National

ATM ਤੋਂ ਪੈਸਾ ਕਢਵਾਉਣਾ ਹੋਇਆ ਮਹਿੰਗਾ, ਬੈਂਕ ਬੈਲੇਂਸ ਪਤਾ ਲਗਾਉਣਾ ਹੈ ਤਾਂ ਦੇਣੇ ਪੈਣਗੇ ਇੰਨੇ ਰੁਪਏ, ਨਵੇਂ ਨਿਯਮ ਲਾਗੂ

ਨਵੀਂ ਦਿੱਲੀ, 5 ਮਈ : ਤੁਹਾਡੇ ਬੈਂਕ ਖਾਤੇ ‘ਚ ਕਿੰਨਾ ਬੈਲੈਂਸ ਹੈ? ਜੇਕਰ ਤੁਸੀਂ ਏਟੀਐਮ ਜਾ ਕੇ ਆਪਣੇ ਬੈਲੈਂਸ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਇਸ ਦਾ ਸਿੱਧਾ ਅਸਰ ਤੁਹਾਡੇ ਪੈਸੇ ‘ਤੇ ਪਵੇਗਾ। ਸਿਰਫ਼ ਇਹੀ ਨਹੀਂ, ਏਟੀਐਮ ਕਾਰਡ ਦਾ ਇਸਤੇਮਾਲ ਵੀ ਕਾਫੀ ਸੋਚ-ਸਮਝ ਕੇ ਕਰਨਾ ਹੋਵੇਗਾ। ਕਿਉਂਕਿ ਮਈ ਮਹੀਨੇ ਕਈ ਬਦਲਾਅ ਹੋਏ ਹਨ, ਜੋ ਖਾਤਾਧਾਰਕਾਂ ਦੇ ਪੈਸੇ ‘ਤੇ ਪ੍ਰਭਾਵ ਪਾਵੇਂਗੇ।

ਮਈ ਤੋਂ ਬਦਲੇ ਨਿਯਮ

ਮਈ 2025 ਤੋਂ ਪਹਿਲਾਂ ਆਪਣੇ ਬੈਂਕ ਖਾਤੇ ਦਾ ਬੈਲੈਂਸ ਏਟੀਐਮ ਜ਼ਰੀਏ ਜਾਣਨ ‘ਤੇ ਛੇ ਰੁਪਏ ਫੀਸ ਦੇਣੀ ਪੈਂਦੀ ਸੀ, ਪਰ ਹੁਣ ਇਸ ਲਈ ਖਾਤਾਧਾਰਕਾਂ ਨੂੰ ਸੱਤ ਰੁਪਏ ਦੇਣੇ ਪੈਣਗੇ। ਯਾਨੀ ਹੁਣ ਪਹਿਲਾਂ ਦੇ ਮੁਕਾਬਲੇ ਇਕ ਰੁਪਏ ਵਧ ਬੈਂਕ ਕੱਟੇਗਾ। ਆਰਬੀਆਈ ਦੇ ਨਵੇਂ ਨਿਯਮ ਜੋ ਮਈ ਤੋਂ ਲਾਗੂ ਹੋਏ ਹਨ, ਵਿਚ ਸਭ ਤੋਂ ਵੱਧ ਪ੍ਰਭਾਵਸ਼ਾਲੀ ਨਿਯਮ ਏਟੀਐਮ ਤੋਂ ਜਮ੍ਹਾਂ ਤੇ ਨਿਕਾਸ ਦਾ ਹੈ। ਇਸ ਵਿਚ ਦੋ ਰੁਪਏ ਵਧਾ ਦਿੱਤੇ ਗਏ ਹਨ। ਜੇਕਰ ਤੁਸੀਂ ਮੁਫਤ ਏਟੀਐਮ ਇਸਤੇਮਾਲ ਕਰਨ ਦੀ ਲਿਮਟ ਪਾਰ ਕਰ ਲੈਂਦੇ ਹੋ ਤਾਂ ਪਹਿਲਾਂ ਦੇ ਮੁਕਾਬਲੇ ਵੱਧ ਫੀਸ ਦੇਣੀ ਪਵੇਗੀ। ਮਹਾਨਗਰਾਂ ‘ਚ ਰਹਿਣ ਵਾਲੇ ਖਾਤਾਧਾਰਕਾਂ ਨੂੰ ਤਿੰਨ ਵਾਰੀ ਮੁਫਤ ਏਟੀਐਮ ਇਸਤੇਮਾਲ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਇਸਦੇ ਨਾਲ, ਹੋਰ ਸ਼ਹਿਰਾਂ ‘ਚ ਪੰਜ ਵਾਰੀ ਮੁਫਤ ਲੈਣ-ਦੇਣ ਦੀ ਸਹੂਲਤ ਮਿਲੇਗੀ। ਇਸ ਤੋਂ ਬਾਅਦ ਹਰ ਟ੍ਰਾਂਜ਼ੈਕਸ਼ਨ ‘ਤੇ 19 ਰੁਪਏ ਦੇਣੇ ਪੈਣਗੇ। ਪਹਿਲਾਂ ਇਹ 17 ਰੁਪਏ ਬੈਂਕ ਖਾਤੇ ਤੋਂ ਕੱਟਦਾ ਸੀ।

ਆਰਬੀਆਈ ਦੇ ਨਵੇਂ ਨਿਯਮਾਂ ਤਹਿਤ ਮਈ ਤੋਂ ਕਈ ਬਦਲਾਅ ਹੋਏ ਹਨ। ਜਿਸਦੀ ਜਾਣਕਾਰੀ ਬੈਂਕਾਂ ਜ਼ਰੀਏ ਦਿੱਤੀ ਜਾ ਰਹੀ ਹੈ। ਏਟੀਐਮ ਦਾ ਇਸਤੇਮਾਲ ਕਰਦੇ ਸਮੇਂ ਮੁਫਤ ਮਿਲਣ ਵਾਲੀਆਂ ਸਹੂਲਤਾਂ ਤੋਂ ਵੱਧ ਇਸਤੇਮਾਲ ਕਰਨ ਤੋਂ ਬਚੋ।

Related Articles

Leave a Reply

Your email address will not be published. Required fields are marked *

Back to top button