Punjab

SP ਓਸਵਾਲ ਨਾਲ ਸਾਈਬਰ ਠੱਗੀ ਮਾਰਨ ਵਾਲੇ ਗਿਰੋਹ ਦਾ ਮੈਂਬਰ ਕਾਨਪੁਰ ਤੋਂ ਗ੍ਰਿਫ਼ਤਾਰ

ਅਦਾਲਤ ਨੇ ਪੰਜ ਦਿਨਾਂ ਦੇ ਈਡੀ ਦੀ ਹਿਰਾਸਤ ’ਚ ਭੇਜਿਆ

ਜਲੰਧਰ, 2 ਜਨਵਰੀ : ਸਨਅਤਕਾਰ ਐੱਸਪੀ ਓਸਵਾਲ ਨੂੰ ਡਿਜੀਟਲ ਅਰੈਸਟ ਕਰ ਕੇ ਉਨ੍ਹਾਂ ਨਾਲ ਸੱਤ ਕਰੋੜ ਰੁਪਏ ਦੀ ਠੱਗੀ ਮਾਰਨ ਵਾਲੇ ਗਿਰੋਹ ਦੇ ਇਕ ਮੈਂਬਰ ਨੂੰ ਕਾਨਪੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਈਡੀ ਨੇ ਉਸ ਨੂੰ 31 ਦਸੰਬਰ ਨੂੰ ਗਿ੍ਰਫ਼ਤਾਰ ਕਰ ਕੇ ਕਾਨਪੁਰ ’ਚ ਐੱਸਜੀਜੇਐੱਮ ਸਾਹਮਣੇ ਪੇਸ਼ ਕੀਤਾ ਗਿਆ, ਜਿੱਥੋਂ ਦੋ ਦਿਨ ਦੀ ਟ੍ਰਾਂਜ਼ਿੰਟ ਰਿਮਾਂਡ ਮਿਲੀ। ਇਸ ਤੋਂ ਬਾਅਦ ਉਸ ਨੂੰ ਜਲੰਧਰ ਦੀ ਵਿਸ਼ੇਸ਼ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਪੰਜ ਦਿਨਾਂ ਦੀ ਈਡੀ ਹਿਰਾਸਤ ’ਚ ਭੇਜ ਦਿੱਤਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 23 ਦਸੰਬਰ ਨੂੰ ਅਰਪਿਤ ਦੀ ਸਹਿਯੋਗੀ ਰੂਮੀ ਕਲਿਤਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਫਿਲਹਾਲ ਈਡੀ ਦੀ ਹਿਰਾਸਤ੍ ’ਚ ਹੈ। ਈਡੀ ਦੇ ਜਲੰਧਰ ਜ਼ੋਨਲ ਦਫ਼ਤਰ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਈਡੀ ਨੇ ਸਨਅਤਕਾਰ ਐੱਸਪੀ ਓਸਵਾਲ ਨੂੰ ਡਿਜੀਟਲ ਅਰੈਸਟ ਕਰ ਕੇ ਉਨ੍ਹਾਂ ਤੋਂ ਸੱਤ ਕਰੋੜ ਰੁਪਏ ਠੱਗਣ ਦੇ ਮਾਮਲੇ ਸਬੰਧੀ ਲੁਧਿਆਣਾ ਸਾਈਬਰ ਕ੍ਰਾਈਮ ਥਾਣੇ ’ਚ ਦਰਜ ਐੱਫਆਈਆਰ ਦੇ ਆਧਾਰ ’ਤੇ ਜਾਂਚ ਸ਼ੁਰੂ ਕੀਤੀ ਸੀ। ਜਾਂਚ ’ਚ ਕਈ ਹੋਰ ਲੋਕਾਂ ਨਾਲ ਵੀ ਰੀਬ 1.73 ਕਰੋੜ ਰੁਪਏ ਦੀ ਧੋਖਾਧੜੀ ਸਾਹਮਣੇ ਆਈ। ਇਸੇ ਮਾਮਲੇ ’ਚ 31 ਦਸੰਬਰ ਨੂੰ ਕਾਨਪੁਰ ’ਚ ਛਾਪੇਮਾਰੀ ਕਰ ਕੇ ਅਰਪਿਤ ਰਾਠੌਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਛਾਪੇਮਾਰੀ ਦੌਰਾਨ ਉਸ ਕੋਲੋਂ ਇਤਰਾਜ਼ਯੋਗ ਦਸਤਾਵੇਜ਼, ਡਿਜੀਟਲ ਯੰਤਰ ਤੇ 14 ਲੱਖ ਰੁਪਏ ਬਰਾਮਦ ਹੋਏ। ਈਡੀ ਮੁਤਾਬਕ ਜਾਂਚ ’ਚ ਪਤਾ ਲੱਗਿਆ ਹੈ ਕਿ ਸਾਈਬਰ ਠੱਗੀ ਜ਼ਰੀਏ ਇਕੱਠੀ ਕੀਤੀ ਗਈ ਰਕਮ ਕਾਨਪੁਰ ਦੇ ਅਰਪਿਤ ਰਾਠੌਰ ਤੇ ਗੁਹਾਟੀ ਦੀ ਰੂਮੀ ਕਲਿਤਾ ਨੇ ਅਤਨੂ ਚੌਧਰੀ ਨਾਲ ਮਿਲ ਕੇ ਫ੍ਰੋਜ਼ਨਮੈਨ ਵੇਅਰਹਾਊਸਿੰਗ ਐਂਡ ਲਾਜਿਸਟਿਕ ਤੇ ਰਿਗਲੋ ਵੈਂਚਰਸ ਪ੍ਰਾਈਵੇਟ ਲਿਮਟਡ ਦੇ ਖ਼ਾਤਿਆਂ ’ਚ ਜਮ੍ਹਾਂ ਕਰਵਾਈ ਸੀ। ਇਸ ਤੋਂ ਬਾਅਦ ਇਹ 200 ਤੋਂ ਵੱਧ ਮਿਊਲ ਖ਼ਾਤਿਆਂ ’ਚ ਟ੍ਰਾਂਸਫਰ ਕੀਤੀ ਗਈ। ਇਸ ਬਦਲੇ ਉਸ ਨੂੰ ਯੂਐੱਸਡੀ ਕ੍ਰਿਪਟੋ ਕਰੰਸੀ ਤੇ ਭਾਰਤੀ ਰੁਪਏ ਦੇ ਰੂਪ ’ਚ ਆਪਣਾ ਹਿੱਸਾ ਮਿਲਿਆ।

Related Articles

Leave a Reply

Your email address will not be published. Required fields are marked *

Back to top button