
ਫ਼ਿਰੋਜ਼ਪੁਰ, 20 ਜਨਵਰੀ (ਜਸਵਿੰਦਰ ਸਿੰਘ ਸੰਧੂ) – ਸਮਾਜ ਵਿਚ ਫੈਲੀਆਂ ਬੁਰਿਆਈਆਂ ਅਤੇ ਕੁਝ ਐਸੇ ਚੇਹਰੇ ਜੋ ਸਮਾਜ ਉੱਪਰ ਧੱਬਾ ਹਨ ਨੂੰ ਨੰਗਿਆਂ ਕਰੇਗੀ ਆਉਣ ਵਾਲੀ ਲਘੂ ਫ਼ਿਲਮ ਅਨਟਰੁੱਥ। ਜਾਣਕਾਰੀ ਦਿੰਦਿਆ ਡਾਇਰੈਕਟਰ ਜੀਵਨ ਸ਼ਰਮਾਂ (ਦੇਵ ਡੀ) ਨੇ ਦੱਸਿਆ ਕਿ ਉਹ ਹਮੇਸ਼ਾ ਹੀ ਵਧੀਆ ਅਤੇ ਸਮਾਜਿਕ ਚੋਟ ਕਰਦੇ ਵਿਸ਼ਿਆਂ ਉਪਰ ਹੀ ਕੰਮ ਕਰਦੇ ਆ ਰਹੇ ਹਨ। ਓਹਨਾ ਕਿਹਾ ਕਿ ਇਸ ਫਿਲਮ ਦੀ ਕਹਾਣੀ ਐੱਮ ਵਰਮਾ ਦੁਆਰਾ ਲਿਖੀ ਗਈ। ਕੈਮਰਾਮੈਨ ਤਨਿਸ਼ ਬਾਂਸਲ ਹਨ ਅਤੇ ਖਹਿਰਾ ਪ੍ਰੋਡਕਸ਼ਨਸ ਇਸ ਫਿਲਮ ਦਾ ਨਿਰਮਾਣ ਕਰ ਰਿਹਾ ਹੈ। ਜੀਵਨ ਸ਼ਰਮਾਂ ਨੇ ਦੱਸਿਆ ਕਿ ਕਹਾਣੀ ਮੁਤਾਬਿਕ ਇੱਕ ਆਦਮੀ ਜੇਲ੍ਹ ਵਿੱਚੋਂ ਰਿਹਾਅ ਹੋ ਕੇ ਘਰ ਪਰਤਦਾ ਹੈ ਅਤੇ ਉਹ ਤਿੰਨ ਵਿਅਕਤੀਆਂ ਨੂੰ ਅਗਵਾਹ ਕਰ ਲੈਂਦਾ ਹੈ। ਫਿਰ ਉਸ ਤੋਂ ਬਾਅਦ ਐਸੇ ਪਰਦੇ ਖੁੱਲ੍ਹਦੇ ਹਨ ਕਿ ਬਹੁਤ ਸਾਰੇ ਲੋਕ ਜੋ ਦੋ ਦੋ ਚੇਹਰੇ ਲੈਕੇ ਘੁੰਮ ਰਹੇ ਹਨ ਓਹਨਾ ਦੀ ਸੱਚਾਈ ਬਾਹਰ ਆਉਂਦੀ ਹੈ। ਓਹਨਾ ਕਿਹਾ ਕਿ ਜਲਦ ਹੀ ਇਸ ਫ਼ਿਲਮ ਸ਼ੂਟਿੰਗ ਰੱਖੀ ਜਾ ਰਹੀ ਹੈ ਜਿਸ ਵਿਚ ਅਦਾਕਾਰ ਬੌਬ ਖਹਿਰਾ ਤੋਂ ਇਲਾਵਾ ਕੁਝ ਨਵੇਂ ਅਦਾਕਾਰਾਂ ਨੂੰ ਵੀ ਮੌਕਾ ਦਿੱਤਾ ਜਾਵੇਗਾ। ਜਾਣਕਾਰੀ ਸਾਂਝੀ ਕਰਦਿਆਂ ਫ਼ਿਲਮ ਡਾਇਰੈਕਟਰ ਨੇ ਕਿਹਾ ਕਿ ਇਹ ਫਿਲਮ ਦੇਸ਼ ਦੇ ਨਾਮੀ ਫੈਸਟੀਵਲਾਂ ‘ਚ ਵਿਖਾਈ ਜਾਵੇਗੀ।



