ANTF ਫ਼ਿਰੋਜ਼ਪੁਰ ਰੇਂਜ ਵੱਲੋਂ ਵੱਡੇ ਨਾਰਕੋ-ਹਵਾਲਾ ਵਿੱਤੀ ਰੈਕੇਟ ਦਾ ਪਰਦਾਫਾਸ਼
20.55 ਲੱਖ ਨਕਦੀ ਸਣੇ ਲੁਧਿਆਣਾ ਦੇ ਆਪ੍ਰੇਟਰ ਨੂੰ ਕੀਤਾ ਗ੍ਰਿਫ਼ਤਾਰ

ਬਾਲ ਕਿਸ਼ਨ
ਫਿਰੋਜ਼ਪੁਰ,27 ਨਵੰਬਰ : ਮੁੱਖ ਮੰਤਰੀ ਪੰਜਾਬ ਅਤੇ ਡੀਜੀਪੀ ਪੰਜਾਬ ਵੱਲੋਂ ਸ਼ੁਰੂ ਕੀਤੀ ਗਈ ਨਸ਼ਿਆਂ ਵਿਰੁੱਧ ਜੰਗ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਅਤੇ ਸਪੈਸ਼ਲ ਡੀਜੀਪੀ ਅਤੇ ਏਡੀਜੀਪੀ, ਏਐੱਨਟੀਐੱਫ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਗੁਰਿੰਦਰਬੀਰ ਸਿੰਘ ਸਿੱਧੂ ਏਆਈਜੀ, ਏਐੱਨਟੀਐੱਫ ਫ਼ਿਰੋਜ਼ਪੁਰ ਰੇਂਜ, ਭੁਪਿੰਦਰ ਸਿੰਘ ਡੀਐੱਸਪੀ ਏਐੱਨਟੀਐੱਫ ਫ਼ਿਰੋਜ਼ਪੁਰ ਰੇਂਜ ਅਤੇ ਪ੍ਰਿਥੀਪਾਲ ਸਿੰਘ, ਡੀਐੱਸਪੀ ਏਐੱਨਟੀਐੱਫ ਫ਼ਿਰੋਜ਼ਪੁਰ ਰੇਂਜ ਦੀ ਅਗਵਾਈ ਹੇਠ ਐੱਸਆਈ ਨਵਦੀਪ ਕੌਰ ਇੰਚਾਰਜ਼ ਏਐੱਨਟੀਐੱਫ ਫ਼ਿਰੋਜ਼ਪੁਰ ਰੇਂਜ ਦੀ ਅਗਵਾਈ ਵਾਲੀ ਟੀਮ ਵੱਲੋਂ ਨਵੰਬਰ 24/25 ਦੀ ਅੱਧੀ ਰਾਤ 2025 ਨੂੰ ਨਸ਼ਾ ਵਿਰੋਧੀ ਕਾਰਵਾਈ ਵਿਚ ਇਕ ਵੱਡੀ ਸਫਲਤਾ ਪ੍ਰਾਪਤ ਕੀਤੀ ਗਈ ਹੈ। ਟੀਮ ਨੇ ਇਕ ਵੱਡੇ ਸਰਹੱਦ ਪਾਰ ਨਸ਼ਾ ਰੈਕੇਟ ਐੱਫਆਈਆਰ ਨੰਬਰ 302/2025 ਜਿਸ ਵਿਚ 50 ਕਿਲੋ 14 ਗ੍ਰਾਮ ਹੈਰੋਇਨ ਦੀ ਬਰਾਮਦਗੀ ਹੋਈ ਸੀ ਦੀ ਚੱਲ ਰਹੀ ਜਾਂਚ ਵਿੱਚ ਮੁੱਖ ਵਿੱਤੀ ਸਹਾਇਕ ਅਤੇ ਹਵਾਲਾ ਆਪ੍ਰੇਟਰ ਨੂੰ ਗ੍ਰਿਫ਼ਤਾਰ ਕਰ ਕੇ ਅਤੇ ਡਰੱਗ ਮਨੀ 20,55,000 ਦੀ ਨਾਜਾਇਜ਼ ਕਮਾਈ ਜ਼ਬਤ ਕਰਕੇ ਸਫਲਤਾ ਹਾਸਲ ਕੀਤੀ। ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਸੰਦੀਪ ਸਿੰਘ ਉਰਫ ਸੀਪਾ ਕੋਲੋਂ ਬਰਾਮਦ ਕੀਤੇ ਗਏ ਮੋਬਾਈਲ ਫੋਨ ਦੇ ਫੋਰੈਂਸਿਕ ਵਿਸ਼ਲੇਸ਼ਣ ਤੋਂ ਬਾਅਦ ਇਕ ਪਾਕਿਸਤਾਨੀ ਨਸ਼ਾ ਤਸਕਰ ਨਾਲ ਅਹਿਮ ਸੰਚਾਰ ਲਿੰਕ ਸਥਾਪਤ ਕੀਤੇ ਗਏ।



