
ਤਰਨ ਤਾਰਨ, 4 ਅਗਸਤ : ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਦੇ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਰਵੱਈਏ ਖ਼ਿਲਾਫ਼ ਲੜੇ ਜਾ ਰਹੇ ਸਾਂਝੇ ਸੰਘਰਸ਼ਾਂ ਦੀ ਲਾਮਬੰਦੀ ਲਈ ਬਿਜਲੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਏਟਕ ਨਾਲ ਸਬੰਧਤ ਜਥੇਬੰਦੀਆਂ ਪੀਐੱਸਈਬੀ ਇੰਪਲਾਈਜ਼ ਫੈੱਡਰੇਸ਼ਨ ਏਟਕ ਪੰਜਾਬ ਤੇ ਪਾਵਰਕਾਮ ਐਂਡ ਟ੍ਰਾਂਸਕੋ ਪੈਨਸ਼ਨਰ ਯੂਨੀਅਨ ਏਟਕ ਪੰਜਾਬ ਸਬ-ਡਵੀਜ਼ਨ ਖਡੂਰ ਸਾਹਿਬ ਦੀ ਸਾਂਝੀ ਮੀਟਿੰਗ ਪਾਵਰਕਾਮ ਦਫਤਰ ਵਿਖੇ ਤਰਜੀਤ ਸਿੰਘ ਨਾਗੋਕੇ ਤੇ ਤਰਸੇਮ ਸਿੰਘ ਖਡੂਰ ਸਾਹਿਬ ਦੀ ਸਾਂਝੀ ਪ੍ਰਧਾਨਗੀ ’ਚ ਹੋਈ। ਮੀਟਿੰਗ ’ਚ ਫੈੱਡਰੇਸ਼ਨ ਏਟਕ ਜਥੇਬੰਦੀ ਦੇ ਸੂਬਾ ਪ੍ਰਧਾਨ ਤੇ ਸਾਂਝਾ ਫਰੰਟ ਦੇ ਸੂਬਾਈ ਕਨਵੀਨਰ ਗੁਰਪ੍ਰੀਤ ਸਿੰਘ ਗੰਡੀਵਿੰਡ, ਜੋਨ ਆਗੂ ਇੰਜੀਨੀਅਰ ਕੁਲਵਿੰਦਰ ਸਿੰਘ ਬਾਗੜੀਆਂ, ਦਿਹਾਤੀ ਡਵੀਜ਼ਨ ਤਰਨ ਤਾਰਨ ਦੇ ਪ੍ਰਧਾਨ ਮੇਜਰ ਸਿੰਘ ਨਾਗੋਕੇ, ਸਕੱਤਰ ਲਖਵਿੰਦਰ ਸਿੰਘ ਬਹਿਲਾ, ਪਾਵਰਕਾਮ ਐਂਡ ਟ੍ਰਾਂਸਕੋ ਪੈਨਸ਼ਨਰ ਯੂਨੀਅਨ ਏਟਕ ਪੰਜਾਬ ਦੇ ਸਰਕਲ ਵਰਕਿੰਗ ਸਕੱਤਰ ਸਾਥੀ ਰਾਕੇਸ਼ ਕੁਮਾਰ ਮਲਹੋਤਰਾ, ਡਵੀਜ਼ਨ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਰਕਲ ਆਗੂ ਅਵਤਾਰ ਕਿ੍ਸ਼ਨ, ਸੰਗਾਰਾ ਸਿੰਘ ਰਾਮਪੁਰੀਆ, ਮਨਜੀਤ ਸਿੰਘ ਖੇਲਾ, ਬਾਵਾ ਸਿੰਘ, ਇੰਜੀਨੀਅਰ ਬਲਦੇਵ ਸਿੰਘ ਜੇਈ ਆਦਿ ਆਗੂਆਂ ਤੇ ਵੱਡੀ ਗਿਣਤੀ ਮੈਂਬਰਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਮੀਟਿੰਗ ’ਚ ਇਕੱਤਰ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਪਾਵਰ ਮੈਨੇਜਮੈਂਟ ਜਾਣ-ਬੁੱਝ ਕੇ ਵਾਜਿਬ ਮਸਲਿਆਂ ਨੂੰ ਵੱਡੇ ਖਾਤੇ ਪਾ ਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਸੰਘਰਸ਼ ਕਰਨ ਲਈ ਮਜਬੂਰ ਕਰ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਿਖਤੀ ਮੀਟਿੰਗਾਂ ਤਹਿ ਕਰ ਕੇ ਮੁੜ-ਮੁੜ ਮੁਲਤਵੀ ਕਰ ਕੇ ਟਕਰਾਅ ਵਾਲਾ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ। ਜਿਸ ਕਰ ਕੇ ਸਰਕਾਰ ਦੇ ਮਾੜੇ ਵਤੀਰੇ ਖ਼ਿਲਾਫ਼ ਸਾਂਝਾ ਫਰੰਟ ਨੇ 5 ਅਗਸਤ ਤੋਂ 12 ਅਗਸਤ ਤਕ ਮੁੱਖ ਮੰਤਰੀ ਅਤੇ ਖਜ਼ਾਨਾ ਮੰਤਰੀ ਦੀਆਂ ਅਰਥੀਆਂ ਫੂਕਣ ਦਾ ਸੱਦਾ ਦਿੱਤਾ ਹੈ। ਜਿਸ ਦੀ ਕੜੀ ਵਜੋਂ ਅੱਜ ਦੀ ਮੀਟਿੰਗ ’ਚ 5 ਅਗਸਤ ਨੂੰ ਬੱਸ ਅੱਡਾ ਤਰਨ ਤਾਰਨ ਅਤੇ 8 ਅਗਸਤ ਨੂੰ ਖਡੂਰ ਸਾਹਿਬ ਵਿਖੇ ਅਰਥੀਆਂ ਫੂਕ ਕੇ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਨ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਗੰਡੀਵਿੰਡ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਤਰਜ਼ ’ਤੇ ਪਾਵਰ ਮੈਨੇਜਮੈਂਟ ਵੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ 2 ਜੂਨ ਦੀ ਮੀਟਿੰਗ ’ਚ ਮੰਨੀਆਂ ਮੰਗਾਂ ਲਾਗੂ ਕਰਨ ਤੋਂ ਟਾਲ-ਮਟੋਲ ਕਰ ਰਹੀ ਹੈ। ਜਿਸ ਖ਼ਿਲਾਫ਼ ਬਿਜਲੀ ਮੁਲਾਜ਼ਮਾਂ ਵੱਲੋਂ 11 , 12 ਤੇ 13 ਅਗਸਤ ਨੂੰ ਸਾਂਝੇ ਥੜੇ ਦੇ ਸੂਬਾ ਪੱਧਰੀ ਸੱਦੇ ’ਤੇ ਸਮੂਹਿਕ ਛੁੱਟੀ ਲੈ ਕੇ ਲਗਾਤਾਰ ਤਿੰਨ ਦਿਨ ਕੀਤੇ ਜਾਣ ਵਾਲੇ ਸੰਘਰਸ਼ ਦੀ ਲਾਮਬੰਦੀ ਕੀਤੀ ਗਈ।



