Punjab

PUDA ’ਚ ਨੌਕਰੀ ਹਾਸਲ ਕਰਨ ਵਾਲੇ ਦਾ ਸਰਟੀਫਿਕੇਟ ਨਿਕਲਿਆ ਜਾਅਲੀ, ਸਿੱਖਿਆਂ ਬੋਰਡ ਨੇ ਰਿਕਾਰਡ ’ਚ ਕੀਤਾ ਬਲੈਕ ਲਿਸਟ

ਐੱਸਏਐੱਸ ਨਗਰ, 30 ਜੂਨ :  ਪੰਜਾਬ ’ਚ ਜਾਅਲੀ ਸਰਟੀਫਿਕੇਟਾਂ ਦੀ ਵਰਤੋਂ ਕਰ ਕੇ ਸਰਕਾਰੀ ਨੌਕਰੀਆਂ ਪ੍ਰਾਪਤ ਕਰਨ ਦਾ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਇਹ ਖ਼ੁਲਾਸਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਾਬ ਅਰਬਨ ਪਲਾਨਿੰਗ ਐਂਡ ਡਿਵੈਲਪਮੈਂਟ ਅਥਾਰਿਟੀ (ਪੁੱਡਾ) ਤੋਂ ਪ੍ਰਾਪਤ ਹੋਏ ਇਕ ਸਰਟੀਫਿਕੇਟ ਦੀ ਜਾਂਚ ਦੌਰਾਨ ਹੋਇਆ ਹੈ। ਜਾਂਚ ’ਚ ਸਰਟੀਫਿਕੇਟ ਫ਼ਰਜ਼ੀ ਨਿਕਲਿਆ। ਸਿੱਖਿਆਂ ਬੋਰਡ ਨੇ ਸਬੰਧਤ ਵਿਅਕਤੀ ਨੂੰ ਆਪਣੇ ਰਿਕਾਰਡ ’ਚ ਬਲੈਕ ਲਿਸਟ ਕਰ ਦਿੱਤਾ ਹੈ ਤੇ ਅਗਲੀ ਕਾਰਵਾਈ ਲਈ ਪੁੱਡਾ ਨੂੰ ਪੱਤਰ ਲਿਖਿਆ ਹੈ। ਪੁੱਡਾ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਅੰਮ੍ਰਿਤਸਰ ਦੇ ਸਰਕਾਰੀ ਹਾਈ ਸਕੂਲ ਵੇਰਕਾ ਲਈ ਜਾਰੀ ਹੋਇਆ ਅੱਠਵੀਂ ਜਮਾਤ ਦਾ ਇਕ ਸਰਟੀਫਿਕੇਟ ਭੇਜਿਆ ਸੀ, ਸਾਲ 2001 ਦੇ ਇਸ ਸਰਟੀਫਿਕੇਟ ਗੋਬਿੰਦ ਨਾਂ ਦਰਜ ਸੀ। ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਸਰਟੀਫਿਕੇਟ ਅੰਮ੍ਰਿਤਸਰ ਜ਼ਿਲ੍ਹੇ ਦੇ ਨਰਿੰਦਰ ਕੁਮਾਰ ਨੂੰ ਜਾਰੀ ਹੋਇਆ ਸੀ, ਜਿਸ ਨੇ 282 ਅੰਕ ਲੈ ਕੇ ਪ੍ਰੀਖਿਆ ਪਾਸ ਕੀਤੀ ਸੀ। ਜਦਕਿ ਸਰਟੀਫਿਕੇਟ ’ਚ ਲਿਖੇ ‘ਗੋਬਿੰਦ’ ਨਾਮ ਦਾ ਕੋਈ ਰਿਕਾਰਡ ਨਹੀਂ ਸੀ।ਬੋਰਡ ਮੁਤਾਬਕ ਇਹ ਪਹਿਲਾ ਮੌਕਾ ਨਹੀਂ ਹੈ। ਪਹਿਲਾਂ ਵੀ ਫ਼ਰਜ਼ੀ ਸਰਟੀਫਿਕੇਟਾਂ ’ਤੇ ਕਈ ਲੋਕ ਨੌਕਰੀਆਂ ਹਾਸਲ ਕਰ ਚੁੱਕੇ ਹਨ। ਵੈਰੀਫਿਕੇਸ਼ਨ ’ਚ ਪੋਲ ਖੁੱਲ੍ਹਣ ਤੋਂ ਬਾਅਦ ਸਬੰਧਤ ਸੰਸਥਾਵਾਂ ਨੇ ਅਜਿਹੇ ਲੋਕਾਂ ’ਤੇ ਐੱਫਆਈਆਰ ਦਰਜ ਕਰਵਾਈਆਂ ਹਨ। ਇਸ ਮਾਮਲੇ ’ਚ ਲੜਕੇ ਹੀ ਨਹੀਂ, ਲੜਕੀਆਂ ਵੀ ਅੱਗੇ ਰਹੀਆਂ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਹਰ ਮਹੀਨੇ ਵੱਖ-ਵੱਖ ਸਰਕਾਰੀ ਵਿਭਾਗਾਂ ਤੋਂ ਹਜ਼ਾਰਾਂ ਸਰਟੀਫਿਕੇਟ ਵੈਰੀਫਿਕੇਸ਼ਨ ਲਈ ਪਹੁੰਚਦੇ ਹਨ, ਜਦਕਿ ਹਰ ਸਾਲ ਦਸਵੀਂ ਅਤੇ ਬਾਰ੍ਹਵੀਂ ਜਮਾਤ ਵਿੱਚ ਲਗਭਗ ਸੱਤ ਲੱਖ ਵਿਦਿਆਰਥੀ ਪ੍ਰੀਖਿਆਵਾਂ ਦਿੰਦੇ ਹਨ।

Related Articles

Leave a Reply

Your email address will not be published. Required fields are marked *

Back to top button