Punjab

18 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਦੋ ਕਾਬੂ

ਨਵਾਂ ਸਹਿਰ, 18 ਜਨਵਰੀਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਦਰਜ ਮਾਮਲੇ ਅਨੁਸਾਰ ਸੀਆਈਏ ਸਟਾਫ਼ ਦੇ ਏਐੱਸਆਈ ਅਜੈਪਾਲ ਸਿੰਘ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਦੇ ਨਵੀਂ ਅਬਾਦੀ ਲਿੰਕ ਰੋਡ ਵੱਲ ਨੂੰ ਜਾ ਰਹੇ ਸੀ ਤਾਂ ਮੋੜ ਪਰ ਇਕ ਚਿੱਟੇ ਰੰਗ ਦੀ ਕਾਰ ਖੇਤ ਵਿਚ ਉਤਰੀ ਦਿਖਾਈ ਦਿੱਤੀਜਿਸਦੀ ਡਰਾਈਵਰ ਸੀਟ ਤੇ ਇਕ ਨੌਜਵਾਨ ਬੈਠਾ ਸੀ ਅਤੇ ਗੱਡੀ ਦੀ ਕਲੀਨਰ ਸਾਈਡ ਇੱਕ ਨੌਜਵਾਨ ਦਿਖਾਈ ਦਿੱਤਾ, ਜੋ ਗੱਡੀ ਕੋਲ ਖੜਾ ਨੌਜਵਾਨ ਪੁਲਿਸ ਪਾਰਟੀ ਨੂੰ ਆਉਦੀ ਦੇਖ ਕੇ ਯਕਦਮ ਉਥੋ ਭੱਜ ਪਿਆ। ਜਿਨ੍ਹਾਂ ਨੂੰ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁਛਿਆ ਕਾਰ ਦੀ ਡਰਾਈਵਰ ਸੀਟ ਪਰ ਬੈਠੇ ਨੌਜਵਾਨ ਨੇ ਆਪਣਾ ਨਾਮ ਦਵਿੰਦਰ ਸਿੰਘ ਉਰਫ ਸੋਨੀ ਪੁੱਤਰ ਨਾਨਕ ਸਿੰਘ ਵਾਸੀ ਪੰਡੋਰਾ ਮੁਹੱਲਾ ਨਵਾਂਸ਼ਹਿਰ ਅਤੇ ਦੂਜੇ ਨੇ ਆਪਣਾ ਲਵ ਉਰਫ ਗੋਰਵ ਪੁੱਤਰ ਅਸ਼ੋਕ ਕੁਮਾਰ ਵਾਸੀ ਵਾਲਮੀਕ ਮੁਹੱਲਾ ਨਵਾਂਸ਼ਹਿਰ ਦੱਸਿਆ। ਕਾਰ ਮਾਰਕਾ ਸੈਂਟਰੋ ਨੰਬਰ ਪੀਬੀ 8 ਸੀਐਫ 2211 ਪੜਿਆ ਗਿਆ। ਪੁਲਿਸ ਵੱਲੋਂ ਜਦੋਂ ਕਾਰ ਦੀ ਤਲਾਸ਼ੀ ਲਈ ਤਾਂ ਕਾਰ ਦੀ ਡਿੱਗੀ ਵਿਚੋਂ ਸ਼ਰਾਬ ਦੀਆਂ ਕੁੱਲ 18 ਪੇਟੀਆ ਅਲੱਗ-ਅਲੱਗ ਮਾਰਕਾ ਬਰਾਮਦ ਹੋਈਆਂਪੁਲਿਸ ਨੇ ਕਥਿਤ ਮੁਲਜ਼ਮਾਂ ਖਿਲਾਫ਼ ਐਕਸੀਅਜ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Articles

Leave a Reply

Your email address will not be published. Required fields are marked *

Back to top button