
ਫ਼ਿਰੋਜ਼ਪੁਰ, 18 ਮਾਰਚ (ਬਾਲ ਕਿਸ਼ਨ)– ਸੁਪਰ ਸਪੈਸ਼ਲਟੀ ਅਨਿਲ ਬਾਗੀ ਹਸਪਤਾਲ, ਫਿਰੋਜ਼ਪੁਰ (ਪੰਜਾਬ ਦਾ ਨੰਬਰ 1 ਹਸਪਤਾਲ, ਨੈਸ਼ਨਲ ਹੈਲਥ ਅਥਾਰਟੀ ਅਤੇ ਸਟੇਟ ਹੈੱਲਥ ਅਜੈਂਸੀ, ਪੰਜਾਬ ਵੱਲੋਂ ਸਨਮਾਨਿਤ) ਵੱਲੋਂ ਮੁਫਤ ਸਪਾਈਰੋਮੀਟਰੀ ਟੈਸਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਹ ਮੁਫਤ ਕੈਂਪ ਸ਼ਨੀਵਾਰ 22 ਮਾਰਚ 2025 ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਅਨਿਲ ਬਾਗੀ ਹਸਪਤਾਲ, ਫ਼ਿਰੋਜ਼ਪੁਰ ਸ਼ਹਿਰ ਵਿਖੇ ਲਗਾਇਆ ਜਾਏਗਾ ਅਤੇ ਸ਼ਾਮ 4 ਵਜੇ ਤੋਂ 6 ਵਜੇ ਤੱਕ ਅਨਿਲ ਬਾਗੀ ਹਸਪਤਾਲ ਸੁਪਰ ਸਪੈਸ਼ਲਟੀ ਕਲੀਨਿਕ, ਅੱਡਾ ਲਾਲ ਕੁਰਤੀ, ਕਬਾੜੀ ਮੰਦਿਰ ਦੇ ਸਾਹਮਣੇ ਫਿਰੋਜ਼ਪੁਰ ਛਾਉਣੀ ਵਿਖੇ ਲਗਾਇਆ ਜਾਏਗਾ। ਕੈਂਪ ਦੌਰਾਨ ਸਪਾਈਰੋਮੀਟਰੀ ਟੈਸਟ ਬਿਲਕੁਲ ਮੁਫਤ ਕੀਤਾ ਜਾਵੇਗਾ, ਇਹ ਟੈਸਟ ਫੇਫੜਿਆਂ ਦੀ ਡੂੰਘਾਈ ਤੱਕ ਜਾਂਚ ਕਰਦਾ ਹੈ। ਹਸਪਤਾਲ ਦਾ ਮੁੱਖ ਮਕਸਦ ਮਰੀਜ਼ਾਂ ਅਤੇ ਮਨੁੱਖਤਾ ਦੀ ਸੇਵਾ ਕਰਨਾ ਹੈ। ਹਸਪਤਾਲ ਦੇ ਸੀਈਓ ਡਾ. ਸੌਰਭ ਬਾਗੀ ਨੇ ਦੱਸਿਆ ਕਿ ਆਸ-ਪਾਸ ਦੇ ਇਲਾਕਿਆਂ ਵਿੱਚ ਉੱਚ ਪੱਧਰੀ ਸੇਵਾਵਾਂ ਦੀ ਬਹੁਤ ਲੋੜ ਹੈ ਅਤੇ ਹਸਪਤਾਲ ਇਸ ਤਰ੍ਹਾਂ ਦੇ ਉਪਰਾਲਿਆਂ ਰਾਹੀਂ ਗਰੀਬ ਅਤੇ ਮੱਧਿਅਮ ਵਰਗ ਦੇ ਲੋਕਾਂ ਦੀ ਸੇਵਾ ਕਰਨ ਵਿੱਚ ਵਿਸ਼ਵਾਸ ਰੱਖਦਾ ਹੈ।



