Punjab

ਹੁੱਲੜਬਾਜ਼ਾਂ ਵਲੋਂ ਘਰ ’ਚ ਬੈਠੀਆਂ ਦੋ ਬਜ਼ੁਰਗ ਔਰਤਾਂ ਦੀ ਬਿਨ੍ਹਾਂ ਵਜ੍ਹਾ ਕੁੱਟਮਾਰ

ਹੁਸ਼ਿਆਰਪੁਰ, 22 ਮਾਰਚ-ਸਥਾਨਕ ਵਾਰਡ ਨੰਬਰ 10 ਅਧੀਨ ਆਉਂਦੀ ਇੰਦਰਾ ਕਾਲੋਨੀ ਵਿਖੇ ਬੀਤੇ ਕੱਲ੍ਹ 2 ਵਾਹਨਾਂ ਤੇ ਆਏ ਕੁਝੱ ਹੁੱਲੜਬਾਜ਼ ਨੌਜਵਾਨਾਂ ਨੇ ਘਰ ਚ ਮੌਜੂਦ ਬਜ਼ੁਰਗ ਲਤਾ ਕੁਮਾਰੀ ਪਤਨੀ ਪ੍ਰੇਮ ਚੰਦ ਅਤੇ ਉਸ ਦੀ ਸੱਸ ਸੋਮਾ ਦੇਵੀ ਅਤੇ ਇੱਕ ਹੋਰ ਔਰਤ ਦੀ ਬਿਨਾਂ ਵਜ੍ਹਾਂ ਹੀ ਬੇਰਹਿਮੀ ਨਾਲ ਕੁੱਟਮਾਰ ਕਰ ਦਿੱਤੀ। ਇਕ ਬਜ਼ੁਰਗ ਮਾਤਾ ਦੇ ਨੱਕ ਚੋਂ ਖੂਨ ਤੱਕ ਵਹਿਣ ਲੱਗ ਪਿਆ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਉਕਤ ਹੁਲੜਬਾਜ਼ਾਂ ਵਲੋਂ ਘਰ ’ਚ ਖੜ੍ਹੀ ਗੱਡੀ ਦਾ ਸ਼ੀਸ਼ਾ ਵੀ ਭੰਨ ਦਿੱਤਾ ਗਿਆ। ਇਥੇ ਹੀ ਬਸ ਨਹੀਂ ਜਦੋਂ ਇਕ ਗੁਆਂਢਰਹਿੰਦਾ ਨੌਜਵਾਨ ਬ਼ਜੁਰਗ ਮਹਿਲਾਵਾਂ ਨੂੰ ਬਚਾਉਣ ਲਈ ਆਇਆ ਤਾਂ ਉਕਤ ਨੌਜਵਾਨਾਂ ਨੇ ਉਸਦੀ ਵੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਉਸਦੇ ਘਰ ਦੇ ਗੇਟ ਚ ਬੋਤਲਾਂ ਤੱਕ ਵੀ ਮਾਰੀਆਂਹਾਲਾਂਕਿ ਪਰਿਵਾਰ ਵਲੋਂ ਤੁਰੰਤ ਇਸਦੀ ਸੂਚਨਾ ਥਾਣਾ ਸਦਰ ਪੁਲਿਸ ਨੂੰ ਵੀ ਦਿੱਤੀ ਗਈ ਪਰੰਤੂ ਘਟਨਾ ਦੀ ਤ੍ਰਾਸਦੀ ਦੇ ਬਾਵਜੂਦ 22 ਘੰਟਿਆਂ ਬਾਅਦ ਤੱਕ ਵੀ ਪੁਲਿਸ ਦਾ ਇਕ ਵੀ ਮੁਲਾਜ਼ਮ ਮੌਕੇ ਤੇ ਨਹੀਂ ਪਹੁੰਚਿਆ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਰਣਜੀਤ ਸਿੰਘ ਸੈਣੀ, ਕੌਂਸਲਰ ਜਸਪਾਲ ਚੇਚੀ ਚੇਅਰਮੈਨ ਗਊ ਕਮਿਸ਼ਨ ਨੇ ਦੱਸਿਆ ਕਿ ਥਾਣਾ ਸਦਰ ਦੇ ਐਸ ਐਚ ਓ ਸੋਮਨਾਥ ਨੂੰ ਕਈ ਵਾਰ ਫੋਨ ਕੀਤਾ ਗਿਆ ਪਰੰਤੂ ਉਨ੍ਹਾਂ ਵਲੋਂ ਫੋਨ ਨਹੀਂ ਚੁੱਕਿਆ ਗਿਆ। ਦੱਸਿਆ ਕਿ ਬੀਤੇ ਕੱਲ੍ਹ ਦੁਪਹਿਰ 12 ਵਜੇ ਦੇ ਕਰੀਬ ਕੁਝ ਨੌਜਵਾਨ ਉਨ੍ਹਾਂ ਦੇ ਘਰ ਆਏ ਤੇ ਪੁੱਛਣ ਲੱਗੇ ਕਿ ਰੋਹਿਤ ਇਸ ਘਰ ਵਿਚ ਰਹਿੰਦਾ ਹੈ। ਜਦੋਂ ਪਰਿਵਾਰ ਵਲੋਂ ਇਸ ਗੱਲ ਤੋਂ ਇਨਕਾਰੀ ਕੀਤਾ ਗਿਆ ਤਾਂ ਉਹ ਵਾਪਿਸ ਚਲੇ ਗਏ। ਉਨ੍ਹਾਂ ਦੱਸਿਆ ਕਿ ਕੁਝ ਸਮੇਂ ਬਾਅਦ ਹੀ ਵਕਤ ਕਰੀਬ ਢਾਈ ਵਜੇ ਉਕਤ ਨੌਜਵਾਨ ਮੁੜ ਤੋਂ ਵਾਪਿਸ ਆ ਗਏ ਤੇ ਜਿਨ੍ਹਾਂ ਨੇ ਆਉਂਦੇ ਸਾਰ ਹੀ ਘਰ ਚ ਮੌਜੂਦ ਮਹਿਲਾਵਾਂ ਜਿਸ ਵਿਚੋਂ ਇਕ ਦੀ ਉਮਰ 90 ਸਾਲ ਤੇ ਦੂਜੀ ਦੀ ਉਮਰ 56 ਸਾਲ ਦੇ ਕਰੀਬ ਹੈ, ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਇਕ ਮਹਿਲਾ ਦੇ ਨੱਕ ਚੋਂ ਖੂਨ ਤੱਕ ਵੀ ਵਹਿਣ ਲੱਗ ਗਿਆ। ਉਨ੍ਹਾਂ ਦੱਸਿਆ ਕਿ ਘਟਨਾ ਦੇ ਕਈ ਘੰਟੇ ਬੀਤਣ ਤੋਂ ਬਾਅਦ ਵੀ ਪੁਲਿਸ ਦਾ ਇਕ ਵੀ ਮੁਲਾਜ਼ਮ ਉਨ੍ਹਾਂ ਦੇ ਘਰ ਤੱਕ ਨਹੀਂ ਪਹੁੰਚਿਆਉਨ੍ਹਾਂ ਦੇ ਧਿਆਨ ’ਚ ਲਿਆਂਦਾ ਤੇ ਪਰਿਵਾਰ ਲਈ ਇਨਸਾਫ਼ ਦੀ ਮੰਗ ਕੀਤੀ। ਇਸ ਸਬੰਧੀ ਥਾਣਾ ਮੁਖੀ ਸੋਮਨਾਥ ਨੇ ਦੱਸਿਆ ਕਿ ਉਨ੍ਹਾਂ ਦੇ ਮਾਮਲਾ ਧਿਆਨ ਵਿਚ ਹੈ। ਉਨ੍ਹਾਂ ਕਿਹਾ ਕਿ ਪੀੜਿਤਾਂ ਦੇ ਬਿਆਨ ਲੈ ਕੇ ਮਾਮਲਾ ਦਰਜ ਕਰ ਦਿੱਤਾ ਜਾਵੇਗਾ।

Related Articles

Leave a Reply

Your email address will not be published. Required fields are marked *

Back to top button