Punjab

NCB ਨੇ ਹੈਰੋਇਨ ਤਸਕਰੀ ਮਾਮਲੇ ’ਚ AAP ਦੇ ਕੌਂਸਲਰ ਗੋਲਡੀ ਦੀ ਭੂਮਿਕਾ ਬਣੀ ਸ਼ੱਕੀ, ਭੇਜਿਆ ਨੋਟਿਸ

ਅੰਮ੍ਰਿਤਸਰ, 14 ਸਤੰਬਰ : ਨਾਰਕੋਟਿਕਸ ਕੰਟਰੋਲ ਬਿਊਰੋ ਨੇ ਹੈਰੋਇਨ ਤਸਕਰੀ ਦੇ ਮਾਮਲੇ ਵਿਚ ਤਰਨਤਾਰਨ ਜ਼ਿਲ੍ਹੇ ਦੇ ਵਾਰਡ ਨੰਬਰ 22 ਦੇ ਕੌਂਸਲਰ ਗੁਰਜੀਤ ਸਿੰਘ ਉਰਫ਼ ਗੋਲਡੀ ਨੂੰ ਨੋਟਿਸ ਜਾਰੀ ਕੀਤਾ ਹੈ। ਸ਼ੱਕੀ ਦੱਸਿਆ ਜਾ ਰਿਹਾ ਉਕਤ ਕੌਂਸਲਰ ਪਹਿਲਾਂ ਹੀ ਇਕ ਵਾਰ ਅੰਮ੍ਰਿਤਸਰ ਦੇ ਐੱਨਸੀਸੀ ਦਫ਼ਤਰ ਪਹੁੰਚ ਚੁੱਕਾ ਹੈ ਅਤੇ ਜਾਂਚ ਦਾ ਹਿੱਸਾ ਬਣ ਗਿਆ ਹੈ। ਐੱਨਸੀਬੀ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਗੋਲਡੀ ਨੂੰ ਸੋਮਵਾਰ ਨੂੰ ਦੁਬਾਰਾ ਪੇਸ਼ ਹੋਣ ਲਈ ਸੰਮਨ ਭੇਜਿਆ ਗਿਆ ਹੈ। ਜੇਕਰ ਸਵਾਲਾਂ ਦੇ ਜਵਾਬ ਤਸੱਲੀਬਖਸ਼ ਨਹੀਂ ਹੋਣਗੇ ਤਾਂ ਐੱਨਸੀਬੀ ਉਸ ’ਤੇ ਸ਼ਿਕੰਜਾ ਕੱਸਦੇ ਗ੍ਰਿਫ਼ਤਾਰ ਕਰ ਸਕਦਾ ਹੈ। 20 ਅਗਸਤ ਨੂੰ ਐੱਨਸੀਬੀ ਨੇ ਤਰਨਤਾਰਨ ਦੇ ਪਿੰਡ ਤਮੋਵਾਲ ਦੇ ਰਹਿਣ ਵਾਲੇ ਪਰਮਿੰਦਰ ਸਿੰਘ, ਸ਼ੈਫੀ ਤੇ ਸ਼ਾਕਾ ਨੂੰ ਹੈਰੋਇਨ ਤਸਕਰੀ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮਾਂ ਕੋਲੋਂ 80 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ। ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਇਸ ਵੇਲੇ ਮੁਲਜ਼ਮ ਨਿਆਇਕ ਹਿਰਾਸਤ ’ਚ ਹਨ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਹੈ ਕਿ ਉਹ ਪਾਕਿਸਤਾਨ ਤੋਂ ਹੈਰੋਇਨ ਦੀਆਂ ਖੇਪਾਂ ਮੰਗਵਾਉਣ ਵਾਲੇ ਤਸਕਰਾਂ ਦੇ ਸੰਪਰਕ ਵਿਚ ਹਨ। ਪਤਾ ਲੱਗਾ ਹੈ ਕਿ ਪੁਲਿਸ ਨੂੰ ਮੁਲਜ਼ਮ ਦੇ ਮੋਬਾਈਲ ਤੋਂ ਕਈ ਪੁਰਾਣੇ ਤਸਕਰਾਂ ਅਤੇ ਆਗੂਆਂ ਦੇ ਸੰਪਰਕ ਮਿਲੇ ਹਨ। ਮੁਲਜ਼ਮਾਂ ਨੇ ਆਮ ਆਦਮੀ ਪਾਰਟੀ ਦੇ ਕੌਂਸਲਰ ਗੁਰਪ੍ਰੀਤ ਸਿੰਘ ਉਰਫ਼ ਗੋਲਡੀ ਦੇ ਨੇੜੇ ਹੋਣ ਦੀ ਗੱਲ ਕਬੂਲ ਕੀਤੀ ਹੈ। ਜਦੋਂ ਐੱਨਸੀਬੀ ਨੇ ਦੋਵਾਂ ਧਿਰਾਂ ਦੇ ਸਬੰਧਾਂ ਦੀ ਜਾਂਚ ਕੀਤੀ ਤਾਂ ਕੌਂਸਲਰ ਗੋਲਡੀ ਦੀ ਭੂਮਿਕਾ ਸ਼ੱਕੀ ਲੱਗਣ ਲੱਗੀ। ਇਸ ਤੋਂ ਬਾਅਦ ਐੱਨਸੀਬੀ ਨੇ ਗੋਲਡੀ ਨੂੰ ਪਹਿਲਾਂ ਨੋਟਿਸ ਭੇਜ ਕੇ ਪੁੱਛਗਿੱਛ ਕੀਤੀ। ਹੁਣ ਦੂਜਾ ਨੋਟਿਸ ਸੋਮਵਾਰ ਨੂੰ ਪੇਸ਼ ਹੋਣ ਲਈ ਭੇਜਿਆ ਗਿਆ ਹੈ।

ਸਾਬਕਾ ਵਿਧਾਇਕ ਦਾ ਨਾਂ ਵੀ ਸਾਹਮਣੇ ਆ ਰਿਹਾ

ਇਹ ਪਤਾ ਲੱਗਾ ਹੈ ਕਿ ਉਪਰੋਕਤ ਹੈਰੋਇਨ ਮਾਮਲੇ ਵਿਚ ਇਕ ਸਾਬਕਾ ਵਿਧਾਇਕ ਦਾ ਨਾਂ ਵੀ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਹੈ। ਸਾਬਕਾ ਵਿਧਾਇਕ ਕੁਝ ਸਮਾਂ ਪਹਿਲਾਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਇਆ ਹੈ। ਇਸ ਤੋਂ ਪਹਿਲਾਂ ਉਹ ਇਕ ਨਾਮੀ ਪਾਰਟੀ ਤੋਂ ਚੋਣ ਜਿੱਤਣ ਤੋਂ ਬਾਅਦ ਵਿਧਾਇਕ ਰਹਿ ਚੁੱਕਾ ਹੈ।

Related Articles

Leave a Reply

Your email address will not be published. Required fields are marked *

Back to top button