Punjab

SHO ਅਤੇ ਤਿੰਨ ਹੋਰ ਮੁਲਾਜ਼ਮ ਲੱਖ ਰੁਪਏ ਦੀ ਵੱਢੀ ਲੈਂਦੇ ਕਾਬੂ

ਜਸਵਿੰਦਰ ਸਿੰਘ ਸੰਧੂ

ਫਾਜ਼ਿਲਕਾ, 28 ਮਈ– ਵਿਜੀਲੈਂਸ ਵਿਭਾਗ ਨੇ ਫਾਜ਼ਿਲਕਾ ਦੇ ਸਾਈਬਰ ਸੈੱਲ ‘ਤੇ ਛਾਪਾ ਮਾਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਕਰਦੇ ਹੋਏ ਵਿਜੀਲੈਂਸ ਬਿਊਰੋ ਨੇ ਸਾਈਬਰ ਕ੍ਰਾਈਮ ਪੁਲਸ ਸਟੇਸ਼ਨ ਫਾਜ਼ਿਲਕਾ ਦੇ ਐੱਸਐੱਚਓ ਅਤੇ ਤਿੰਨ ਹੋਰ ਕਰਮਚਾਰੀਆਂ ਨੂੰ 1 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਹੈ। ਇਹ ਮਾਮਲਾ ਇੱਕ ਨਾਬਾਲਗ ਤੋਂ ਜ਼ਬਤ ਕੀਤੇ ਗਏ ਮੋਬਾਈਲ ਫੋਨ ਨਾਲ ਸਬੰਧਤ ਹੈ। ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਫਾਜ਼ਿਲਕਾ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਇੱਕ ਟਿਪ ਲਾਈਨ ਆਈ ਸੀ ਜਿਸ ਵਿੱਚ ਇੱਕ ਨਾਬਾਲਗ ਬੱਚੇ ਦਾ ਮੋਬਾਈਲ ਪੋਰਨੋਗ੍ਰਾਫੀ ਦੇ ਮਾਮਲੇ ਵਿੱਚ ਲਿਆਂਦਾ ਗਿਆ ਸੀ। ਜਿਸ ਵਿੱਚ ਉਕਤ ਮੋਬਾਈਲ ਨੂੰ ਜਾਂਚ ਲਈ ਦਿੱਲੀ ਦੀ ਫੋਰੈਂਸਿਕ ਲੈਬ ਵਿੱਚ ਭੇਜਿਆ ਗਿਆ ਸੀ। ਹੁਣ ਜਦੋਂ ਪਾਰਟੀ ਫ਼ੋਨ ਮੰਗ ਰਹੀ ਸੀ ਤਾਂ ਉਕਤ ਲੋਕ ਇਸ ਮਾਮਲੇ ਵਿੱਚ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦੀ ਧਮਕੀ ਦੇ ਕੇ ਰਿਸ਼ਵਤ ਮੰਗ ਰਹੇ ਸਨ। ਜਿਸ ਵਿੱਚ ਸ਼ਿਕਾਇਤਕਰਤਾ ਵੱਲੋਂ ਰਿਕਾਰਡਿੰਗ ਕੀਤੀ ਗਈ ਸੀ ਅਤੇ ਇੱਕ ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਵਿੱਚ, ਵਿਜੀਲੈਂਸ ਨੇ ਫਾਜ਼ਿਲਕਾ ਦੇ ਸਾਈਬਰ ਸੈੱਲ ‘ਤੇ ਛਾਪਾ ਮਾਰਿਆ।ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਵਿਜੀਲੈਂਸ ਨੇ ਥਾਣਾ ਸਦਰ ਦੇ ਐੱਸਐੱਚਓ ਮਨਜੀਤ ਸਿੰਘ, ਮੁਨਸ਼ੀ ਛਿੰਦਰਪਾਲ, ਕਾਂਸਟੇਬਲ ਰਾਜਪਾਲ ਅਤੇ ਸੁਮਿਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਫਿਲਹਾਲ ਵਿਜੀਲੈਂਸ ਨੇ ਉਕਤ ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਆਪਣੇ ਨਾਲ ਲੈ ਗਈ ਹੈ।

Related Articles

Leave a Reply

Your email address will not be published. Required fields are marked *

Back to top button