Punjab

40 ਹਜ਼ਾਰ ਕਰੋੜ ਦੀ ਸ਼ਾਹੀ ਜਾਇਦਾਦ ਦਾ ਵਿਵਾਦ ਸੁਲਝਿਆ

ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ 3 ਹਿੱਸਿਆਂ 'ਚ ਵੰਡੀ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 20 ਅਗਸਤ : ਫਰੀਦਕੋਟ ਰਿਆਸਤ ਦੇ ਆਖਰੀ ਰਾਜਾ ਹਰਿੰਦਰ ਸਿੰਘ ਬਰਾੜ ਦੀ ਲਗਪਗ 40 ਹਜ਼ਾਰ ਕਰੋੜ ਰੁਪਏ ਦੀ ਸ਼ਾਹੀ ਜਾਇਦਾਦ ਦੀ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਬਰਾਬਰ ਵੰਡ ਕਰ ਦਿੱਤੀ ਹੈ। ਰਾਜਾ ਦੀ ਜਾਇਦਾਦ ਤਿੰਨ ਹਿੱਸਿਆਂ ‘ਚ ਬਰਾਬਰ ਵੰਡੀ ਜਾਵੇਗੀਇਨ੍ਹਾਂ ਤਿੰਨ ਹਿੱਸਿਆਂ ‘ਚੋਂ ਹਰ ਇਕ ਨੂੰ 33.33 ਪ੍ਰਤੀਸ਼ਤ ਮਿਲੇਗਾਇਨ੍ਹਾਂ ਵਿੱਚੋਂ ਦੋ ਹਿੱਸੇ ਰਾਜਾ ਦੀਆਂ ਦੋ ਬੇਟੀਆਂ, ਰਾਜਕੁਮਾਰੀ ਅੰਮ੍ਰਿਤ ਕੌਰ ਅਤੇ ਦੀਪਿੰਦਰ ਕੌਰ ਦੇ ਹਨ, ਜਦਕਿ ਤੀਜਾ ਹਿੱਸਾ ਰਾਜਾ ਦੇ ਭਰਾ ਕੰਵਰ ਮਨਜੀਤ ਇੰਦਰ ਸਿੰਘ ਦੇ ਪਰਿਵਾਰ ਨੂੰ ਮਿਲੇਗਾਕੰਵਰ ਮਨਜੀਤ ਇੰਦਰ ਸਿੰਘ ਦੇ ਦੇਹਾਂਤ ਦੇ ਬਾਅਦ ਉਨ੍ਹਾਂ ਦੇ ਪੋਤੇ ਕੰਵਰ ਅਮਰਿੰਦਰ ਸਿੰਘ ਬਰਾੜ ਨੇ ਇਹ ਕੇਸ ਲੜਿਆ। ਜੂਨ 2020 ‘ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਜਾਇਦਾਦ ਦੀ ਵੰਡ ਦੇ ਆਦੇਸ਼ ਜਾਰੀ ਕੀਤੇ ਸਨ ਜੋ ਕਿ ਕਾਨੂੰਨੀ ਵਾਰਸਾਂ ‘ਚ ਕੀਤਾ ਜਾਣਾ ਸੀ। ਇਸ ਆਦੇਸ਼ ਨੂੰ ਸੁਪਰੀਮ ਕੋਰਟ ਨੇ ਵੀ ਬਰਕਰਾਰ ਰੱਖਿਆ ਸੀ। ਇਸ ਤੋਂ ਬਾਅਦ ਕੰਵਰ ਅਮਰਿੰਦਰ ਸਿੰਘ ਬਰਾੜ ਨੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ ‘ਚ ਇਕ ਐਗਜ਼ੀਕਿਊਸ਼ਨ ਪਟੀਸ਼ਨ ਦਾਇਰ ਕਰ ਕੇ ਬਰਾਬਰ ਵੰਡ ਦੀ ਮੰਗ ਕੀਤੀ ਸੀ, ਜਿਸ ‘ਤੇ ਹੁਣ ਅਦਾਲਤ ਨੇ ਫੈਸਲਾ ਸੁਣਾਇਆ ਹੈ। ਜੂਨ 2020 ‘ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਜਾਇਦਾਦ ਦੀ ਵੰਡ ਦੇ ਆਦੇਸ਼ ਜਾਰੀ ਕੀਤੇ ਸਨ ਜੋ ਕਿ ਕਾਨੂੰਨੀ ਵਾਰਸਾਂ ‘ਚ ਕੀਤਾ ਜਾਣਾ ਸੀ। ਇਸ ਆਦੇਸ਼ ਨੂੰ ਸੁਪਰੀਮ ਕੋਰਟ ਨੇ ਵੀ ਬਰਕਰਾਰ ਰੱਖਿਆ ਸੀ। ਇਸ ਤੋਂ ਬਾਅਦ ਕੰਵਰ ਅਮਰਿੰਦਰ ਸਿੰਘ ਬਰਾੜ ਨੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ ‘ਚ ਇਕ ਐਗਜ਼ੀਕਿਊਸ਼ਨ ਪਟੀਸ਼ਨ ਦਾਇਰ ਕਰ ਕੇ ਬਰਾਬਰ ਵੰਡ ਦੀ ਮੰਗ ਕੀਤੀ ਸੀ, ਜਿਸ ‘ਤੇ ਹੁਣ ਅਦਾਲਤ ਨੇ ਫੈਸਲਾ ਸੁਣਾਇਆ ਹੈ।

