Punjab

ਹਿੰਦੁਸਤਾਨ ਅਤੇ ਪਾਕਿਸ਼ਤਾਨ ਦਰਮਿਆਨ ਜੰਗ ਲੱਗਣ ਵਾਲੇ ਮਾਹੌਲ ਨੂੰ ਰੋਕਣਾ ਬਹੁਤ ਜ਼ਰੂਰੀ ਹੈ-ਮਾਨ

ਜਸਵਿੰਦਰ ਸਿੰਘ ਸੰਧੂ

ਫਿਰੋਜ਼ਪੁਰ, 3 ਮਈ- ਹਿੰਦੁਸਤਾਨ ਅਤੇ ਪਾਕਿਸ਼ਤਾਨ ਨਾਲ ਬਣਾਏ ਜਾ ਰਹੇ ਜੰਗ ਦੇ ਮਾਹੌਲ ਨੂੰ ਰੋਕਣਾ ਬਹੁਤ ਜ਼ਰੂਰੀ ਹੈ, ਕਿਉਕਿ ਜੰਗ ਕਿਸੇ ਵੀ ਮਸਲੇਂ ਦਾ ਹੱਲ ਨਹੀਂ, ਜੇਕਰ ਇਹ ਜੰਗ ਲੱਗਦੀ ਹੈ ਤਾਂ ਪੰਜਾਬ ਤੋੰ ਇਲਾਵਾ ਨਾਲ ਲੱਗਦੇ ਸਿੱਖ ਵਸੋਂ ਵਾਲੇ ਇਲਾਕੇ ਜੰਗ ਦਾ ਅਖਾੜਾ ਬਣ ਜਾਣਗੇ, ਹੁਣ ਵਾਲੀਆ ਜੰਗਾਂ ਸਿਰਫ਼ ਤੋਪਾਂ, ਗੋਲੀਆਂ, ਟੈਂਕਾਂ ਤੱਕ ਸੀਮਤ ਨਹੀਂ ਹੁਣ ਤਾਂ ਪ੍ਰਮਾਣੂ ਹਥਿਆਰਾਂ ਨਾਲ ਮਿੰਟਾਂ, ਸੈਕਿਂਟਾ ਤਬਾਹ ਕੀਤਾ ਜਾ ਸਕਦਾ ਹੈ, ਇਸ ਲਈ ਸਿੱਖ ਕੌਮ ਨੂੰ ਇਸ ਜੰਗ ਵਿੱਚ ਹਿੱਸਾ ਨਾ ਲਵੇਂ। ਇਹ ਵਿਚਾਰ ਅੱਜ ਸਥਾਨਕ ਅਨੰਦ ਬੈੰਕਿਟ ਹਾਲ ਵਿੱਚ ਖਚਾ ਖਚ ਭਰੇ ਇਕੱਠ ਨੂੰ ਸੰਬੋਧਨ ਹੁੰਦਿਆ ਕਹੇ, ਉਨ੍ਹਾਂ ਕਿਹਾ ਕਿ ਹਿੰਦੂ ਅਤੇ ਮੁਸਲਮਾਨਾਂ ਦੀ ਹਜ਼ਾਰਾ ਸਾਲਾ ਦੀ ਦੁਸ਼ਮਣੀ ਹੈ ਜਿਸ ਕਾਰਨ ਇੰਡੀਆ ਨਾਲ ਲੱਗਦੇ ਪਾਕਿਸ਼ਤਾਨ ਦੀਆ ਸਰਹੱਦਾਂ ਤੇ ਤਣਾਅ ਦਾ ਮਾਹੌਲ ਬਣਿਆ ਰਹਿਦਾ ਹੈ ਜਿਸ ਨਾਲ ਸਿੱਖ ਕੌਮ ਦਾ ਹਮੇਸ਼ਾ ਨੁਕਸਾਨ ਹੀ ਹੋਇਆ ਹੈ ਇਸ ਲਈ ਹੁਣ ਇਸ ਮਾਹੌਲ ਦੇ ਖਿਲਾਫ਼ ਸਿੱਖ ਕੌਮ ਨੂੰ ਉਠਣਾ ਪਵੇਗਾ। ਜੰਗ ਲਾਉਣ ਤੋਂ ਪਹਿਲਾ ਦੁਨੀਆ ਪੱਧਰ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਬਣੇ ਕਾਨੂੰਨਾਂ ਦੀ ਪਾਲਣਾ ਕਰਨੀ ਜਰੂਰੀ ਹੁੰਦੀ ਹੈ ਪਰ ਇੰਡੀਆ ਨੇ ਕਦੇ ਵੀ ਇਨ੍ਹਾਂ ਕਾਨੂੰਨਾਂ ਪਾਲਣਾ ਨਹੀਂ ਕੀਤੀ ਸ਼ ਮਾਨ ਨੇ ਕਿਹਾ ਕਿ ਪਹਿਲਗਾਮ ਵਿੱਚ ਵਾਪਰੇ ਸ਼ਰਮਨਾਕ ਘਟਨਾਕ੍ਰਮ ਨੂੰ ਜੰਗ ਨਾਲ ਜੋੜਨਾ ਡਰਪੋਕ ਮਾਨਸਿਕਤਾ ਦਾ ਪ੍ਰਗਟਾਵਾ ਹੈ, ਪਹਿਲਗਾਮ ਦੇ ਦੁਖਾਂਤ ਦੀ ਆੜ ਹੇਠ ਵਾਹਗਾ ਬਾਂਰਡਰ ਬੰਦ ਕਰ ਦੇਣਾ ਪੰਜਾਬ ਨੂੰ ਮਾਲੀ ਤੌਰ ਤੇ ਕਮਜ਼ੋਰ ਕਰਨ ਦੀ ਸਾਜਿਸ਼ ਹੈ । ਇਸ ਸਮੇਂ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸ਼ ਈਮਾਨ ਸਿੰਘ ਮਾਨ, ਪ੍ਰੋਫੈਸਰ ਮਹਿੰਦਰਪਾਲ ਸਿੰਘ, ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ ਅਤੇ ਗੁਰਜੰਟ ਸਿੰਘ ਕੱਟੂ (ਸਾਰੇ ਜਰਨਲ ਸਕੱਤਰ) ,ਡਾ ਹਰਜਿੰਦਰ ਸਿੰਘ ਜੱਖੂ, ਹਰਭਜਨ ਸਿੰਘ ਕਸ਼ਮੀਰੀ, ਗੁਰਚਰਨ ਸਿੰਘ ਭੁੱਲਰ, ਬਹਾਦਰ ਸਿੰਘ ਭਸੌੜ, ਗੁਰਨੈਬ ਸਿੰਘ,ਜਤਿੰਦਰ ਸਿੰਘ ਥਿੰਦ, ਪਰਮਿੰਦਰ ਸਿੰਘ ਬਾਲਿਆਂਵਾਲੀ, ਬਲਦੇਵ ਸਿੰਘ ਗਗੜਾ, ਬਲਰਾਜ ਸਿੰਘ (ਸਾਰੇ ਸੀਨੀਅਰ ਆਗੂ ) ਤੇਜਿੰਦਰ ਸਿੰਘ ਦਿਓਲ ਪ੍ਰਧਾਨ ਯੂਥ ਵਿੰਗ, ਜਗਜੀਤ ਸਿੰਘ ਸ਼ੂਸ਼ਕ ਗੁਰਵਿੰਦਰ ਸਿੰਘ ਮਹਾਲਮ ,ਬੀਬੀ ਰਾਜਿੰਦਰ ਕੌਰ ਜੈਤੋ ਪ੍ਰਧਾਨ ਇਸਤਰੀ ਵਿੰਗ, ਬੀਬੀ ਰਸਪਿੰਦਰ ਕੌਰ ਗਿੱਲ , ਸੁਖਦੇਵ ਸਿੰਘ ਵੇਹੜੀ, ਮੇਹਰ ਸਿੰਘ ਸੰਧੂ , ਮੋਹਨ ਸਿੰਘ ਨਿਯਾਜ਼ੀਆਂ, ਜੋਗਿੰਦਰ ਸਿੰਘ ਮੱਲੇਵਾਲ, ਸੂਰਤ ਸਿੰਘ ਮਮਦੋਟ, ਡਾ ਗੁਰਬਚਨ ਸਿੰਘ ਪੁਆਰ, ਦਰਸ਼ਨ ਸਿੰਘ ਮੰਡੇਰ, ਗੁਰਦੀਪ ਸਿੰਘ ਢੁੱਡੀ, ਹਰਜੀਤ ਸਿੰਘ ਮੀਆਂਪੁਰ, ਰਣਜੀਤ ਸਿੰਘ ਸੰਤੋਖਗੜ੍ਹ, ਅਮਰੀਕ ਸਿੰਘ ਨੰਗਲ, ਸੰਦੀਪ ਸਿੰਘ ਟਾਂਡਾ, ਯਾਦਵਿੰਦਰ ਸਿੰਘ ਭਾਗੀਵਾਂਦਰ, ਲਵਪ੍ਰੀਤ ਸਿੰਘ ਅਕਲੀਆ, ਹਰਜੀਤ ਸਿੰਘ ਸੰਜੂਮਾਂ, ਬੀਬੀ ਰਾਜਵਿੰਦਰ ਕੌਰ,ਬੀਬੀ ਜਸਵੀਰ ਕੌਰ, ਗੁਰਦੇਵ ਸਿੰਘ ਰਾਓਕੇ , ਦਵਿੰਦਰ ਸਿੰਘ ਚੂਰਿਆਂ, ਸੁਖਜੀਤ ਸਿੰਘ ਮੱਖੂ,ਬਲਕਾਰ ਸਿੰਘ ਜੋਗੇਵਾਲਾ,ਇਕਬਾਲ ਸਿੰਘ ਗੁਰੂਹਰਸਹਾਏ, ਗੁਰਮੀਤ ਸਿੰਘ ਗੁਰੂਹਰਸਹਾਏ,ਪ੍ਰਗਟ ਸਿੰਘ ਵਾਹਕਾ,ਬੋਹੜ ਸਿੰਘ ਥਿੰਦ,ਸਰਬਜੀਤ ਸਿੰਘ ਮੋਮੀ,ਯਾਦਵਿੰਦਰ ਸਿੰਘ ਭੁੱਲਰ,ਪੂਰਨ ਸਿੰਘ ਧੰਜੂ,ਜਸਵਿੰਦਰ ਸਿੰਘ ਗਾਦਰਿਵਾਲਾ ਸਮੇਤ ਸੰਗਤ ਹਾਜ਼ਿਰ ਸਨ |

Related Articles

Leave a Reply

Your email address will not be published. Required fields are marked *

Back to top button