Punjab

15 ਲੱਖ ਰੁਪਏ ਦੀ ਮੰਗੀ ਫਿਰੋਤੀ, ਫਿਰ ਕੀਤੀ ਫਾਈਰਿੰਗ, ਮਾਮਲਾ ਦਰਜ

ਬਰਨਾਲਾ, 20 ਜੂਨ :  ਥਾਣਾ ਸਿਟੀ 2 ਬਰਨਾਲਾ ਦੀ ਪੁਲਿਸ ਵੱਲੋਂ 15 ਲੱਖ ਰੁਪਏ ਦੀ ਫਿਰੋਤੀ ਦੇ ਨਾਂ ’ਤੇ ਜਾਨੋ ਮਾਰਨ ਦੀ ਨੀਅੱਤ ਨਾਲ ਫਾਈਰਿੰਗ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਕੋਲ ਮੁਦੱਈ ਸਰਬਜੀਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਸੁਖਪੁਰਾ ਮੋੜ ਸਹਿਣਾ ਬਰਨਾਲਾ ਨੇ ਬਿਆਨ ਦਰਜ ਕਰਵਾਏ ਕਿ ਮੁਦੱਈ ਦਾ ਗੁਆਂਢੀ ਮਲਕੀਤ ਸਿੰਘ ਜੋ ਕਿ ਦੁਬੱਈ ਵਿਖੇ ਰਹਿੰਦਾ ਹੈ, ਮੇਰਾ ਬਹੁਤ ਚੰਗਾ ਦੋਸਤ ਹੈ, ਜਿਸਦੇ ਵਿਦੇਸ਼ ਜਾਣ ਕਰ ਕੇ ਉਸਦੇ ਪਰਿਵਾਰ ਦੀ ਦੇਖ-ਭਾਲ ਉਹ ਹੀ ਕਰਦਾ ਹੈ। ਉਸ ਨੂੰ ਵਟਸਐਪ ਨੰਬਰ ’ਤੇ ਕਿਸੇ ਅਣਪਛਾਤੇ ਵਿਅਕਤੀਆਂ ਵੱਲੋਂ ਕਾਲ ਰਾਹੀ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆ ਤੇ 15 ਲੱਖ ਰੁਪਏ ਫਿਰੋਤੀ ਦੀ ਮੰਗ ਕੀਤੀ, ਜਿਨ੍ਹਾਂ ਨੂੰ ਮੁਦੱਈ ਨੇ ਕਿਹਾ ਕਿ ਉਸ ਕੋਲ ਪੈਸੇ ਨਹੀਂ ਹਨ, ਜਿਨ੍ਹਾਂ ਨੇ ਮੈਨੂੰ ਕਿਹਾ ਕਿ ਕੋਈ ਨਾ ਫਿਰ ਤੈਨੂੰ ਲੋਹੜੀ ਦਾ ਤੋਹਫਾ ਦੇਵਾਂਗੇ। ਉਸ ਤੋਂ ਬਾਅਦ ਮੁਦੱਈ ਇਕੱਲਾ ਆਪਣੀ ਕਾਰ ਅਲਟੋ ’ਤੇ ਸਵਾਰ ਹੋ ਕੇ ਬਰਨਾਲਾ ਵਿਖੇ ਆਇਆ ਸੀ, ਜਦੋਂ ਉਹ ਡੀ-ਮਾਰਟ ਕੋਲ ਬਣੇ ਪੁਲ ’ਤੇ ਚੜਨ ਲੱਗਾ ਤਾਂ ਮੋਟਰਸਾਈਕਲ ਸਵਾਰ 2 ਅਣਜਾਣ ਵਿਅਕਤੀ ਜਿਨ੍ਹਾਂ ਵੱਲੋਂ ਆਪਣੇ ਮੂੰਹ ਬੰਨ੍ਹੇ ਹੋਏ ਸਨ, ਇਨ੍ਹਾਂ ਵਿਅਕਤੀਆਂ ਵਲੋਂ ਮੁਦੱਈ ’ਤੇ ਫਾਇਰਿੰਗ ਕੀਤੀ ਗਈ, ਜਿਸ ਤੋਂ ਮੁਦੱਈ ਵਾਲ-ਵਾਲ ਬਚ ਗਿਆ ਸੀ। ਮੁਦੱਈ ਅਨੁਸਾਰ ਵਜ੍ਹਾ ਰੰਜਿਸ ਇਹ ਸੀ ਕਿ ਸੁਖਪ੍ਰੀਤ ਸਿੰਘ ਸੁੱਖੀ ਪੁੱਤਰ ਜਗਵਿੰਦਰ ਸਿੰਘ ਵਾਸੀ ਤਰਨਤਾਰਨ ਮੋੜ ਸੁਖਪੁਰਾ ਸਹਿਣਾ ਜੋ ਕਿ ਮੁਦਈ ਦੇ ਦੋਸਤ ਮਲਕੀਤ ਸਿੰਘ ਦੀ ਬੇਟੀ ਕੋਮਲਪ੍ਰੀਤ ਕੋਰ ਨੂੰ ਤੰਗ ਕਰਦਾ ਰਹਿੰਦਾ ਸੀ। ਪੁਲਿਸ ਨੇ ਮੁਦੱਈ ਦੇ ਬਿਆਨਾਂ ਦੇ ਅਧਾਰ ’ਤੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Articles

Leave a Reply

Your email address will not be published. Required fields are marked *

Back to top button