Punjab

NRIs ਦਾ ਪੰਜਾਬ ਦੀ ਤਰੱਕੀ ਵਿੱਚ ਵੱਡਾ ਯੋਗਦਾਨ, ਸਮੱਰਥ ਪੰਜਾਬੀ ਆਪਣੀ ਮਿੱਟੀ ਦੀ ਸੇਵਾ ਲਈ ਅੱਗੇ ਆਉਣ : ਕੁਲਤਾਰ ਸਿੰਘ ਸੰਧਵਾਂ

ਧੂਰੀ (ਮਲੇਰਕੋਟਲਾ, 18 ਜੁਲਾਈ : ਮਲੇਰਕੋਟਲਾ ਜ਼ਿਲ੍ਹੇ ਨਾਲ ਸੰਬੰਧਿਤ ਆਸਟ੍ਰੇਲੀਆ ਤੋਂ ਸਫਲ ਐਨਆਰਆਈ ਅਤੇ ਸਮਾਜ ਸੇਵਕ ਗੌਰਵ ਮਲਹੋਤਰਾ (ਗੈਰੀ) ਨੇ ਪੰਜਾਬ ਦੇ ਵਿੱਤੀ ਤੌਰ ਤੇ ਗਰੀਬ ਪਰਿਵਾਰਾਂ ਨਾਲ ਸੰਬੰਧਿਤ ਬੇਹੱਦ ਹੁਸ਼ਿਆਰ ਅਤੇ ਹੋਣਹਾਰ 25 ਬੱਚਿਆਂ ਨੂੰ ਸਿਖਰ ਦੀ ਪੜ੍ਹਾਈ ਲਈ ਹਰ ਖ਼ਰਚ ਜ਼ਿੰਮਾ ਚੁੱਕਣ ਦਾ ਐਲਾਨ ਕੀਤਾ ਹੈ। ਤਾਂ ਕਿ ਇਹ ਬੱਚੇ ਆਪਣੀ ਮਨ ਚਾਹੁੰਦੀ ਮੰਜ਼ਿਲ ਸਰ ਕਰ ਸਕਣ। ਘਰ ਦੀ ਆਰਥਿਕ ਕਮਜ਼ੋਰੀ ਇਹਨਾਂ ਦੇ ਉੱਚੇ ਸੁਪਨਿਆਂ ਵਿਚਕਾਰ ਅੜਚਣ ਨਾ ਬਣੇ। ਵੀਰਵਾਰ ਨੂੰ ਹਿੰਮਤਿਆਣਾ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਆਪਣੇ ਪਿਤਾ ਸਵਰਗੀ ਰਜਿੰਦਰ ਪ੍ਰਸਾਦ ਮਲਹੋਤਰਾ ਦੀ ਛੇਵੀਂ ਬਰਸੀ ਮੌਕੇ ਗੌਰਵ ਮਲਹੋਤਰਾ ਨੇ ਇਹ ਜਾਣਕਾਰੀ ਸੰਗਤ ਨਾਲ ਸਾਂਝੀ ਕੀਤੀ। ਇਸ ਮੌਕੇ ਪੌਦੇ ਵੰਡੇ ਗਏ ਅਤੇ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਸਮਾਜ ਸੇਵਕ ਅਤੇ ਧਾਰਮਿਕ ਹਸਤੀਆਂ ਮੌਜੂਦ ਸਨ, ਜਿਨ੍ਹਾਂ ਵਿੱਚ ਪਦਮ ਸ਼੍ਰੀ ਅਤੇ ਰਾਜ-ਸਭਾ ਐਮਪੀ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਵਿੱਤ ਮੰਤਰੀ ਹਰਪਾਲ ਚੀਮਾ, ਕੈਬਨਿਟ ਮੰਤਰੀ ਹਰਦੀਪ ਸਿੰਘ ਮੰਡੀਆਂ, , ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ, ਜਮੀਲ ਉਰ ਰਹਿਮਾਨ, ਮੰਤਰੀ ਤਰੁਣਪ੍ਰੀਤ ਸੌਂਧ, ਬਾਲ ਮੁਕੰਦ ਸ਼ਰਮਾ ਚੇਅਰਮੈਨ ਪੰਜਾਬ ਫੂਡ ਕਮਿਸ਼ਨ ਪੰਜਾਬ, ਪ੍ਰੇਮ ਸਿੰਘ ਚੰਦੂ ਮਾਜਰਾ ਸਾਬਕਾ ਸਾਂਸਦ ਅਕਾਲੀ ਦਲ, ਕੁਲਦੀਪ ਸਿੰਘ ਕਾਲਾ ਢਿੱਲੋਂ ਕਾਂਗਰਸੀ ਵਿਧਾਇਕ ਬਰਨਾਲਾ, ਪਰਗਟ ਸਿੰਘ ਵਿਧਾਇਕ ਜਲੰਧਰ ਕੈਂਟ, ਸਮਿਤ ਸਿੰਘ ਕਾਂਗਰਸੀ ਆਗੂ ਅਮਰਗੜ੍ਹ, ਦਲਵੀਰ ਸਿੰਘ ਗੋਲਡੀ ਸਾਬਕਾ ਵਿਧਾਇਕ ਧੂਰੀ, ਜਸਵੀਰ ਸਿੰਘ ਜੱਸੀ ਸੇਖੋਂ ਮੈਂਬਰ ਫੂਡ ਕਮਿਸ਼ਨ ਪੰਜਾਬ, ਰਣਧੀਰ ਸਿੰਘ ਰੱਖੜਾ ਆਗੂ ਅਕਾਲੀ ਦਲ, ਕੰਵਲਜੀਤ ਸਿੰਘ ਢੀਂਡਸਾ (ਸਿੱਖੀਆ ਮਾਹਿਰ), ਮਨਜੀਤ ਸਿੰਘ ਸਿੱਧੂ (ਮੁਖਮੰਤਰੀ ਦਾ ਸਬਕਾ ਓਐਸਡੀ), ਬੌਬੀ ਗਿੱਲ ਆਸਟ੍ਰੇਲੀਆ, ਮਨਜੀਤ ਸਿੰਘ ਨਿੱਝਰ ਯੂ.ਕੇ, ਜਰਨੈਲ ਘੁਮਾਣਾ, ਮਨਪ੍ਰੀਤ ਵੋਹਰਾ (ਆਸਟ੍ਰੇਲੀਆ ਵਿਚ ਸਾਬਕਾ ਭਾਰਤੀ ਰਾਜਦੂਤ), ਜੋਗਿੰਦਰ ਸਿੰਘ ਸਲਾਰੀਆ, ਸਰਪੰਚ ਕਰਮਵੀਰ ਸਿੰਘ ਪਿੰਡ ਹਿਮਾਤੀਆਣਾ, ਅਮਨ ਥਾਪਰ ਜ਼ਿਲ੍ਹਾ ਪ੍ਰਧਾਨ ਭਾਜਪਾ ਮਲੇਰਕੋਟਲਾ, ਜ਼ਾਹਿਦ ਪੀਰ ਜ਼ਿਲ੍ਹਾ ਜਨਰਲ ਸਕੱਤਰ ਭਾਜਪਾ ਮਲੇਰਕੋਟਲਾ, ਵੀਨੈ ਹੈਰੀ ਇਮੀਗ੍ਰੇਸ਼ਨ ਮਾਹਿਰ ਉਚੇਚੇ ਤੌਰ ਤੇ ਸ਼ਾਮਿਲ ਹੋਏ ਅਤੇ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਸਮੇਤ ਸਾਰਿਆਂ ਨੇ ਸੱਤ ਸਮੁੰਦਰੋਂ ਪਾਰ ਆਪਣੀ ਮਿੱਟੀ ਨਾਲ ਮੋਹ, ਪੰਜਾਬ ਅਤੇ ਸਮਾਜ ਪ੍ਰਤੀ ਬਣਦੀ ਜ਼ਿੰਮੇਵਾਰੀ ਲਈ ਚੁੱਕੇ ਇਸ ਕਦਮ ਲਈ ਗੌਰਵ ਮਲਹੋਤਰਾ ਦੀ ਤਾਰੀਫ਼ ਕੀਤੀ, ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੰਜਾਬ ਨੂੰ ਬਹੁਤ ਸਾਰੇ ਗੌਰਵ ਮਲਹੋਤਰਿਆਂ ਦੀ ਜਰੂਰਤ ਹੈ।

Related Articles

Leave a Reply

Your email address will not be published. Required fields are marked *

Back to top button