
ਅੰਮ੍ਰਿਤਸਰ, 24 ਜੂਨ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਧਰਮ ਪ੍ਰਚਾਰ ਕਮੇਟੀ ਦੇ ਇੰਚਾਰਜ ਕਰਤਾਰ ਸਿੰਘ ਦੋ ਦਿਨਾਂ ਤੋਂ ਲਾਪਤਾ ਹਨ ਜਿਸ ਦੀ ਸ਼ਿਕਾਇਤ ਪਰਿਵਾਰਕ ਮੈਂਬਰ ਅਤੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਥਾਣਾ ਬੀ ਡਵੀਜ਼ਨ ਵਿਖੇ ਦਿੱਤੀ ਹੈ। ਕਰਤਾਰ ਸਿੰਘ ਦੀ ਐਕਟਿਵਾ, ਹੋਰ ਦਸਤਾਵੇਜ਼ ਤੇ ਨਗਦੀ ਸੁਲਤਾਨਵਿੰਡ ਨਹਿਰ ਕੰਢਿਓਂ ਮਿਲੇ ਹਨ। ਪਰਿਵਾਰ ਵਾਲਿਆਂ ਦਾ ਸ਼ੰਕਾ ਹੈ ਕਿ ਕਿਤੇ ਕਰਤਾਰ ਸਿੰਘ ਨੂੰ ਕਤਲ ਨਾ ਕਰ ਦਿੱਤਾ ਗਿਆ ਹੋਵੇ। ਪਰਿਵਾਰ ਵਾਲਿਆਂ ਤੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਥਾਣਾ ਬੀ ਡਵੀਜ਼ਨ ਦੇ ਐਸਐਚਓ ਨਾਲ ਸੰਪਰਕ ਕਰ ਕੇ ਇਸ ਮਾਮਲੇ ਨੂੰ ਜਲਦ ਹੱਲ ਕਰਨ ਲਈ ਦਰਖਾਸਤ ਵੀ ਦਿੱਤੀ ਹੈ।



