Punjab

Big Breaking BBM ਚੇਅਰਮੈਨ ਤ੍ਰਿਪਾਠੀ ਨੂੰ ਹਰਜੋਤ ਬੈਂਸ ਵੱਲੋਂ ਬੰਧਕ ਬਣਾਉਣ ਦਾ ਦੋਸ਼

ਪੁਲਿਸ ਨੇ ਸੁਰੱਖਿਤ ਵਾਪਸ ਭੇਜੇ

ਨੰਗਲ 8 ਮਈ 2025- ਨੰਗਲ ਡੈਮ ਦੇ ਸਤਲੁਜ ਸਦਨ ‘ਚ BBMB ਦੇ ਚੇਅਰਮੈਨ ਮਨੋਜ ਤ੍ਰਿਪਾਠੀ ਨੂੰ ਆਪ ਮੰਤਰੀ ਹਰਜੋਤ ਸਿੰਘ ਬੈਂਸ ਤੇ ਆਪ ਵਰਕਰਾਂ ਨੇ ਬੰਧਕ ਬਣਾਉਣ ਦੀ ਸੂਚਨਾ ਹੈ। ਅੱਜ ਸਵੇਰੇ ਚੇਅਰਮੈਨ ਮਨੋਜ ਤ੍ਰਪਾਠੀ ਨੰਗਲ ਡੈਮ ਪੁੱਜੇ ਸੀ ਅਤੇ ਉਹਨਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਨਾ ਦੇ ਕੇ ਬਕਾਇਦਾ ਸੁਰੱਖਿਆ ਦੀ ਮੰਗ ਕੀਤੀ ਸੀ । ਹਰਿਆਣੇ ਨੂੰ ਹੋਰ ਪਾਣੀ ਦੇਣ ਦੀ ਮੰਗ ਨੂੰ ਲੈ ਕੇ ਬੀਬੀਐਮ ਬੋਰਡ, ਕੇਂਦਰੀ ਨੁਮਾਇੰਦੇ ਪੰਜਾਬ ਹਰਿਆਣਾ ਅਤੇ ਹਿਮਾਚਲ ਦੇ ਨੁਮਾਇੰਦਿਆਂ ਦੀਆਂ ਲੰਬੀਆਂ ਮੀਟਿੰਗਾਂ ਤੋਂ ਬਾਅਦ ਬੀਬੀਐਮ ਪੰਜਾਬ ਅਤੇ ਹਰਿਆਣਾ ਹਾਈਕੋਰਟ ਪੁੱਜਿਆ ਸੀ।
ਹਾਈ ਕੋਰਟ ਨੇ ਸਾਫ ਕੀਤਾ ਕਿ ਬੀਬੀ ਐਮ ਦੇ ਕੰਮ ਵਿੱਚ ਪੰਜਾਬ ਪੁਲਿਸ ਦਾਖਲ ਨਹੀਂ ਦੇ ਸਕਦੀ
ਪੰਜਾਬ ਦਾ ਕਹਿਣਾ ਹੈ ਕਿ ਹਰਿਆਣਾ ਆਪਣੇ ਹਿੱਸੇ ਤੋਂ ਵਧੇਰੇ ਪਾਣੀ ਪਹਿਲਾਂ ਹੀ ਲੈ ਚੁੱਕਿਆ ਹੈ ਅਤੇ ਹੁਣ ਬਣਦਾ ਹੋਇਆ ਇਸੇ ਦਾ ਪਾਣੀ ਉਸ ਨੂੰ ਸਪਲਾਈ ਕੀਤਾ ਜਾ ਰਿਹਾ ਹੈ । ਇਲਜ਼ਾਮ ਨੇ ਕਿ ਚੇਅਰਮੈਨ ਤੇ ਸੈਕਟਰੀ ਨੇ ਪਾਣੀ ਛੱਡਣ ਦੀ ਕੋਸ਼ਿਸ਼ ਕੀਤੀ। ਆਪ ਮੰਤਰੀ ਅਤੇ ਵਰਕਰਾਂ ਵੱਲੋਂ ਚੇਅਰਮੈਨ ਦੀ ਗੱਡੀ ਨੂੰ ਘੇਰਿਆ ਗਿਆ ਪਰ ਪੁਲਿਸ ਨੇ ਦਖਲ ਦੇ ਕੇ ਉਹਨਾਂ ਨੂੰ ਸੁਰੱਖਿਤ ਵਾਪਸ ਭੇਜ ਦਿੱਤਾ।

Related Articles

Leave a Reply

Your email address will not be published. Required fields are marked *

Back to top button