Punjab

10 ਮਈ ਨੂੰ ਲੱਗਣ ਵਾਲੀ ਕੌਮੀ ਲੋਕ ਅਦਾਲਤ ਮੁਲਤਵੀ

ਬਾਲ ਕਿਸ਼ਨ

ਫ਼ਿਰੋਜ਼ਪੁਰ , 9 ਮਈ-ਭਾਰਤ ਪਾਕਿਸਤਾਨ ਵਿਚਕਾਰ ਵੱਧ ਰਹੇ ਤਣਾਅ ਦੇ ਮੱਦੇਨਜ਼ਰ ਆਮ ਲੋਕਾਂ ਦੀ ਸੁਰੱਖਿਆ ਲਈ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ਅਨੁਸਾਰ ਸੈਸ਼ਨ ਡਵੀਜ਼ਨ ਫ਼ਿਰੋਜ਼ਪੁਰ ਅਧੀਨ 10 ਮਈ ਨੂੰ ਲੱਗਣ ਵਾਲੀ ਕੌਮੀ ਲੋਕ ਅਦਾਲਤ ਹਾਲ ਦੀ ਘੜੀ ਮੁਲਤਵੀ ਕੀਤੀ ਗਈ ਹੈ ਇਹ ਜਾਣਕਾਰੀ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਮ ਚੈਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਿਰੋਜ਼ਪੁਰ ਸੁਮੀਤ ਮਲਹੋਤਰਾ ਜੀ ਨੇ ਦਿੱਤੀ । ਮਾਨਯੋਗ ਜ਼ਿਲ੍ਹਾ ਸੈਸ਼ਨ ਜੱਜ ਸਾਹਿਬ ਨੇ ਦੱਸਿਆ ਕਿ ਕੱਲ ਸ਼ਨੀਵਾਰ 10 ਮਈ ਨੂੰ ਲੱਗਣ ਵਾਲੀ ਕੌਮੀ ਲੋਕ ਆਦਲਤ ਵੀ ਮੁਲਤਵੀ ਕਰ ਦਿੱਤੀ ਗਈ ਹੈ। ਕੋਮੀ ਲੋਕ ਆਦਲਤ ‘ਚ ਰਖੇ ਕੇਸਾਂ ਦੀਆਂ ਅਗਲੀਆਂ ਤਾਰੀਖਾਂ ਸੀ.ਆਈ. ਐੱਸ ਪੋਰਟਲ ਤੇ ਅਪਡੇਟ ਕਰ ਦਿੱਤੀਆਂ ਜਾਣਗੀਆਂ ਜਿੱਥੋਂ ਪਾਰਟੀਆਂ ਆਪਣੇ ਕੇਸ ਬਾਰੇ ਜਾਣਕਾਰੀ ਲੈ ਸਕਦੀਆਂ ਹਨ।

Related Articles

Leave a Reply

Your email address will not be published. Required fields are marked *

Back to top button