ਰਾਜੇ ਦੀ ਮਾਂ ਨੇ ਦੂਜੇ ਪੁੱਤਰ ਨੂੰ ਦਿੱਤਾ ਆਪਣਾ ਹਿੱਸਾ

ਅਦਾਲਤ ਨੇ ਆਪਣੇ ਆਦੇਸ਼ ‘ਚ ਸਾਫ ਕੀਤਾ ਕਿ ਰਾਜਾ ਹਰਿੰਦਰ ਸਿੰਘ ਬਰਾੜ ਦੀ ਜਾਇਦਾਦ ਚਾਰ ਕਾਨੂੰਨੀ ਵਾਰਸਾਂ, ਮਾਹਰਾਣੀ ਮੋਹਿੰਦਰ ਕੌਰ (ਮਾਂ), ਰਾਜਕੁਮਾਰੀ ਅੰਮ੍ਰਿਤ ਕੌਰ, ਮਾਹਰਾਣੀ ਦੀਪਿੰਦਰ ਕੌਰ ਤੇ ਰਾਜਕੁਮਾਰੀ ਮਹੀਪ ਇੰਦਰ ਕੌਰ ਨੂੰ ਮਿਲੀ ਸੀ। ਮਾਹਰਾਣੀ ਮੋਹਿੰਦਰ ਕੌਰ ਦਾ 1991 ‘ਚ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨੇ ਮਰਨ ਤੋਂ ਪਹਿਲਾਂ 29 ਮਾਰਚ 1990 ਨੂੰ ਇਕ ਵਸੀਅਤ ਬਣਾਈ ਸੀ, ਜਿਸ ਵਿਚ ਉਨ੍ਹਾਂ ਨੇ ਇਸ ਜਾਇਦਾਦ ਵਿਚ ਆਪਣਾ ਹਿੱਸਾ ਆਪਣੇ ਦੂਜੇ ਪੁੱਤਰ ਕੰਵਰ ਮਨਜੀਤ ਇੰਦਰ ਸਿੰਘ (ਰਾਜਾ ਦੇ ਭਰਾ) ਅਤੇ ਉਸ ਦੇ ਕਾਨੂੰਨੀ ਵਾਰਸਾਂ ਦੇ ਨਾਮ ਕਰਨ ਦੀ ਗੱਲ ਲਿਖੀ ਸੀ। ਇਸ ਆਧਾਰ ‘ਤੇ ਰਾਜਾ ਦੇ ਭਰਾ ਕੰਵਰ ਮੰਜੀਤ ਇੰਦਰ ਸਿੰਘ ਦੇ ਪੋਤੇ ਕੰਵਰ ਅਮਰਿੰਦਰ ਸਿੰਘ ਬਰਾੜ ਨੇ ਕਈ ਸਾਲਾਂ ਤਕ ਕਾਨੂੰਨੀ ਲੜਾਈ ਲੜੀ ਅਤੇ ਆਪਣਾ ਹਿੱਸਾ ਹਾਸਲ ਕੀਤਾ

