Punjab

ਹਲਕਾ ਫ਼ਿਰੋਜ਼ਪੁਰ ਸ਼ਹਿਰੀ ‘ਚ “ਨਸ਼ਿਆਂ ਵਿਰੁੱਧ ਜੰਗ” ਫੁੱਲ ਸਪੀਡਾਂ ‘ਤੇ

ਡਾ. ਅਮਨਦੀਪ ਕੌਰ ਗੋਸਲ ਨੇ ਸੰਭਾਲੀ ਅਗਵਾਈ ਦੇ ਨਿਕਲਣ ਲੱਗੇ ਸਾਰਥਿਕ ਨਤੀਜੇ

ਲੋਕ ਲਹਿਰ ਬਣੀ “ਯੁੱਧ ਨਸ਼ਿਆਂ ਵਿਰੁੱਧ”
ਫ਼ਿਰੋਜ਼ਪੁਰ ਸ਼ਹਿਰੀ ਵਿਧਾਨ ਸਭਾ ਹਲਕੇ ਦੀ ਜ਼ਮੀਨੀ ਰਿਪੋਰਟ ( ਜਸਵਿੰਦਰ ਸਿੰਘ ਸੰਧੂ )- ਨਸ਼ਾ — ਇਹ ਕੋਈ ਸਿਰਫ਼ ਇਕ ਵਿਅਕਤੀ ਦੀ ਬਿਮਾਰੀ ਨਹੀਂ, ਇਹ ਇਕ ਪਰਿਵਾਰ ਦੀ ਖੁਸ਼ੀਆਂ ਨੂੰ ਖਾ ਜਾਂਦਾ ਹੈ । ਮਾਂ ਦੇ ਅਚੇਤ ਹੋ ਚੁੱਕੇ ਪੁੱਤ, ਬਾਪੂ ਦੇ ਲੜਖੜਾਉਂਦੇ ਲਾਲ, ਤੇ ਭੈਣਾਂ ਦੀਆਂ ਅਧੂਰੀਆਂ ਵਿਆਹ ਦੀਆਂ ਆਸਾਂ… ਇਹ ਸਭ ਨਸ਼ੇ ਦੀ ਸੌਗਾਤ ਬਣ ਗਏ ਹਨ । ਇਹ ਜ਼ਜਬਾਤੀ ਬੋਲ ਹਰ ਪਿੰਡ ਹੋ ਰਹੇ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਸਮਾਰੋਹ ਦੌਰਾਨ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸਥਾਨਕ ਵਿਧਾਇਕ ਰਣਬੀਰ ਸਿੰਘ ਭੁੱਲਰ ਦੀ ਧਰਮਪਤਨੀ ਡਾ ਅਮਨਦੀਪ ਕੌਰ ਗੋਸਲ ਸਾਂਝੇ ਕਰਦੇ ਹੋਏ ਲੋਕਾਂ ਨੂੰ ਕੀਲ ਰਹੇ ਹਨ । ਭੁੱਲਰ ਪ੍ਰੀਵਾਰ ਦੇ ਅਣਥੱਕ ਯਤਨਾਂ ਸਦਕਾ ਆਪ ਵਰਕਰਾਂ ਨੂੰ ਨਾਲ ਲੈ
ਇਹੀ ਕਾਰਨ ਹੈ ਕਿ ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚਲ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਇੱਕ ਜਨ ਅੰਦੋਲਨ ਬਣਾਇਆ ਜਾ ਰਿਹਾ ਹੈ।
ਫ਼ਿਰੋਜ਼ਪੁਰ ਸ਼ਹਿਰੀ ਹਲਕੇ ਦੇ ਪਿੰਡ ਮੀਰਾ ਸ਼ਾਹ ਨੂਰ, ਹਾਜੀ ਵਾਲਾ ਅਤੇ ਬਸਤੀ ਬੁਲੰਦੇ ਵਾਲੀ ਵਿੱਚ ਹੋਈਆਂ ਨਸ਼ਾ ਮੁਕਤੀ ਯਾਤਰਾਵਾਂ ‘ਚ ਵਿਧਾਇਕ ਰਣਬੀਰ ਸਿੰਘ ਭੁੱਲਰ ਦੀ ਧਰਮਪਤਨੀ ਡਾ. ਅਮਨਦੀਪ ਕੌਰ ਗੋਸਲ ਨੇ ਲੋਕਾਂ ਨਾਲ ਰੂਬਰੂ ਹੋ ਕੇ ਨਸ਼ਿਆਂ ਦੇ ਖ਼ਿਲਾਫ਼ ਝੰਡਾ ਚੁੱਕ ਅੱਗੇ ਆਉਣ ਦੀਆਂ ਅਪੀਲਾਂ ਕੀਤੀਆਂ ।
ਉਨ੍ਹਾਂ ਨੇ ਸਾਫ਼ ਸ਼ਬਦਾ ਵਿੱਚ ਕਿਹਾ ਕਿ 👉
🔹 ਨਸ਼ਾ ਲੈਣ ਵਾਲਾ ਸਿਰਫ਼ ਆਪਣੀ ਜ਼ਿੰਦਗੀ ਨਹੀਂ ਗਵਾਂਦਾ
🔹 ਉਹ ਆਪਣੇ ਮਾਂ-ਬਾਪ ਦੇ ਸੁਪਨੇ, ਭੈਣ-ਭਰਾਵਾਂ ਦੀ ਆਸ, ਤੇ ਪੂਰੇ ਸਮਾਜ ਦਾ ਭਵਿੱਖ ਨਸ਼ਟ ਕਰ ਜਾਂਦਾ ਹੈ ।
ਉਨ੍ਹਾਂ ਗਰਜਵੀ ਅਵਾਜ਼ ਵਿੱਚ ਹਲਕਾ ਵਾਸੀਆਂ ਨੂੰ ਨਸ਼ਿਆਂ ਖ਼ਿਲਾਫ਼ ਮੈਦਾਨ ਵਿੱਚ ਨਿੱਤਰਣ ਦਾ ਸੱਦਾ ਦਿੱਤਾ ਕਿ ਆਉ ਸਾਰੇ ਮਿਲ ਕੇ ਸਹੁੰ ਖਾਣ ਰੂਪੀ ਵਚਨ ਲਏ ਕਿ
“ਨਾ ਆਪ ਨਸ਼ਾ ਲੈਣਾਂ, ਨਾ ਕਿਸੇ ਹੋਰ ਨੂੰ ਲੈਣ ਦੇਣਾ”
“ਨਾ ਨਸ਼ਾ ਕਰਨਾ, ਨਾ ਕਿਸੇ ਨੂੰ ਕਰਨ ਦੇਣਾ”
ਉਨ੍ਹਾਂ ਕਿਹਾ ਇਹ ਸਿਰਫ਼ ਸਰਕਾਰ ਦੀ ਲੜਾਈ ਨਹੀਂ, ਇਹ ਸਾਡੇ ਪਰਿਵਾਰਾਂ ਦੀ, ਘਰਾਂ, ਪਿੰਡ, ਸਮਾਜ ਤੇ ਭਵਿੱਖ ਦੀ ਲੜਾਈ ਹੈ ।
ਅਦਾਰਾ The Ferozepur Live ਪੰਜਾਬੀਆਂ ਨੂੰ ਖੁੱਲਾ ਸੱਦਾ ਦਿੰਦਾ ਹੈ ਕਿ ਆਓ ਸਮਾਜ ਸੇਵਾ ਨੂੰ ਸਮਰਪਿਤ ਡਾ. ਅਮਨਦੀਪ ਕੌਰ ਵਰਗੀਆਂ ਜੁਝਾਰੀ ਮਹਿਲਾਵਾਂ ਦੇ ਹੌਸਲੇ ਨੂੰ ਸਲਾਮ ਕਰੀਏ ਤੇ ਨਸ਼ਿਆਂ ਵਿਰੁੱਧ ਇਸ ਜੰਗ ਨੂੰ ਆਪਣੀ ਜੰਗ ਬਣਾ ਕੇ ਸਮਾਜ ਦੇ ਦੁਸ਼ਮਣਾਂ ਖਿਲਾਫ਼ ਜਹਾਦ ਛੇੜੀਏ ਤੇ ਸਾਡੇ ਸਭ ਦੀ ਜ਼ੁਬਾਨ ਤੇ ਹੋਵੇ….
ਬਚਾਓ ਨੌਜਵਾਨੀ, ਬਚਾਓ ਪੰਜਾਬ
ਨਸ਼ਾ ਮੁਕਤ ਬਣਾਈਏ ਰੰਗਲਾ ਪੰਜਾਬ

ਇਸ ਮੌਕੇ ਗਗਨਦੀਪ ਸਿੰਘ ਸੰਧੂ ਗੋਬਿੰਦ ਨਗਰ ਪ੍ਰਧਾਨ ਆਮ ਆਦਮੀ ਪਾਰਟੀ ਬਲਾਕ ਖਾਈ, ਬਲਦੇਵ ਸਿੰਘ ਮੀਰਾ ਸ਼ਾਹ ਨੂਰ, ਮਨਜੀਤ ਸਿੰਘ ਸਰਪੰਚ ਬੁਲੰਦੇਵਾਲੀ, ਬਲਵੀਰ ਸਿੰਘ ਬੁਲੰਦੇਵਾਲੀ, ਸੱਜਣ ਸਿੰਘ ਹਾਜੀਵਾਲਾ, ਗੁਰਨੈਬ ਸਿੰਘ ਹਾਜੀ ਵਾਲਾ, ਕਰਮਜੀਤ ਸਿੰਘ ਨਗਰ , ਗੁਰਲਾਲ ਸਿੰਘ, ਬਲਹਾਰ ਸਿੰਘ, ਨਰਿੰਦਰ ਸਿੰਘ, ਕਸ਼ਮੀਰ ਸਿੰਘ, ਜਸਪਾਲ ਸਿੰਘ, ਹਰਪ੍ਰੀਤ ਸਿੰਘ, ਜੁਗਰਾਜ ਸਿੰਘ ਖਾਈ ਆਦਿ ਆਗੂ ਨਾਲ ਸਨ।

🔖 #YudhNashianVirudh
🔖 #NashaMuktPunjab
🔖 #drugsfreeferozepur
🔖 #BhullarPariwarDadli
🔖 #AmanDeepKaurDiAwaaz
#halkaferozepurshehri

Related Articles

Leave a Reply

Your email address will not be published. Required fields are marked *

Back to top button