National

71 ਸਾਲ ਪਹਿਲਾ ਨੰਗਲ ਚ ਹੋਇਆ ਸੀ ਭਾਰਤ ਅਤੇ ਚੀਨ ਵਿਚਕਾਰ ਪੰਚਸ਼ੀਲ ਸਮਝੌਤਾ, ਜਾਣੋ ਕੀ ਹੈ ਪੰਚਸ਼ੀਲ ਸਮਝੌਤਾ

ਨੰਗਲ, 27 ਅਪ੍ਰੈਲ-22 ਅਪਰੈਲ ਨੂੰ ਪਹਿਲਗਾਮ ਵਿਖੇ ਅੱਤਵਾਦੀ ਹਮਲੇ ਕਾਰਣ ਭਾਰਤ ਵਲੋਂ ਪਾਕਿਸਤਾਨ ਨਾਲ ਸਤੰਬਰ 1960 ਵਿੱਚ ਕੀਤੇ ਗਏ ਸਿੰਧੂ ਜਲ ਸਮਝੌਤੇ ਨੂੰ ਮਅੱਤਲ ਕਰਨ ਸਮੇਤ ਹੋਰ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ ਜਿਸ ਕਾਰਣ ਅੱਜ ਸਿੰਧੂ ਜਲ ਸਮਝੌਤਾ ਦੇਸ਼ -ਵਿਦੇਸ਼ ਵਿੱਚ ਸੁਰਖੀਆਂ ਬਣਿਆ ਹੋਇਆ ਹੈ। ਇਸ ਕਿਸਮ ਦਾ ਇੱਕ ਹੋਰ ਸਮਝੌਤਾ ਭਾਰਤ ਅਤੇ ਚੀਨ ਵਿਚਕਾਰ ਕੀਤਾ ਗਿਆ ਸੀ,ਜਿਸ ਨੂੰ ਪੰਚਸ਼ੀਲ ਸਮਝੌਤੇ ਦੇ ਨਾਮ ਨਾਲ ਜਾਣਿਆਂ ਜਾਦਾ ਹੈ। ਵਿਸ਼ਵ ਪ੍ਰਸਿੱਧ ਭਾਖੜਾ ਡੈਮ ਦੁਨੀਆਂ ਵਿੱਚ ਅਪਣੀ ਇੱਕ ਅਲੱਗ ਪਹਿਚਾਣ ਰੱਖਦਾ ਹੈ। ਬੇਸ਼ੱਕ ਭਾਖੜਾ ਡੈਮ ਦਾ ਨਿਰਮਾਣ ਹੜਾਂ ਤੋਂ ਬਚਾਉਣ ਅਤੇ ਸਿੰਚਾਈ ਦੇ ਮੰਤਵ ਲਈ ਕੀਤਾ ਗਿਆ ਸੀ,ਪਰ ਬਾਅਦ ਵਿੱਚ ਇਸ ਡੈਮ ਨੂੰ ਬਹੁਮੰਤਵੀ ਬਣਾ ਦਿੱਤਾ ਗਿਆ। ਉੱਤਰੀ ਭਾਰਤ ਵਿੱਚ ਹੜ੍ਹ ਵਰਗੀ ਤ੍ਰਾਸਦੀ ਨੂੰ ਰੋਕ ਕੇ ਹਰੀ ਕ੍ਰਾਂਤੀ ਲਿਆਉਣ ਦੇ ਮਕਸਦ ਨਾਲ ਬਣਾਇਆ ਗਿਆ ਭਾਖੜਾ ਡੈਮ, ਉਸ ਸਮੇਂ ਦੁਨੀਆ ਦਾ ਸਭ ਤੋਂ ਉੱਚਾ ਡੈਮ ਸੀ। ਇਸ ਸਮੇਂ ਭਾਖੜਾ ਡੈਮ ਜਿਥੇ ਹੜ੍ਹਾਂ ਤੋਂ ਬਚਾਉਣ ਲਈ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ, ਉਥੇ ਦੇਸ਼ ਵਿੱਚ ਹਰੀ ਕ੍ਰਾਂਤੀ ਲਈ ਵੀ ਵਡਮੁੱਲਾ ਯੋਗਦਾਨ ਪਾ ਰਿਹਾ ਹੈ। ਭਾਖੜਾ ਡੈਮ ਦੇ ਨਿਰਮਾਣ ਸਮੇਂ ਭਾਰਤ ਅਤੇ ਚੀਨ ਨੇ ਆਪਸੀ ਮਿਲਵਰਤਨ ਅਤੇ ਭਾਈਚਾਰੇ ਨੂੰ ਵਧਾਉਣ ਲਈ 28 ਅਪਰੈਲ 1954 ਨੂੰ ਨੰਗਲ ਪੰਚਸ਼ੀਲ ਸਮਝੌਤਾ ਕੀਤਾ ਸੀ। ਜਿਸ ਵਿੱਚ ਚੀਨ ਦੇ ਤਤਕਲੀਨ ਪ੍ਰਧਾਨ ਮੰਤਰੀ ਚਿਉੂ ਇੰਨ ਲੇਈ ਅਤੇ ਅਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੇ ਇਸ ਇਤਹਾਸਿਕ ਸਮਝੌਤੇ ਤੇ ਦਸਤਖਤ ਕੀਤੇ ਸਨ। ਅੱਜ ਤੋਂ 70 ਸਾਲ ਪਹਿਲਾ ਨੰਗਲ ਵਿਖੇ ਸਤਲੁਜ ਦੇ ਕਿਨਾਰੇ ਭਾਰਤ ਅਤੇ ਚੀਨ ਵਿਚਕਾਰ ਹੋਏ ਇਸ ਪੰਚਸ਼ੀਲ ਸਮਝੌਤੇ ਦੀ ਇਤਿਹਾਸਕ ਧਰੋਹਰ ਨੂੰ ਭਾਖੜਾ ਬਿਆਸ ਪ੍ਰਬੰਧ ਬੋਰਡ ਵਲੋਂ ਸ਼ੀਸ਼ਾ ਹਾਊਸ ਵਿੱਚ ਸੰਭਾਲ ਕੇ ਰੱਖਿਆਂ ਹੋਇਆਂ ਹੈ। ਜੋ ਕਿ ਵਰ੍ਹਿਆਂ ਪੁਰਾਣੀ ਯਾਦ ਨੂੰ ਹਮੇਸ਼ਾ ਯਾਦ ਕਰਵਾਉਦਾ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵੀਵੀਆਈਪੀ ਇਤਿਹਾਸਕ ਰੈਸਟ ਹਾਊਸ ਸਤਲੁਜ ਸਦਨ ਵਿੱਚ ਬਣੇ ਸ਼ੀਸ਼ੇ ਦੇ ਘਰ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਪੰਚਸੀਲ ਸਮਝੌਤੇ ਦੀਆਂ ਯਾਦਾਂ ਨੂੰ ਵਿਰਾਸਤ ਵਜੋਂ ਵਜੋਂ ਸੰਭਾਲਿਆ ਹੋਇਆ ਹੈ ਸਾਂਤੀਪੂਰਨ ਸਹਿ-ਹੋਂਦ ਦੀ ਨੀਤੀ ਵਿੱਚ ਵਿਸਵਾਸ ਕਰਨ ਲਈ ਭਾਰਤ ਅਤੇ ਚੀਨ ਦਰਮਿਆਨ ਕੀਤੇ ਗਏ ਪੰਚਸ਼ੀਲ ਸਮਝੌਤੇ ਜਿਸ ਵਿੱਚ ਭਾਰਤ ਅਤੇ ਚੀਨ ਵਿਚਕਾਰ ਪੰਜ ਨੁਕਾਤੀ ਸਮਝੌਤੇ ਤੇ ਹਸਤਾਖਰ ਕੀਤੇ ਗਏ ਸਨ।

