Punjab

ਫਰੀਦਕੋਟ ਵਿਚ ਆਮ ਆਦਮੀ ਪਾਰਟੀ ਦੇ ਸਰਪੰਚ ‘ਤੇ ਫਾਇਰਿੰਗ, ਗੰਭੀਰ ਹਾਲਤ ‘ਚ ਕਰਵਾਇਆ ਹਸਪਤਾਲ ‘ਚ ਦਾਖਲ

ਫਰੀਦਕੋਟ, 12 ਅਪ੍ਰੈਲ- ਫਰੀਦਕੋਟ ਵਿਚ ਆਮ ਆਦਮੀ ਪਾਰਟੀ ਦੇ ਸਰਪੰਚ ‘ਤੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਜਿਸ ਨੂੰ ਗੰਭੀਰ ਹਾਲਤ ‘ਚ ਫਰੀਦਕੋਟ ਦੇ GGS ਮੈਡੀਕਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਪੀੜਤ ਸਰਪੰਚ ਦੀ ਪਛਾਣ ਜਸਵੰਤ ਸਿੰਘ ਸੋਢੀ ਵਾਸੀ ਪਿੰਡ ਪਹਿਲੂਵਾਲਾ ਵਜੋਂ ਹੋਈ ਹੈ। ਪਿੰਡ ਦੇ ਹੀ ਇੱਕ ਸ਼ਖਸ ਨੇ ਘਰ ਦੇ ਬਾਹਰ ਬੁਲਾ ਕੇ ਸਰਪੰਚ ‘ਤੇ 4-5 ਰਾਉਂਡ ਫਾਇਰ ਕੀਤੇ। ਜਿਸ ਮਗਰੋਂ ਸਰਪੰਚ ਦੇ ਪੇਟ ਵਿਚ ਗੋਲੀ ਲੱਗੀ ਤੇ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ।

Related Articles

Leave a Reply

Your email address will not be published. Required fields are marked *

Back to top button