Punjab

2 ਘੰਟੇ ਤੱਕ ਰੇਕੀ ਕਰਨ ਤੋਂ ਬਾਅਦ ਤੋੜਿਆ ਸ਼ੋਅਰੂਮ ਦਾ ਸ਼ਟਰ

ਲੁਧਿਆਣਾ, 3 ਅਗਸਤ : ਲੁਧਿਆਣਾ ਸ਼ਹੀਦ ਕਰਨੈਲ ਸਿੰਘ ਨਗਰ ਇਲਾਕੇ ’ਚ ਪੈਂਦੇ ਇੱਕ ਇਲੈਕਟ੍ਰਾਨਿਕ ਸ਼ੋਅਰੂਮ ਨੂੰ ਨਿਸ਼ਾਨਾ ਬਣਾਉਂਦਿਆਂ ਸ਼ਾਤਰ ਚੋਰ ਗਿਰੋਹ ਨੇ ਸ਼ੋਅਰੂਮ ਦਾ ਸ਼ਟਰ ਤੋੜ ਕੇ ਕਈ ਏਸੀ, ਐੱਲਈਡੀ ਤੇ ਸੀਸੀਟੀਵੀ ਕੈਮਰੇ ਚੋਰੀ ਕਰ ਲਏ। ਸਵੇਰ ਵੇਲੇ ਜਦ ਦੁਕਾਨ ਮਾਲਕ ਦੁਕਾਨ ’ਤੇ ਪਹੁੰਚੇ ਤਾਂ ਸ਼ਟਰ ਦੇ ਤਾਲੇ ਟੁੱਟੇ ਦੇਖ ਉਨ੍ਹਾਂ ਦੇ ਹੋਸ਼ ਉੱਡ ਗਏ। ਮਾਡਲ ਟਾਊਨ ਦੇ ਰਹਿਣ ਵਾਲੇ ਤਰਨਦੀਪ ਸਿੰਘ ਨੇ ਦੱਸਿਆ ਕਿ ਕਰਨੈਲ ਸਿੰਘ ਨਗਰ ਦੇ ਜਵੱਦੀ ਕਲਾ ਇਲਾਕੇ ’ਚ ਉਹ ਵਾਸਟ ਵਿਜ਼ਨ ਨਾਂ ਦਾ ਇੱਕ ਇਲੈਕਟਰੋਨਿਕ ਸ਼ੋਅਰੂਮ ਸ਼ੋਅਰੂਮ ਚਲਾਉਂਦੇ ਹਨ। ਕੁੱਝ ਦਿਨ ਪਹਿਲਾਂ ਰਾਤ ਵੇਲੇ ਉਹ ਦੁਕਾਨ ਬੰਦ ਕਰ ਕੇ ਘਰ ਚਲੇ ਗਏ। ਅਗਲੇ ਦਿਨ ਸਵੇਰੇ ਤਰਨਦੀਪ ਸਿੰਘ ਜਦ ਦੁਕਾਨ ’ਤੇ ਵਾਪਸ ਆਏ ਤਾਂ ਤਾਲੇ ਟੁੱਟੇ ਦੇਖ ਉਨ੍ਹਾਂ ਦੇ ਹੋਸ਼ ਉੱਡ ਗਏ। ਜਾਂਚ ਕਰਨ ’ਤੇ ਪਤਾ ਲੱਗਾ ਕਿ ਮਹਿੰਗੀ ਕੀਮਤ ਦੇ 3 ਏਸੀ, 43 ਇੰਚ ਦੀ ਐੱਲਈਡੀ ਤੇ ਕੀਮਤੀ ਸੀਸੀਟੀਵੀ ਕੈਮਰੇ ਚੋਰੀ ਹੋ ਚੁੱਕੇ ਸਨ। ਇਸ ਸਬੰਧੀ ਤਰਨਦੀਪ ਸਿੰਘ ਨੇ ਥਾਣਾ ਦੁੱਗਰੀ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ। ਮੌਕੇ ’ਤੇ ਪਹੁੰਚੇ ਏਐੱਸਆਈ ਬਲਬੀਰ ਸਿੰਘ ਨੇ ਕੇਸ ਦੀ ਤਫਤੀਸ਼ ਸ਼ੁਰੂ ਕੀਤੀ। ਇਸ ਮਾਮਲੇ ’ਚ ਥਾਣਾ ਦੁੱਗਰੀ ਦੀ ਪੁਲਿਸ ਨੇ ਤਰਨਦੀਪ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਚੋਰਾਂ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਬਾਕਸ– ਦੁਕਾਨ ਅੰਦਰ ਦਾਖਲ ਹੁੰਦੇ ਹੀ ਭੰਨਿਆ ਕੈਮਰਾ ਵਾਰਦਾਤ ਦੀਆਂ ਕੁੱਝ ਤਸਵੀਰਾਂ ਦੁਕਾਨ ਦੇ ਅੰਦਰ ਬਾਹਰ ਲੱਗੇ ਕੈਮਰਿਆਂ ’ਚ ਕੈਦ ਹੋ ਗਈਆਂ। ਦੇਰ ਰਾਤ ਇੱਕ ਫੋਰਵ੍ਹੀਲਰ ਦੁਕਾਨ ਦੇ ਬਿਲਕੁਲ ਬਾਹਰ ਆ ਕੇ ਰੁਕਿਆ ਤੇ ਇੱਕ ਨਕਾਬਪੋਸ਼ ਵਿਅਕਤੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸ਼ਟਰ ਦੇ ਤਾਲੇ ਤੋੜੇ। ਮੁਲਜ਼ਮ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਾਰਾ ਮਾਲ ਟੈਂਪੂ ’ਚ ਲੋਡ ਕਰ ਕੇ ਰਫੂਚੱਕਰ ਹੋ ਗਏ। ਬਾਕਸ– 2 ਘੰਟੇ ਤੱਕ ਰਹੇ ਦੁਕਾਨ ਦੇ ਬਾਹਰ ਦੁਕਾਨਦਾਰ ਨੇ ਦੱਸਿਆ ਕਿ ਚੋਰ 2 ਘੰਟੇ ਤੱਕ ਦੁਕਾਨ ਦੇ ਬਾਹਰ ਰਹੇ ਸਨ। ਰਾਤ 12:30 ਵਜੇ ਤੋਂ ਬਾਅਦ ਉਹ ਦੁਕਾਨ ਦੇ ਬਾਹਰ ਆਏ ਤੇ ਤਕਰੀਬਨ ਢਾਈ ਵਜੇ ਦੇ ਕਰੀਬ ਦੁਕਾਨ ਦੇ ਤਾਲੇ ਭੰਨ ਕੇ ਅੰਦਰ ਦਾਖਲ ਹੋ ਗਏ। ਨਕਾਬਪੋਸ਼ ਚੋਰਾਂ ਨੇ ਦੁਕਾਨ ਦੇ ਅੰਦਰ ਦਾਖਲ ਹੁੰਦੇ ਹੀ ਸੀਸੀਟੀਵੀ ਕੈਮਰਿਆਂ ਦਾ ਸੰਪਰਕ ਤੋੜ ਦਿੱਤਾ ਤੇ ਕੈਮਰੇ ਭੰਨ ਦਿੱਤੇ, ਜਿਸ ਦੇ ਚੱਲਦੇ ਦੁਕਾਨ ਦੇ ਅੰਦਰ ਦਾਖਲ ਹੋਣ ਤੋਂ ਬਾਅਦ ਤਸਵੀਰਾਂ ਦੁਕਾਨ ਦੇ ਅੰਦਰ ਬਾਹਰ ਲੱਗੇ ਕੈਮਰਿਆਂ ’ਚ ਕੈਦ ਨਹੀਂ ਹੋ ਸਕੀਆਂ। ਬਾਕਸ– ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਤੁਰੰਤ ਪੜਤਾਲ ਤੇ ਰਿਕਵਰੀ ਕਰਵਾਉਣ ਦੀ ਕੀਤੀ ਮੰਗ ਦੁਕਾਨਦਾਰ ਤਰਨਦੀਪ ਸਿੰਘ ਨੇ ਦੱਸਿਆ ਕਿ ਉਨਾਂ ਦੀ ਦੁਕਾਨ ਤੋਂ ਕੁਝ ਦੂਰੀ ’ਤੇ ਹੀ ਸਰਕਾਰੀ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ। ਉਨ੍ਹਾਂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਕੰਟਰੋਲ ਰੂਮ ਤੋਂ ਫੁਟੇਜ ਹਾਸਲ ਕਰ ਕੇ ਮੁਲਜ਼ਮਾਂ ਦੀ ਸ਼ਨਾਖਤ ਕਰਨ। ਕਾਰੋਬਾਰੀ ਨੇ ਅਪਰਾਧੀਆਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤੇ ਉਨ੍ਹਾਂ ਦਾ ਸਾਰਾ ਮਾਲ ਵੀ ਬਰਾਮਦ ਕੀਤਾ ਜਾਣਾ ਚਾਹੀਦਾ ਹੈ, ਜੇਕਰ ਪੁਲਿਸ ਜਲਦੀ ਹੀ ਮਾਮਲੇ ਨੂੰ ਹੱਲ ਕਰ ਲਵੇਗੀ ਤਾਂ ਇਸ ਨਾਲ ਜਿੱਥੇ ਕਾਰੋਬਾਰੀਆਂ ’ਚ ਸੁਰੱਖਿਆ ਦੀ ਭਾਵਨਾ ਵਧੇਗੀ, ਉਥੇ ਅਪਰਾਧੀਆਂ ਦੇ ਮਨਾਂ ’ਚ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਡਰ ਬਣੇਗਾ।

Related Articles

Leave a Reply

Your email address will not be published. Required fields are marked *

Back to top button