
ਬਾਲ ਕਿਸ਼ਨ
ਫ਼ਿਰੋਜ਼ਪੁਰ, 26 ਨਵੰਬਰ : ਐਂਟੀ ਨਾਰਕੋਟਿਕਸ ਟਾਸਕ ਫੋਰਸ (ਏ.ਐਨ.ਟੀ.ਐਫ.) ਫਿਰੋਜ਼ਪੁਰ ਰੇਂਜ ਵੱਲੋਂ ਦੋ ਦਿਨ ਪਹਿਲਾਂ ਬਰਾਮਦ ਕੀਤੀ ਗਈ 50 ਕਿਲੋ ਹੈਰੋਇਨ ਤੋਂ ਬਾਅਦ, ਹੁਣ ਉਸੇ ਨੈੱਟਵਰਕ ਨਾਲ ਜੁੜੇ ਇੱਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਏ.ਆਈ.ਜੀ. ਗੁਰਿੰਦਰਬੀਰ ਸਿੰਘ ਸਿੱਧੂ ਪ੍ਰੈੱਸ ਕਾਨਫਰੰਸ ਕਰਕੇ ਹਵਾਲਾ ਨੈੱਟਵਰਕ ਦਾ ਖੁਲਾਸਾ ਕਰਨਗੇ। ਗ੍ਰਿਫ਼ਤਾਰ ਮੁਲਜ਼ਮ ਕੋਲੋਂ ਡਰੱਗ ਮਨੀ (ਨਸ਼ਿਆਂ ਤੋਂ ਕਮਾਇਆ ਪੈਸਾ) ਵੀ ਬਰਾਮਦ ਹੋਈ ਹੈ।



