਹਿਲਾਂ ਚੰਗੀ ਰੋਜ਼ੀ ਰੋਟੀ ਕਮਾਉਣ ਲਈ ਅਮਰੀਕਾ ਵਿਚ ਗਏ ਨੌਜਵਾਨ ਗੁਰਜੰਟ ਸਿੰਘ ਦੀ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ। ਮ੍ਰਿਤਕ ਨੌਜਵਾਨ ਮੋਗਾ ਦੇ ਸ਼ਹਿਰ ਕੋਟ ਈਸੇ ਖਾਂ ਦੇ ਨੇੜਲੇ ਪਿੰਡ ਘਲੋਟੀ ਖੁਰਦ ਤੋਂ ਵਿਰਸਾ ਸਿੰਘ ਦਾ ਬੇਟਾ ਅਤੇ ਕਾਂਗਰਸੀ ਆਗੂ ਗੁਰਮੁਖ ਸਿੰਘ ਦਾ ਛੋਟਾ ਭਰਾ ਸੀ। ਮ੍ਰਿਤਕ ਗੁਰਜੰਟ ਸਿੰਘ ਦੀ ਦੇਹ ਪਿੰਡ ਪਹੁੰਚਣ ਤੇ ਇਲਾਕਾ ਨਿਵਾਸੀਆਂ ਅਤੇ ਕਰੀਬੀ ਰਿਸ਼ਤੇਦਾਰਾਂ ਵੱਲੋਂ ਵਿਰਸਾ ਸਿੰਘ ਅਤੇ ਪਰਿਵਾਰ ਨਾਲ ਦੁੱਖ ਸਾਝਾ ਕੀਤਾ। ਮ੍ਰਿਤਕ ਦੇ ਮਾਤਾ ਪਿਤਾ, ਭੈਣਾ ਅਤੇ ਭਰਾ ਵੱਲੋਂ ਗੁਰਜੰਟ ਸਿੰਘ ਦੀ ਬੇਵਕਤੀ ਮੌਤ ਤੇ ਪਰਿਵਾਰ ਦੇ ਮੈਬਰਾਂ ਦਾ ਵਿਰਲਾਪ ਝੱਲਿਆ ਨਹੀਂ ਸੀ ਜਾ ਰਿਹਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਅਤੇ ਉਨ੍ਹਾਂ ਦੇ ਭਰਾ ਇਕਬਾਲ ਸਿੰਘ ਸਮਰਾ ਨੇ ਮ੍ਰਿਤਕ ਗੁਰਜੰਟ ਦੇ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿਚ ਸ਼ਾਮਲ ਹੋਏ। ਜਿਕਰਯੋਗ ਹੈ ਕਿ ਗੁਰਜੰਟ ਸਿੰਘ ਕੈਲੀਫੋਰਨੀਆ ਦੇ ਐਲੇ ਦੇ ਨਜ਼ਦੀਕ ਇਕ ਇਲਾਕੇ ਵਿਚ ਆਪਣੀ ਰਿਹਾਇਸ਼ ਤੋਂ ਸ਼ਾਮ ਸਮੇਂ ਕਾਰ ‘ਤੇ ਸਵਾਰ ਹੋ ਕੇ ਸਟੋਰ ਵੱਲ ਨੂੰ ਜਾ ਰਿਹਾ ਸੀ ਕਿ ਸੜਕ ‘ਤੇ ਕਾਰ ਦਾ ਸੰਤੁਲਨ ਵਿਗੜਨ ਕਾਰਨ ਇਹ ਹਾਦਸਾ ਵਾਪਰ ਗਿਆ ਸੀ। ਪਰਿਵਾਰ ਅਨੁਸਾਰ ਗੁਰਜੰਟ ਸਿੰਘ ਉਥੇ ਵਧੀਆ ਕੰਮ ਕਾਰ ਕਰ ਰਿਹਾ ਸੀ ਤੇ ਉਸ ਨੇ ਜਲਦ ਹੀ ਵਿਆਹ ਕਰਵਾ ਕੇ ਅਗਲੀਆਂ ਜ਼ਿੰਮੇਵਾਰੀਆਂ ਸ਼ੁਰੂ ਕਰਨੀਆਂ ਸਨ। ਮ੍ਰਿਤਕ ਗੁਰਜੰਟ ਸਿੰਘ ਦਾ ਪਿੰਡ ਸ਼ਮਸ਼ਾਨ ਘਾਟ ਵਿਚ ਪਿਤਾ ਵਿਰਸਾ ਸਿੰਘ ਭਰਾ ਗੁਰਮੁੱਖ ਸਿੰਘ ਅਤੇ ਇਕਬਾਲ ਸਿੰਘ ਸਮਰਾ ਨੇ ਅਗਨੀ ਮਿ੍ਤਕ ਗੁਰਜੰਟ ਸਿੰਘ ਦੇ ਸਰੀਰ ਨੂੰ ਅਗਨ ਭੇਟ ਕੀਤਾ। ਇਸ ਮੌਕੇ ਸੀਨੀਅਰ ਕਾਗਰਸੀ ਆਗੂ ਕੇਕੇ ਤਿਵਾੜੀ, ਸਰਪੰਚ ਸ਼ਿਵਰਾਜ ਸਿੰਘ, ਹਰਜਿੰਦਰ ਸਿੰਘ ਕਿਸਾਨ ਆਗੂ, ਗੁਰਮੀਤ ਸਿੰਘ ਮਨੇਸ, ਗੁਰਪ੍ਰਤਾਪ ਸਿੰਘ ਕਿਸਾਨ ਆਗੂ, ਦਲਜੀਤ ਬਿੱਟੂ ਠੇਕੇਦਾਰ, ਬਾਦਲ ਸੰਧੂ, ਸੁਖਵਿੰਦਰ ਸਿੰਘ ਕਾਕਾ ਦੌਲੇਵਾਲ, ਮਲੂਕ ਸਿੰਘ, ਸੋਨੁੰ ਸਰਪੰਚ ਨਿਹਾਲਗੜ, ਗੁਰਦੇਵ ਸਿੰਘ ਨਿਹਾਲਗੜ, ਵੱਡੀ ਗਿਣਤੀ ਵਿਚ ਨਗਰ ਨਿਵਾਸੀਆਂ ਅਤੇ ਰਿਸ਼ਤੇਦਾਰਾਂ ਨੇ ਗੁਰਜੰਟ ਸਿੰਘ ਦੀਆਂ ਅੰਤਿਮ ਰਸਮਾਂ ਵਿਚ ਸ਼ਾਮਲ ਹੋ ਕਿ ਪਰਿਵਾਰ ਨਾਲ ਦੁੱਖ ਸਾਝਾ ਕੀਤਾ।