ਇਸ ਤਰ੍ਹਾਂ ਮਿਲੀ 33 ਪ੍ਰਤੀਸ਼ਤ ਹਿੱਸੇਦਾਰੀ

ਅਸਲ ਵਿਚ ਪਹਿਲਾਂ ਜਾਇਦਾਦ ਦੀ ਵੰਡ ਚਾਰ ਹਿੱਸਿਆਂ ‘ਚ ਹੋਈ ਸੀ। ਇਨ੍ਹਾਂ ਵਿਚ ਰਾਜਾ ਦੀ ਇਕ ਬੇਟੀ ਮਹੀਪ ਇੰਦਰ ਕੌਰ ਵੀ ਸੀ, ਜਿਸ ਦੀ 2001 ‘ਚ ਮੌਤ ਹੋ ਗਈ। ਉਸ ਦਾ ਕੋਈ ਵਾਰਿਸ ਨਹੀਂ ਸੀ। ਇਸ ਲਈ ਉਸ ਦਾ ਹਿੱਸਾ ਬਾਕੀ ਬਚੇ ਤਿੰਨ ਕਾਨੂੰਨੀ ਵਾਰਸਾਂ, ਮਾਂ ਅਤੇ ਦੋ ਬੇਟੀਆਂ ‘ਚ ਵੰਡਿਆ ਗਿਆ। ਹੁਣ ਮਾਂ ਨੇ ਆਪਣਾ ਹਿੱਸਾ ਪਹਿਲਾਂ ਹੀ ਆਪਣੇ ਦੂਜੇ ਪੁੱਤਰ ਦੇ ਪਰਿਵਾਰ ਦੇ ਨਾਮ ਕਰ ਦਿੱਤਾ ਸੀ। ਇਸ ਲਈ ਹੁਣ ਇਸ ਜਾਇਦਾਦ ਵਿਚ ਤਿੰਨ ਹਿੱਸੇਦਾਰ ਬਚੇ ਸਨ, ਜਿਨ੍ਹਾਂ ਵਿਚ ਰਾਜਾ ਦੀਆਂ ਦੋ ਬੇਟੀਆਂ ਰਾਜਕੁਮਾਰੀ ਅੰਮ੍ਰਿਤਕੌਰ, ਮਾਹਰਾਣੀ ਦੀਪਿੰਦਰ ਕੌਰ ਤੇ ਕੰਵਰ ਮਨਜੀਤ ਇੰਦਰ ਸਿੰਘ ਦਾ ਪੋਤਾ ਕੰਵਰ ਅਮਰਿੰਦਰ ਸਿੰਘ ਬਰਾੜ। ਇਸ ਤਰ੍ਹਾਂ ਅਦਾਲਤ ਨੇ ਜਾਇਦਾਦ ਦੀ ਵੰਡ ਇਨ੍ਹਾਂ ਤਿੰਨਾਂ ‘ਚ 33.33 ਪ੍ਰਤੀਸ਼ਤ ਮੁਤਾਬਕ ਕਰ ਦਿੱਤੀ

Related Articles

Leave a Reply

Your email address will not be published. Required fields are marked *

Back to top button