Punjab

ਜਸਵਿੰਦਰ ਸਿੰਘ ਸੰਧੂ
ਫਿਰੋਜ਼ਪੁਰ 14 ਫਰਵਰੀ- ਫਿਰੋਜ਼ਪੁਰ ਵਿਖੇ ਸਹੁਰੇ ਵੱਲੋਂ ਨੂੰਹ ਨੂੰ ਸ਼ਾਲ, ਸੋਨੇ ਦੇ ਗਹਿਣੇ ਪਹਿਨਣ ਨੂੰ ਦਿੱਤੇ ਸਨ, ਜੋ ਤਲਾਕ ਦਾ ਕੇਸ ਦਾਇਰ ਹੋਣ ’ਤੇ ਸਹੁਰੇ ਪਰਿਵਾਰ ਵੱਲੋਂ ਗਹਿਣੇ ਵਾਪਸ ਮੰਗਣ ’ਤੇ ਵੀ ਨੂੰਹ ਨੇ ਨਹੀਂ ਦਿੱਤੇ। ਇਸ ਸਬੰਧ ਵਿਚ ਥਾਣਾ ਕੈਂਟ ਫਿਰੋਜ਼ਪੁਰ ਪੁਲਿਸ ਨੇ ਔਰਤ ਖਿਲਾਫ 406 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਜਗਜੀਤ ਸਿੰਘ ਨੇ ਦੱਸਿਆ ਕਿ ਦਰਖਾਸਤ/ਯੂਆਈਡੀ ਨੰਬਰ 485478 ਮਲਵਿੰਦਰ ਸਿੰਘ ਸੋਢੀ ਪੁੱਤਰ ਅਵਤਾਰ ਸਿੰਘ ਸੋਢੀ ਨੇ ਦੱਸਿਆ ਕਿ ਉਸ ਨੇ ਆਪਣੀ ਨੂੰਹ ਰੁਚਿਕਾ ਪੁੱਤਰੀ ਕੇਵਲ ਕ੍ਰਿਸ਼ਨ ਮਿਗਲਾਨੀ ਵਾਾਸੀ ਈ-238 ਫਸਟ ਫਲੋਰ ਗਰੇਟਰ ਕਲਾਸ ਪਾਰਟ-2 ਨਵੀਂ ਦਿੱਲੀ ਨੂੰ ਆਪਣੇ ਘਰ ਦੇ ਬੇਸ਼ਕੀਮਤੀ ਪਸ਼ਮੀਨੇ ਦੇ ਸ਼ਾਲ, ਸੋਨੇ ਦੇ ਗਹਿਣੇ ਅਤੇ ਹੋਰ ਵੀ ਬੇਸ਼ਕੀਮਤੀ ਗਹਿਣੇ ਪਹਿਨਣ ਨੂੰ ਦਿੱਤੇ ਸੀ ਤੇ ਚਾਂਦੀ ਦੇ ਬਰਤਨ 24 ਪੀਸੀ ਕੁੱਲ ਵਜ਼ਨੀ 3 ਕਿਲੋ ਬਤੌਰ ਅਮਾਨਤ ਦੇ ਤੌਰ ’ਤੇ ਦਿੱਤੇ ਸੀ। ਮਲਵਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਅਕਤੂਬਰ 2023 ਵਿਚ ਉਤਰਵਾਦੀ ਦੇ ਪਤੀ ਰੋਜਨ ਨੇ ਉਤਰਵਾਦੀ ਰੁਚਿਕਾ ਦੇ ਖਿਲਾਫ ਦਿੱਤੀ ਅਦਾਲਤ ਵਿਚ ਤਲਾਕ ਦਾ ਕੇਸ ਦਾਇਰ ਕਰ ਦਿੱਤਾ। ਇਸ ਤੋਂ ਬਾਅਦ ਪ੍ਰਾਰਥੀ ਧਿਰ ਵੱਲੋਂ ਉਪਰੋਕਤ ਸਾਰਾ ਸਮਾਨ ਜੋ ਬਤੌਰ ਅਮਾਨਤ ਦਿੱਤਾ ਸੀ, ਵਾਰ ਵਾਰ ਮੰਗਣ ’ਤੇ ਵਾਪਸ ਨਹੀਂ ਕੀਤਾਜਾਂਚਕਰਤਾ ਜਗਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਉਕਤ ਔਰਤ ਖਿਲਾਫ ਬਾਅਦ ਪੜਤਾਲ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ।

Related Articles

Leave a Reply

Your email address will not be published. Required fields are marked *

Back to top button