
ਬਾਲ ਕਿਸ਼ਨ’
ਫ਼ਿਰੋਜ਼ਪੁਰ, 4 ਮਈ-ਜੰਮੂ ਕਸ਼ਮੀਰ ਦੇ ਪਹਿਲਗਾਮ ਵਿਖੇ ਪਾਕਿਸਤਾਨ ਦੀ ਕਥਿੱਤ ਸ਼ਹਿ ਹਾਸਲ ਅੱਤਵਾਦੀਆਂ ਵੱਲੋਂ ਬੇਗੁਨਾਹ ਸੈਲਾਨੀਆਂ ਦੇ ਕਤਲ ਕੀਤੇ ਜਾਣ ਮਗਰੋਂ ਹਿੰਦ ਪਾਕਿ ਵਿਚਾਲੇ ਤਣਾਅ ਇਸ ਕਦਰ ਵਧ ਗਿਆ ਹੈ ਕਿ ਨੌਬਤ ਦੋਵਾਂ ਮੁਲਕਾਂ ਵਿਚ ਜੰਗ ਤੱਕ ਆ ਪਹੁੰਚੀ ਹੈ।ਇਸ ਸਬੰਧੀ ਚੱਲ ਰਹੀਆਂ ਕਿਆਸ ਅਰਾਈਆਂ ਵਿਚਾਲੇ ਫਿਰੋਜ਼ਪੁਰ ਛਾਉਣੀ ਬੋਰਡ ਵੱਲੋਂ ਐਤਵਾਰ ਬਾਅਦ ਦੁਪਹਿਰ ਇਕ ਨੋਟਿਸ ਜਾਰੀ ਕਰਦਿਆਂ ਐਤਵਾਰ ਰਾਤ ਅੱਧੇ ਘੰਟੇ ਦਾ ਬਲੈਕ ਆਊਟ ਕੀਤੇ ਜਾਣ ਸਬੰਧੀ ਜਾਣਕਾਰੀ ਦਿੱਤੀ ਹੈ। ਇਸ ਸਬੰਧੀ ਕੈਂਟ ਬੋਰਡ ਦੇ ਸੀਈੳ ਦੇ ਹਸਤਾਖਰ ਨਾਲ ਜਾਰੀ ਨੋਟਿਸ ਵਿਚ ਕੈਂਟ ਦੇ ਸਿਵਲ ਅਤੇ ਆਰਮੀ ਇਲਾਕੇ ਦੇ ਵਾਸੀਆਂ ਨੂੰ ਰਾਤ 9 ਵਜੇ ਤੋਂ ਸਾਢੇ 9ਵਜੇ ਤੱਕ ਅੱਧੇ ਘੰਟੇ ਲਈ ਆਪਣੇ ਘਰਾਂ ,ਅਦਾਰਿਆਂ ਅਤੇ ਗੱਡੀਆਂ ਆਦਿ ਦੀਆਂ ਲਾਈਟਾਂ ਬੰਦ ਰੱਖਣ ਦੀ ਹਦਾਇਤ ਕੀਤੀ ਗਈ ਹੈ। ਕੈਂਟ ਬੋਰਡ ਪ੍ਰਸ਼ਾਸਨ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਮਹਿਜ਼ ਮੋਕ ਡਰਿੱਲ ਹੈ।ਦੂਜੇ ਪਾਸੇ ਇਕ ਅਧਿਕਾਰੀ ਮੁਤਾਬਿਕ ਮੋਬਾਈਲ,ਇਨਵਰਟਰ ਅਤੇ ਜਨਰੇਟਰ ਦੀ ਬਹੁਤਾਤ ਵਾਲੇ ਇਸ ਯੁੱਗ ਵਿਚ ਬਲੈਕ ਆਊਟ ਕਿੰਨਾ ਕੁ ਕਾਮਯਾਬ ਹੁੰਦਾ ਹੈ,ਇਸ ਲਈ ਹੀ ਮੌਕ ਡਰਿੱਲ ਕੀਤੀ ਜਾ ਰਹੀ ਹੈ ।



