Punjab

2 ਮੁਲਾਜ਼ਮ ਨੌਕਰੀ ਤੋਂ ਬਰਖ਼ਾਸਤ

ਫਾਇਰ ਬ੍ਰਿਗੇਡ ਦਾ ਡਰਾਈਵਰ ਅਤੇ ਫਾਇਰਮੈਨ ਡਿਊਟੀ ਤੋ ਲਗਾਤਾਰ ਗੈਰ ਹਾਜਰ ਹੋਣ ਕਾਰਨ ਨੋਕਰੀ ਤੋ ਟਰਮੀਨੇਟ

ਬਟਾਲਾ, 4 ਜੂਨ  ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ-ਕਮ-ਕਮਿਸ਼ਨਰ, ਨਗਰ ਨਿਗਮ, ਬਟਾਲਾ ਵੱਲੋ ਨਗਰ ਨਿਗਮ, ਬਟਾਲਾ ਦੇ 5 ਮਹੀਨਿਆਂ ਤੋ ਗੈਰ ਹਾਜਰ ਚਲੇ ਆ ਰਹੇ ਸ੍ਰੀ ਸਕੰਦਰ ਸਿੰਘ, ਡਰਾਈਵਰ ਪੁੱਤਰ ਸ਼੍ਰੀ ਸੁਰਤਾ ਸਿੰਘ ਅਤੇ ਸ਼੍ਰੀ ਨਵਨੀਤ ਸਿੰਘ, ਫਾਇਰਮੈਨ ਪੁੱਤਰ ਸ਼੍ਰੀ ਦਿਲਬਾਗ ਸਿੰਘ ਨੂੰ ਡਿਊਟੀ ਤੋ ਲਗਾਤਾਰ ਗੈਰ ਹਾਜਰ ਹੋਣ ਕਾਰਨ ਨੋਕਰੀ ਤੋ ਟਰਮੀਨੇਟ ਕੀਤਾ ਗਿਆ, ਕਿਉ ਜੋ ਨਗਰ ਨਿਗਮ, ਬਟਾਲਾ ਵੱਲੋ ਸ਼ਹਿਰ ਵਾਸੀਆਂ ਨੂੰ ਵੱਖ-ਵੱਖ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ ਅਤੇ ਪਬਲਿਕ ਦੇ ਹਿਤਾਂ ਨੂੰ ਧਿਆਨ ਵਿਚ ਰੱਖਦਿਆਂ ਡਿਊਟੀ ਦੋਰਾਨ ਲਾਪਰਵਾਹੀ/ਅਨੁਸ਼ਾਸ਼ਨਹੀਨਤਾ ਕਰਨ ਵਾਲੇ ਕਿਸੇ ਵੀ ਕਰਮਚਾਰੀਆਂ ਖਿਲਾਫ ਬਣਦੀ ਸਖਤ ਪ੍ਰਸ਼ਾਸ਼ਨਿਕ ਕਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨਾਂ ਕਰਮਚਾਰੀਆਂ ਨੂੰ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਡਿਊਟੀ ਦੋਰਾਨ ਕਿਸੇ ਵੀ ਕਿਸਮ ਦੀ ਲਾਪਰਵਾਹੀ/ਅਣਗਹਿਲੀ ਨਾ ਵਰਤੀ ਜਾਵੇ।

Related Articles

Leave a Reply

Your email address will not be published. Required fields are marked *

Back to top button