
ਫ਼ਿਰੋਜ਼ਪੁਰ, 26 ਫਰਵਰੀ (ਜਸਵਿੰਦਰ ਸਿੰਘ ਸੰਧੂ)- ਅੱਜ ਇੱਕ ਪ੍ਰੈਸ ਨੋਟ ਰਾਹੀ ਗੁਰਚਰਨ ਸਿੰਘ ਭੁੱਲਰ ਜਿਲ੍ਹਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਲਾ ਫਿਰੋਜ਼ਪੁਰ ਨੇ ਕਿਹਾ ਕਿ 1984 ਵਿੱਚ ਬੇਦੋਸ਼ੇ ਲੋਕਾਂ ਦਾ ਅੰਨੇਵਾਹ ਕਤਲ ਕਰਾਉਣ ,ਲੁੱਟ ਮਾਰ ਕਰਾਉਣ ਵਾਲੇ ਅਤੇ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲੇ ਸਜਨ ਕੁਮਾਰ ਕਾਤਲ ਨੂੰ ਉਮਰ ਕੈਦ ਦੀ ਸਜ਼ਾ ਸੁਨਾ ਕੇ ਸਿੱਖਾਂ ਦੇ ਜਖਮਾਂ ਤੇ ਮੱਲਮ ਲਗਾਈ ਹੈ ਧੰਨਵਾਦ ਉਹਨਾਂ ਜੱਜ ਸਾਹਿਬਾਨਾਂ ਦਾ ਜਿੰਨਾਂ ਨੇ 41ਸਾਲ ਬਾਦ ਸਿੱਖਾਂ ਦੇ ਕਾਤਲ ਸਜਨ ਕੁਮਾਰ ਨੂੰ ਸਜਾ ਸਣਾਈ । ਹਿੰਦੋਸਤਾਨ ਵਿੱਚ ਇਨਸਾਫ ਲੈਣ ਲਈ 41 ਸਾਲ ਤੱਕ ਜਦੋਜਹਿਦ ਕਰਨ ਵਾਲੇ ਸਿੱਖਾਂ ਅਤੇ ਉਹਨਾਂ ਦੇ ਸਹਿਯੋਗੀਆਂ, ਵਕੀਲ ਸਾਹਿਬਾਨ ਦਾ ਧੰਨਵਾਦ ਜਿਹਨਾਂ ਨੇ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਦਿਆਂ ਕੇਸ ਲੜ ਕੇ ਇਨਸਾਫ ਲਿਆ ।



