
ਲੁਧਿਆਣਾ, 23 ਜੂਨ, 2025: ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਵਿਚ ਵੋਟਾਂ ਦੀ ਗਿਣਤੀ ਵਿਚ ਚੌਥੇ ਰਾਊਂਡ ਦੀ ਗਿਣਤੀ ਮਗਰੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਸੰਜੀਵ ਅਰੋੜਾ 19,615 ਵੋਟਾਂ ਲੈ ਕੇ ਸਭ ਤੋਂ ਅੱਗੇ ਹਨ। ਦੂਜੇ ਸਥਾਨ ’ਤੇ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਹਨ ਜਿਹਨਾਂ ਨੂੰ 16,054 ਵੋਟਾਂ ਮਿਲੀਆਂ ਹਨ। ਭਾਜਪਾ ਦੇ ਜੀਵਨ ਗੁਪਤਾ 12,788 ਵੋਟਾਂ ਨਾਲ ਤੀਜੇ ਨੰਬਰ ਅਤੇ ਅਕਾਲੀ ਦਲ ਦੇ ਪਰਉਪਕਾਰ ਸਿੰਘ 4,352 ਵੋਟਾਂ ਲੈ ਗਏ ਹਨ।



