Punjab

ਹੁਣ ਇਨ੍ਹਾਂ ਮੁਲਾਜ਼ਮਾਂ ਦੀ ਖ਼ੈਰ ਨਹੀਂ! ਸਰਕਾਰ ਨੇ ਲਿਆ ਸਖ਼ਤ ਫ਼ੈਸਲਾ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 11 ਅਪ੍ਰੈਲ 2025- ਪੰਜਾਬ ਸਰਕਾਰ ਨੇ ਇੱਕ ਸਖ਼ਤ ਫ਼ੈਸਲਾ ਲਿਆ ਹੈ। ਹੁਣ ਜੇਕਰ ਮੁਲਾਜ਼ਮ ਦੇਰੀ ਦੇ ਨਾਲ ਦਫ਼ਤਰ ਪਹੁੰਚੇ ਤਾਂ, ਉਨ੍ਹਾਂ ਦੀ ਖ਼ੈਰ ਨਹੀਂ, ਉਨ੍ਹਾਂ ਖਿਲਾਫ਼ ਕਾਰਵਾਈ ਹੋਵੇਗੀ ਅਤੇ ਤਨਖ਼ਾਹ ਵੀ ਕੱਟੀ ਜਾਵੇਗੀ। ਦਰਅਸਲ, ਸੂਬਾ ਸਰਕਾਰ ਨੇ ਹੋਰਨਾਂ ਵਿਭਾਗਾਂ ਦੀ ਤਰ੍ਹਾਂ ਟਰਾਂਸਪੋਰਟ ਮਹਿਕਮੇ ਦੇ ਕਰਮਚਾਰੀਆਂ ਨੂੰ ਆਦੇਸ਼ ਜਾਰੀ ਕੀਤੇ ਹਨ ਕਿ M Seva App ਰਾਹੀਂ ਦਫਤਰਾਂ ਵਿਚ ਹਾਜ਼ਰੀ ਲਗਾਈ ਜਾਵੇ। ਸਰਕਾਰ ਨੇ ਇਸ ਸਬੰਧੀ ਬਕਾਇਦਾ ਹੁਕਮ ਵੀ ਜਾਰੀ ਕੀਤੇ ਹਨ, ਜਿਸ ਵਿੱਚ ਸਾਫ਼ ਸਾਫ਼ ਲਿਖਿਆ ਹੋਇਆ ਹੈ ਕਿ ਕਰਮਚਾਰੀਆਂ ਦੀ ਹੁਣ M Seva App ਰਾਹੀਂ ਦਫਤਰਾਂ ਵਿਚ ਹਾਜ਼ਰੀ ਲੱਗੇਗੀਆਦੇਸ਼ ਵਿੱਚ ਕਿਹਾ ਗਿਆ ਹੈ ਕਿ ਕਰਮਚਾਰੀਆਂ ਨੂੰ ਹਜ਼ਾਰੀ ਸਵੇਰੇ 9 ਵਜੇ ਤੋਂ ਇੱਕ ਮਿੰਟ ਪਹਿਲਾਂ ਅਤੇ ਸ਼ਾਮ 5 ਵਜੇ ਤੋਂ 1 ਮਿੰਟ ਬਾਅਦ ਲਗਾਉਣੀ ਹੋਵੇਗੀ। ਦੱਸ ਦਈਏ ਕਿ ਸਰਕਾਰ ਦੇ ਇਸ ਸਖ਼ਤ ਆਦੇਸ਼ ਤੋਂ ਬਾਅਦ ਹੁਣ ਕਰਮਚਾਰੀਆਂ ਨੂੰ ਸਮੇਂ ਸਿਰ ਦਫ਼ਤਰ ਪਹੁੰਚਣਾ ਹੋਵੇਗਾ, ਨਹੀਂ ਤਾਂ ਉਨ੍ਹਾਂ ਦੀ ਤਨਖ਼ਾਹ ਵਿੱਚ ਸਰਕਾਰ ਵੱਲੋਂ ਕਟੌਤੀ ਕੀਤੀ ਜਾਵੇਗੀ

Related Articles

Leave a Reply

Your email address will not be published. Required fields are marked *

Back to top button