Punjab

75 ਸਾਲ ਦਾ ਬਜ਼ੁਰਗ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ’ਤੇ ਗ੍ਰਿਫ਼ਤਾਰ

ਬਰਨਾਲਾ, 7 ਜੂਨ :  ਬੀਤੀ ਰਾਤ ਨੇੜਲੇ ਪਿੰਡ ਹਰੀਗੜ੍ਹ ’ਚ ਇਕ 75 ਸਾਲ ਦੇ ਬਜ਼ੁਰਗ ਨੂੰ ਸਰਕਾਰੀ ਸਕੂਲ ’ਚ 9 ਸਾਲ ਦੀ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਮਾਮਲੇ ’ਚ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਥਾਣਾ ਮੁਖੀ ਧਨੌਲਾ ਇੰਸ .ਲਖਵੀਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਪੀੜਤ ਬੱਚੀ ਦੇ ਪਿਤਾ ਜਗਤਾਰ ਸਿੰਘ ਨੇ ਆਪਣੇ ਬਿਆਨ ’ਚ ਦੱਸਿਆ ਕਿ ਉਸਦੀ 9 ਸਾਲ ਦੀ ਬੇਟੀ ਸਰਕਾਰੀ ਸਕੂਲ ਹਰੀਗੜ੍ਹ ’ਚ ਗਰਮੀ ਕਾਰਨ ਸਕੂਲ ਦੇ ਵਾਟਰ ਕੂਲਰ ਤੋਂ ਪਾਣੀ ਪੀਣ ਗਈ ਤਾਂ ਉੱਥੇ ਮੌਜੂਦ ਪਿੰਡ ਦੇ ਹੀ ਬਜ਼ੁਰਗ ਅਜਾਇਬ ਸਿੰਘ (75) ਉਸਨੂੰ ਖਿੱਚ ਕੇ ਸੁਨਸਾਨ ਥਾਂ ਵੱਲ ਲੈ ਗਿਆ ਅਤੇ ਜ਼ਬਰਦਸਤੀ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਲੱਗਾ ਤਦ ਉੱਥੇ ਪਿੰਡ ਦੇ ਨੌਜਵਾਨ ਨੂੰ ਆਉਂਦੇ ਦੇਖ ਕੇ ਬੱਚੀ ਨੂੰ ਛੱਡ ਕੇ ਭੱਜ ਗਿਆ। ਇੰਸਪੈਕਟਰ ਲਖਬੀਰ ਸਿੰਘ ਨੇ ਦੱਸਿਆ ਕਿ ਅਜੈਬ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਥਾਣੇਦਾਰ ਵੀਰਪਾਲ ਕੌਰ ਨੇ ਬੱਚੀ ਦੇ ਪਿਤਾ ਦੇ ਬਿਆਨ ਤੇ 75,76 BNS12 ਪਾਕਸੋ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਅਜਾਇਬ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Articles

Leave a Reply

Your email address will not be published. Required fields are marked *

Back to top button