ਇਹ ਹੈ ਪੰਚਸ਼ੀਲ ਸਮਝੌਤੇ ਦਾ ਤਤਸਾਰ

ਇਸ ਪੰਚਸ਼ੀਲ ਸਮਝੌਤੇ ਵਿੱਚ ਮੁੱਖ ਰੂਪ ਵਿੱਚ ਦੋਹਾਂ ਦੇਸ਼ਾਂ ਵਿਚਕਾਰ ਆਪਸੀ ਮਿਲਵਰਤਨ ਵਧਾਉਣ, ਇੱਕ ਦੂਜੇ ਦੀ ਪ੍ਰਭੂਸੱਤਾ ਦਾ ਸਨਮਾਨ ਕਰਨਾ, ਇੱਕ ਦੂਜੇ ਵਿਰੁੱਧ ਹਮਲਾਵਰ ਕਾਰਵਾਈ ਨਾ ਕਰਨਾ, ਇੱਕ ਦੂਜੇ ਦੇ ਅੰਦਰੂਨੀ ਮਾਮਲਿਆਂ ਚ ਦਖਲ ਨਾ ਦੇਣਾ, ਸਮਾਨਤਾ ਅਤੇ ਆਪਸੀ ਲਾਭ ਦੀ ਗਲ ਕੀਤੀ ਗਈ ਹੈ। ਇਸ ਦੇ ਸਬੂਤ ਵਜੋਂ ਇਥੇ ਇੱਕ ਵੱਡ ਅਕਾਰੀ ਇਤਿਹਾਸਿਕ ਸਿੱਲ ਵੀ ਮੋਜੂਦ ਹੈ,ਜਿਸ ਉਪਰ ਇਨ੍ਹਾਂ ਸ਼ਰਤਾਂ ਨੂੰ ਉਕਰਿਆ ਗਿਆ ਹੈ। ਇਥੇ ਹੀ ‘ਹਿੰਦੀ ਚੀਨੀ ਭਾਈ-ਭਾਈ’ ਦਾ ਨਾਅਰਾ ਬੁਲੰਦ ਕੀਤਾ ਗਿਆ ਸੀ।

Related Articles

Leave a Reply

Your email address will not be published. Required fields are marked *

Back to top button