Punjab

26 ਸਾਲਾ ਵਿਆਹੁਤਾ ਨੇ 3 ਸਾਲਾ ਬੱਚੇ ਸਮੇਤ ਅੱਗ ਲਗਾ ਕੇ ਕੀਤੀ ਖੁਦਕੁਸ਼ੀ, ਹੋ ਰਹੀ ਹੈ ਮਾਮਲੇ ਦੀ ਜਾਂਚ

ਕਾਲਾ ਸੰਘਿਆਂ, 31 ਜੁਲਾਈ : ਕਸਬਾ ਕਾਲ਼ਾ ਸੰਘਿਆਂ ‘ਚ ਟਾਂਵੀ ਸਾਹਿਬ ਰੋਡ ਤੇ ਸਥਿਤ ਇੱਕ ਘਰ ਵਿਆਹੁਤਾ ਨੇ ਅੱਗ ਲਗਾ ਕੇ ਆਪਣੀ ਤੇ 3 ਸਾਲਾ ਦੇ ਬੱਚੇ ਦੀ ਜੀਵਨ ਲੀਲਾ ਸਮਾਪਤ ਕਰਨ ਦਾ ਅਤਿ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ । ਮੌਕੇ ਤੇ ਪੁੱਜ ਕੇ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਪ੍ਰੀਤੀ (ਉਮਰ 26 ਸਾਲ) ਪਤਨੀ ਤਰਲੋਚਨ ਸਿੰਘ ਉਰਫ ਸਨੀ ਜੋ ਕਿ ਘਰ ਦੇ ਉੱਪਰ ਬਣੇ ਕਮਰੇ ਵਿੱਚ ਆਪਣੇ 3 ਸਾਲਾ ਬੱਚੇ ਪਰਵਿੰਦਰ ਸਿੰਘ ਨਾਲ ਰਹਿ ਰਹੀ ਸੀ ਤੇ ਉਸ ਦਾ ਪਤੀ ਕਰੀਬ 2 ਸਾਲ ਪਹਿਲਾਂ ਦੁਬਈ ਗਿਆ ਹੋਇਆ ਹੈ। ਅੱਜ ਦੁਪਹਿਰ ਪ੍ਰੀਤੀ ਨੇ ਆਪਣੇ ਬੱਚੇ ਨਾਲ ਖੁਦ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਜਿਸ ਦੌਰਾਨ ਪ੍ਰੀਤੀ ਦੀ ਮੌਕੇ ‘ਤੇ ਮੌਤ ਹੋ ਗਈ, ਜਦਕਿ ਮੌਕੇ ਤੇ ਹਾਜਰਾਂ ਮੁਤਾਬਕ ਬੱਚੇ ਦੀ ਹਸਪਤਾਲ ਲੈ ਕੇ ਜਾਂਦਿਆਂ ਮੌਤ ਹੋ ਗਈ ਦੱਸੀ ਜਾਂਦੀ ਹੈ। ਘਟਨਾ ਦੀ ਸੂਚਨਾਂ ਮਿਲਣ ਤੇ ਚੌਂਕੀ ਇੰਚਾਰਜ ਕਾਲਾ ਸੰਘਿਆਂ ਏ.ਐਸ.ਆਈ. ਅਮਰਜੀਤ ਸਿੰਘ ਨੇ ਮੌਕੇ ਤੇ ਆ ਕੇ ਪੜਤਾਲ ਸ਼ੁਰੂ ਕੀਤੀ ਉਪਰੰਤ ਥਾਣਾ ਸਦਰ ਕਪੂਰਥਲਾ ਦੇ ਥਾਣਾ ਮੁਖੀ ਪ੍ਰਭਜੋਤ ਕੌਰ ਵੀ ਮੌਕੇ ‘ਤੇ ਪਹੁੰਚੇ।

Related Articles

Leave a Reply

Your email address will not be published. Required fields are marked *

Back to top button