Punjab

ਕੈਨੇਡਾ ਪਹੁੰਚ ਕੇ ਲੜਕੀ ਨੇ ਕੀਤੀ ਬੇਵਫਾਈ, ਨਮੋਸ਼ੀ ’ਚ ਲੜਕੇ ਨੇ ਕੀਤੀ ਖ਼ੁਦਕੁਸ਼ੀ

ਹੁਸ਼ਿਆਰਪੁਰ, 21 ਜੂਨ : ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਸੈਲਾ ਖ਼ੁਰਦ ਦੇ ਇੱਕ ਨੌਜਵਾਨ ਨੇ ਆਈਲੈਟਸ ਕੀਤੀ ਲੜਕੀ ਵਲੋਂ ਮੰਗਣੀ ਅਤੇ ਕੈਨੇਡਾ ਪਹੁੰਚਣ ਤੋਂ ਬਾਅਦ ਠੱਗੇ ਜਾਣ ਕਾਰਨ ਜਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਲੜਕੀ ਅਤੇ ਉਸ ਦੇ ਛੇ ਪਰਿਵਾਰਕ ਮੈਂਬਰਾਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਲਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਸੈਲਾ ਕਲਾਂ ਨੇ ਥਾਣਾ ਮਾਿਹਲਪੁਰ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੇ ਤਿੰਨ ਲੜਕੇ ਹਨ । ਵੱਡੇ ਲੜਕੇ ਕਰਨਵੀਰ ਸਿੰਘ 23 ਦਾ ਰਿਸ਼ਤਾ 16 ਮਈ 2022 ਨੂੰ ਨਵਜੋਤ ਕੌਰ ਪੁੱਤਰੀ ਬਲਵਿੰਦਰ ਸਿੰਘ ਵਾਸੀ ਬੁਰਜ ਰਈਆ ਥਾਣਾ ਬਟਾਲਾ ਗੁਰਦਾਸਪੁਰ ਨਾਲ ਟਾਡਾ ਵਿਖੇ ਕੀਤਾ ਸੀ। ਉਸ ਨੇ ਦੱਸਿਆ ਕਿ ਰਿਸ਼ਤੇ ਵਿਚ ਵਿਚੋਲਾ ਲਖਵਿੰਦਰ ਸਿੰਘ ਅਤੇ ਉਸ ਦੀ ਪਤਨੀ ਬੇਬੀ ਵਾਸੀ ਜਹੂਰਾ ਥਾਣਾ ਭੋਗਪੁਰ ਨੇ ਕਰਵਾਇਆ ਸੀ। ਉਸ ਨੇ ਦੱਸਿਆ ਕਿ ਲੜਕੀ ਨਵਜੋਤ ਨੇ ਆਈਲੈਟਸ ਕੀਤੀ ਹੋਈ ਸੀ ਅਤੇ ਮੰਗਣੀ ਕਰਨ ਵੇਲੇ ਇਨ੍ਹਾਂ ਐਗਰੀਮੈਂਟ ਕੀਤਾ ਸੀ ਕਿ ਸਾਰਾ ਖ਼ਚ ਉਹ ਕਰਨਗੇ ਅਤੇ ਲੜਕੀ ਕਰਨਵੀਰ ਨੂੰ ਕੈਨੇਡਾ ਲੈ ਜਾਵੇਗੀ। ਉਨ੍ਹਾਂ ਦੱਸਿਆ ਕਿ ਮੰਗਣੀ ਤੋਂ ਬਾਅਦ ਉਨ੍ਹਾਂ ਕੈਨੇਡਾ ਭੇਜਣ ਲਈ ਲੜਕੀ ਦੇ ਪਿਤਾ ਬਲਵਿੰਦਰ ਕੌਰ ਅਤੇ ਲੜਕੀ ਦੇ ਭਰਾ ਦੇ ਖ਼ਾਤੇ ਵਿਚ 14 ਲੱਖ ਰੁਪਏ ਪਾਏ ਸਨ। ਉਨ੍ਹਾਂ ਦੱਸਿਆ ਕਿ ਉਸ ਤੋਂ ਬਾਅਦ ਉਸ ਦੇ ਰਿਸ਼ੇਤਦਾਰਾਂ ਨੇ ਸਾਢੇ ਛੇ ਲੱਖ ਰੁਪਏ ਹੋਰ ਪਾ ਦਿੱਤੇ। ਉਸ ਨੇ ਦੱਸਿਆ ਕਿ ਏਅਰ ਟਿਕਟ ਦੇ 1,22,000 ਰੁਪਏ ਵੀ ਉਨ੍ਹਾਂ ਖ਼ਰਚੇ ਅਤੇ 500 ਕੈਨੇਡੀਅਨ ਡਾਲਰ ਦੇ ਕੇ ਲੜਕੀ ਨਵਜੋਤ ਕੌਰ 2022 ਵਿਚ ਕੈਨੇਡਾ ਭੇਜ ਦਿੱਤਾ ਜਿਥੈ ਉਹ ਉਸ ਦੇ ਸਾਲੇ ਗੁਰਮੁਖ ਸਿੰਘ ਵਾਸੀ ਕੈਂਡੋਵਾਲ ਕੋਲ ਰਹੀ ਅਤੇ ਉਹ ਇੱਧਰੋਂ ਵੀ ਉਸ ਦਾ ਸਾਰਾ ਖ਼ਰਚਾ ਭੇਜਦੇ ਰਹੇ। ਉਸ ਨੇ ਦੱਸਿਆ ਕਿ ਡੇਢ ਸਾਲ ਉੱਥੇ ਰਹਿਣ ਤੋਂ ਬਾਅਦ ਨਵਜਤੋ ਉਨ੍ਹਾਂ ਵਿਸ਼ਵਾਸ ਦਿਵਾਉਂਦੀ ਰਹੀ ਕਿ ਉਹ ਕਰਵਨਵੀਰ ਨੂੰ ਬੁਲਾ ਲਵੇਗੀ। ਉਸ ਨੇ ਦੱਸਿਆ ਕਿ ਉਹ ਪਹਿਲਾਂ ਆਪਣੇ ਭਰਾ ਨੂੰ ਬਾਅਦ ਵਿਚ ਕਰਨਵੀਰ ਨੂੰ ਬੁਲਾਵੇਗੀ। ਉਸ ਨੇ ਦੱਸਿਆ ਕਿ ਉਸ ਨੂੰ ਆਪਣੇ ਵਾਕਫਕਾਰ ਤੋਂ ਪਤਾ ਲੱਗਾ ਕਿ ਕੈਨੇਡਾ ਵਿਚ ਨਵਜੋਤ ਦੇ ਕਿਸੇ ਨਾਲ ਗੱਲਬਾਤ ਹੈ ਜਿਸ ਤੋਂ ਬਾਅਦ ਉਨ੍ਹਾਂ ਰਿਸ਼ਤੇਦਾਰੀ ਵਿਚ ਗੱਲ ਕੀਤੀ ਤਾਂ ਨਵਜਤੋ ਦੇ ਪਰਿਵਾਰਕ ਮੈਂਬਰਾਂ ਨੇ ਪੈਸੇ ਮੋੜਨ ਦੀ ਗੱਲ ਕਹੀ ਅਤੇ ਬਾਅਦ ਵਿਚ 31 ਮਈ ਨੂੰ ਇਕਰਾਰ ਕਰਕੇ ਪੈਸੇ ਮੋੜਨ ਤੋਂ ਵੀ ਇੰਨਕਾਰ ਕਰ ਦਿੱਤਾ ਅਤੇ ਉਸ ਦੇ ਲੜਕੇ ਨੂੰ ਅਪਸ਼ਬਦ ਬੋਲੇ ਜਿਸ ਕਾਰਨ ਟੈਂਸ਼ਨ ਵਿਚ ਰਹਿਣ ਕਾਰਨ ਅਤੇ ਨਵਜੋਤ ਕੌਰ ਵਲੋਂ ਕੀਤੀ ਬੇਵਫਾਈ ਤੋਂ ਦੁਖ਼ੀ ਹੋ ਕੇ ਉਸ ਦੇ ਪੁੱਤਰ ਕਰਨਵੀਰ ਜਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮੰਗੇਤਰ ਨਵਜੋਤ ਕੌਰ, ਉਸ ਦਾ ਭਰਾ ਪ੍ਰਭਜੋਤ ਸਿੰਘ, ਪਿਤਾ ਬਲਵਿੰਦਰ ਸਿੰਘ ਪੁੱਤਰ ਗਿਆਨ ਸਿੰਘ , ਉਸ ਦੀ ਪਤਨੀ ਰਾਜਵਿੰਦਰ ਕੌਰ ਵਾਸੀਆਨ ਬੁਰਜ ਰਈਆ ਥਾਣਾ ਬਟਾਲਾ , ਵਿਚੋਲਾ ਲਖਵਿੰਦਰ ਸਿੰਘ ਅਤੇ ਬੇਬੀ ਵਾਸੀ ਜਹੂਰਾ ਥਾਣਾ ਭੋਗਪੁਰ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Articles

Leave a Reply

Your email address will not be published. Required fields are marked *

Back to top button