Punjab

ਹੈਰੋਇਨ, ਪਾਬੰਦੀਸ਼ੁਦਾ ਗੋਲ਼ੀਆਂ ਤੇ ਨਾਜਾਇਜ਼ ਸ਼ਰਾਬ ਸਣੇ ਪੁਲਿਸ ਨੇ ਕੀਤੇ 19 ਕਾਬੂ

ਤਰਨਤਾਰਨ, 31 ਮਈ- ਤਰਨਤਾਰਨ ਜ਼ਿਲ੍ਹੇ ਦੀ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਹੈਰੋਇਨ, ਪਾਬੰਦੀਸ਼ੁਦਾ ਗੋਲੀਆਂ, ਲਾਹਣ ਅਤੇ ਸ਼ਰਾਬ ਬਰਾਮਦ ਕਰਕੇ 19 ਲੋਕਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਜਿਨ੍ਹਾਂ ਖਿਲਾਫ ਸਬੰਧਤ ਥਾਣਿਆਂ ’ਚ ਐੱਨਡੀਪੀਐੱਸ ਤੇ ਆਬਕਾਰੀ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸਐੱਸਪੀ ਅਭਿਮਨਿਊ ਰਾਣਾ ਨੇ ਦੱਸਿਆ ਕਿ ਥਾਣਾ ਸਦਰ ਤਰਨਤਾਰਨ ਦੇ ਸਬ-ਇੰਸਪੈਕਟਰ ਸਤਨਾਮ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਮਿਲੀ ਸੂਚਨਾ ਦੇ ਆਧਾਰ ’ਤੇ ਗੁਰਜੀਤ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਸੰਘਾ ਨੂੰ ਦਸ ਗ੍ਰਾਮ ਹੈਰੋਇਨ ਸਣੇ ਗ੍ਰਿਫਤਾਰ ਕੀਤਾ। ਥਾਣਾ ਕੱਚਾ ਪੱਕਾ ਦੇ ਮੁਖੀ ਸਬ ਇੰਸਪੈਕਟਰ ਬਲਰਾਜ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਸੁਖਵਿੰਦਰ ਸਿੰਘ ਸੁੱਖ ਪੁੱਤਰ ਬਚਨ ਸਿੰਘ ਵਾਸੀ ਮਰਗਿੰਦਪੁਰਾ ਨੂੰ ਕੱਚਾ ਪੱਕਾ ਦੇ ਸ਼ਮਸ਼ਾਨਘਾਟ ਦੇ ਅੰਦਰ ਨਸ਼ਾ ਕਰਦਿਆਂ ਕਾਬੂ ਕੀਤਾ। ਉਸ ਕੋਲੋਂ ਪੰਨੀ, ਲਾਈਟਰ ਅਤੇ 20 ਰੁਪਏ ਦੇ ਨੋਟ ਦੀ ਬਣਾਈ ਹੋਈ ਪਾਈਪ ਬਰਾਮਦ ਹੋਈ ਹੈ। ਜਦੋਂਕਿ ਇਸੇ ਥਾਣੇ ਦੀ ਮਹਿਲਾ ਸਬ ਇੰਸਪੈਕਟਰ ਸਿਮਰਜੀਤ ਕੌਰ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਗੁਰਜੰਟ ਸਿੰਘ ਗੈਰੀ ਪੁੱਤਰ ਸਵਰਨ ਸਿੰਘ ਵਾਸੀ ਫਤਹਿਪੁਰ ਸੁੱਗਾ ਨੂੰ 70 ਗੋਲੀਆਂ ਪਾਬੰਦੀਸ਼ੁਦਾ ਬਰਾਮਦ ਕਰਕੇ ਗ੍ਰਿਫਤਾਰ ਕੀਤਾ। ਇਸੇ ਤਰ੍ਹਾਂ ਹੀ ਚੌਂਕੀ ਸੁਰਸਿੰਘ ਦੇ ਇੰਚਾਰਜ ਏਐੱਸਆਈ ਹਰਵਿੰਦਰਪਾਲ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਸੁਰਸਿੰਘ ਦੇ ਸੂਏ ਕੋਲ ਨਸ਼ਾ ਕਰ ਰਹੇ ਮਹਾਬੀਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਤੱਤਲੇ ਨੂੰ ਲਾਈਟਰ, ਸਿਲਵਰ ਪੰਨੀ, ਸਿਲਵਰ ਪੇਪਰ ਦੀ ਪਾਈਪ ਆਦਿ ਬਰਾਮਦ ਕਰਕੇ ਗ੍ਰਿਫਤਾਰ ਕੀਤਾ। ਥਾਣਾ ਸਦਰ ਤਰਨਤਾਰਨ ਦੇ ਮੁਖੀ ਇੰਸਪੈਕਟਰ ਕਸ਼ਮੀਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਰੇਸ਼ਮ ਸਿੰਘ ਪੁੱਤਰ ਕੁੁਲਵਿੰਦਰ ਸਿੰਘ ਵਾਸੀ ਕੱਦਗਿੱਲ ਨੂੰ 257 ਗ੍ਰਾਮ ਹੈਰੋਇਨ ਸਣੇ ਸਪਲੈਂਡਰ ਮੋਟਰ ’ਤੇ ਜਾਂਦਿਆਂ ਗ੍ਰਿਫਤਾਰ ਕੀਤਾ। ਜਿਸ ਕੋਲੋਂ ਮੋਬਾਈਲ ਫੋਨ ਤੇ ਚਾਰ ਸੌ ਰੁਪਏ ਦੀ ਨਕਦੀ ਵੀ ਜਬਤ ਕੀਤੀ ਗਈ ਹੈ। ਉਕਤ ਵਿਅਕੀਤ ਨੇ ਦੱਸਿਆ ਕਿ ਇਹ ਹੈਰੋਇਨ ਵਿਕਰਮਜੀਤ ਸਿੰਘ ਵਿੱਕੀ ਵਾਸੀ ਜੰਡਿਆਲਾ ਗੁਰੂ ਦੀ ਹੈ। ਜਿਸਦੇ ਚੱਲਦਿਆਂ ਉਸ ਨੂੰ ਵੀ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਥਾਣਾ ਵੈਰੋਂਵਾਲ ਦੇ ਮੁਖੀ ਸਬ ਇੰਸਪੈਕਟਰ ਨਰੇਸ਼ ਕੁਮਾਰ ਨੇ ਹਰਜਸ ਸਿੰਘ ਪੁੱਤਰ ਮੇਹਰ ਸਿੰਘ ਵਾਸੀ ਕੋਟਲੀ ਸਰੂ ਖਾਂ ਨੂੰ ਦਸ ਗ੍ਰਾਮ ਹੈਰੋਇਨ, ਥਾਣਾ ਭਿੱਖੀਵਿੰਡ ਦੇ ਏਐੱਸਅਈ ਕੁਲਵਿੰਦਰਪਾਲ ਨੇ ਜੋਬਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਨੂੰ ਨਸ਼ਾ ਕਰਦਿਆਂ, ਥਾਣਾ ਖੇਮਕਰਨ ਦੇ ਏਐੱਸਆਈ ਅਵਤਾਰ ਸਿੰਘ ਨੇ ਬਰਿੰਦਰ ਸਿੰਘ ਪੁੱਤਰ ਲਖਵਿੰਦਰ ਸਿੰਘ, ਪੰਜਾਬ ਸਿੰਘ ਪੁੱਤਰ ਰਣਜੀਤ ਸਿੰਘ ਅਤੇ ਹਰਪਾਲ ਸਿੰਘ ਪਾਲਾ ਪੁੱਤਰ ਸਰਵਣ ਸਿੰਘ ਵਾਸੀ ਵਲਟੋਹਾ ਨੂੰ ਨਸ਼ਾ ਕਰਦਿਆਂ ਕਾਬੂ ਕੀਤਾ। ਥਾਣਾ ਸਦਰ ਪੱਟੀ ਦੇ ਏਐੱਸਆਈ ਨਿਰਮਲ ਸਿੰਘ ਨੇ ਤਰਸੇਮ ਸਿੰਘ ਸੇਮਾ ਪੁੱਤਰ ਮੰਗਲ ਸਿੰਘ ਵਾਸੀ ਬੁਰਜ ਰਾਏ ਕੇ, ਬਿਕਰਮਜੀਤ ਸਿੰਘ ਵਿੱਕੀ ਪੁੱਤਰ ਬਲਜਿੰਦਰ ਸਿੰਘ ਵਾਸੀ ਨਵਾਂ ਕਿਲਾ ਸਭਰਾ ਨੂੰ 35 ਗ੍ਰਾਮ ਹੈਰੋਇਨ, ਥਾਣਾ ਹਰੀਕੇ ਦੇ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਗੁਰਿੰਦਰ ਸਿੰਘ ਮੋਟਾ ਪੁੱਤਰ ਲਖਵਿੰਦਰ ਸਿੰਘ ਵਾਸੀ ਹਰੀਕੇ ਨੂੰ 7 ਗ੍ਰਾਮ ਹੈਰੋਇਨ, ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਏਐੱਸਆਈ ਬਲਬੀਰ ਸਿੰਘ ਨੇ ਅਰਜਨ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਪੱਟੀ ਨੂੰ 7 ਗ੍ਰਾਮ ਹੈਰੋਇਨ ਬਰਾਮਦ ਕਰਕੇ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਥਾਣਾ ਸਰਾਏ ਅਮਾਨਤ ਖਾਂ ਦੇ ਏਐੱਸਆਈ ਨਰਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਲਖਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਛੀਨਾ ਬਿਧੀ ਚੰਦ ਨੂੰ 30 ਲੀਟਰ ਲਾਹਣ ਅਤੇ ਥਾਣਾ ਸਰਹਾਲੀ ਦੀ ਪੁਲਿਸ ਨੇ ਏਐੱਸਆਈ ਗੁਰਸੇਵਕ ਸਿੰਘ ਦੀ ਅਗਵਾਈ ਹੇਠ ਪਿੰਡ ਬਨਵਾਲੀਪੁਰ ਵਿਖੇ ਛਾਪੇਮਾਰੀ ਕਰਕੇ ਕੁਲਵਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਨੂੰ ਚਾਲੂ ਭੱਠੀ ਅਤੇ 25 ਕਿੱਲੋ ਲਾਹਣ ਬਰਾਮਦ ਕਰਕੇ ਗ੍ਰਿਫਤਾਰ ਕੀਤਾ ਹੈ। ਥਾਣਾ ਖਾਲੜਾ ਦੇ ਏਐੱਸਆਈ ਗੁਰਨਾਮ ਸਿੰਘ ਅਤੇ ਏਐੱਸਆਈ ਸਰਬਜੀਤ ਸਿੰਘ ਨੇ ਨਿਰਮਲ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਵਾਂ ਤਾਰਾ ਸਿੰਘ ਅਤੇ ਸੁਖਦੇਵ ਸਿੰਘ ਸੁੱਖਾ ਪੁੱਤਰ ਬਲਵੀਰ ਸਿੰਘ ਵਾਸੀ ਰਾਜੋਕੇ ਨੂੰ ਕ੍ਰਮਵਾਰ 6750 ਅਤੇ 6 ਹਜਾਰ ਮਿਲੀਲੀਟਰ ਨਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ।

Related Articles

Leave a Reply

Your email address will not be published. Required fields are marked *

Back to top button