Punjab

12 ਕਿਲੋ 370 ਗ੍ਰਾਮ ਕਰਿਸਟਲ ਨਸ਼ਾ ਵਸਤੂ, 1 ਦੇਸੀ ਪਿਸਟਲ 32 ਬੋਰ ਅਤੇ ਇਕ ਥਾਰ ਬਰਾਮਦ, ਮਾਮਲਾ ਦਰਜ

ਫਿਰੋਜ਼ਪੁਰ 2 ਮਾਰਚ (ਜਸਵਿੰਦਰ ਸਿੰਘ ਸੰਧੂ): ਥਾਣਾ ਕੁੱਲਗੜ੍ਹੀ ਪੁਲਿਸ ਨੇ ਗਸ਼ਤ ਅਤੇ ਛਾਪੇਮਾਰੀ ਦੌਰਾਨ 12 ਕਿਲੋ 370 ਗ੍ਰਾਮ ਕਰਿਸਟਲ ਨਸ਼ਾ ਵਸਤੂ, ਇਕ ਕਿੱਟ ਬੈਗ ਨੀਲਾ ਸਮੇਤ ਪੀਲੇ ਰੰਗ ਦੀ ਟੇਪ, 1 ਦੇਸੀ ਪਿਸਟਲ 32 ਬੋਰ ਬਿਨ੍ਹਾ ਮਾਰਕਾ ਖਾਲੀ ਮੈਗਜ਼ੀਨ, 1 ਥਾਰ ਗੱਡੀ ਬਿਨ੍ਹਾ ਨੰਬਰੀ ਬਰਾਮਦ ਕਰਕੇ ਅਣਪਛਾਤੇ ਵਿਅਕਤੀਆਂ ਖਿਲਾਫ 25 ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਦੇ ਸਬੰਧ ਵਿਚ ਇਲਾਕੇ ਵਿਚ ਮੌਜ਼ੁੂਦ ਸੀ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਪਿੰਡ ਕੁੱਲਗੜ੍ਹੀ ਦੀ ਦਾਣਾ ਮੰਡੀ ਵਿਚ ਮਿਤੀ 23 ਫਰਵਰੀ 2025 ਤੋਂ ਇਕ ਕਾਲੇ ਰੰਗ ਦੀ ਥਾਰ ਗੱਡੀ ਬਿਨ੍ਹਾ ਨੰਬਰੀ ਖੜੀ ਹੈ, ਜਿਸ ਨੂੰ 4/5 ਦਿਨਾਂ ਤੋਂ ਕੋਈ ਲੈਣ ਨਹੀਂ ਆਇਆ, ਜੋ ਸ਼ੱਕੀ ਜਾਪਦੀ ਹੈ। ਜੋ ਉਕਤ ਗੱਡੀ ਦੀ ਤਲਾਸ਼ੀ ਲੈਣ ’ਤੇ 12 ਕਿਲੋ 370 ਗ੍ਰਾਮ ਕਰਿਸਟਲ ਨਸ਼ਾ ਵਸਤੂ, ਇਕ ਕਿੱਟ ਬੈਗ ਮਸਤੇ ਪੀਲੇ ਰੰਗ ਦੀ ਟੇਪ, 1 ਦੇਸੀ ਪਿਸਟਲ 32 ਬੋਰ ਬਿਨ੍ਹਾ ਮਾਰਕ ਖਾਲੀ ਮੈਗਜ਼ੀਨ ਬਰਾਮਦ ਹੋਇਆ। ਪੁਲਿਸ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button