
ਫਿਰੋਜ਼ਪੁਰ 2 ਮਾਰਚ (ਜਸਵਿੰਦਰ ਸਿੰਘ ਸੰਧੂ): ਸਰਹੱਦੀ ਚੋਂਕੀ ਸ਼ਾਮੇ ਕੇ ਬੀਐੱਸਐੱਫ (ਖੇਤ ਪਿੰਡ ਟੇਂਡੀ ਵਾਲਾ) ਕੋਲੋਂ ਸਰਚ ਦੌਰਾਨ 1 ਗਲੋਕ ਪਿਸਟਲ ਸਮੇਤ ਖਾਲੀ ਮੈਗਜ਼ੀਨ ਬਰਾਮਦ ਹੋਇਆ। ਇਸ ਸਬੰਧ ਵਿਚ ਥਾਣਾ ਸਦਰ ਫਿਰੋਜ਼ਪੁਰ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਸੁਖਬੀਰ ਸਿੰਘ ਨੇ ਦੱਸਿਆ ਕਿ ਮਿਤੀ 28 ਫਰਵਰੀ 2025 ਨੂੰ ਸ਼ਾਮ 7.30 ਪੀਐੱਮ ਤੋਂ 8.05 ਪੀਐੱਮ ਦੇ ਵਿਚਕਾਰ ਕਮਲਾ ਸ਼ੰਕਰ ਪਾਡੇਂ ਕੰਪਨੀ ਕਮਾਂਡਰ ਬੀ ਕੰਪਨੀ 155 ਬਟਾਲੀਅਨ ਬੀਐੱਸਐੱਫ ਚੋਂਕੀ ਸ਼ਾਮੇ ਕੇ ਵੱਲੋਂ ਸਮੇਤ ਸਾਥੀ ਕਰਮਚਾਰੀਆਂ ਦੇ ਚੋਂਕੀ ਸ਼ਾਮੇ ਕੇ ਦੇ ਏਰੀਆ ਦੀ ਸਰਚ ਕਰਨ ’ਤੇ 1 ਗਲੋਕ ਪਿਸਟਲ ਬਰਾਮਦ ਹੋਇਆ। ਪੁਲਿਸ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।



