Punjab

ਹਰਜੋਤ ਬੈਂਸ ਨੇ ਨਵੇਂ ਦਾਖਲਿਆਂ ਲਈ ਹਲਫਨਾਮਾ ਲੈਣ ਦੇ ਪੰਜਾਬ ਯੂਨੀਵਰਸਿਟੀ ਦੇ ਫ਼ੈਸਲਾ ਨੂੰ ਦੱਸਿਆ ਤਾਨਾਸ਼ਾਹੀ, VC ਕੋਲੋਂ ਮੰਗਿਆ ਸਪਸ਼ਟੀਕਰਨ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 9 ਜੁਲਾਈ : ਉੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ 2025-26 ਦੇ ਸੈਸ਼ਨ ਵਿਚ ਨਵੇਂ ਦਾਖਲਿਆਂ ਲਈ ਹਲਫਨਾਮਾ ਲੈਣ ਦੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਫੈਸਲੇ ਨੂੰ ਤਾਨਾਸ਼ਾਹੀ ਅਤੇ ਮਨਮਾਨਾ ਕਿਹਾ ਹੈ। ਉਨ੍ਹਾਂ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਥਓਂ ਇਸ ਸਬੰਧੀ ਸਪਸ਼ਟੀਕਰਨ ਮੰਗਿਆ ਹੈ। ਬੈਂਸ, ਜੋ ਕਿ ਯੂਨੀਵਰਸਿਟੀ ਦੇ ਗੈਰ-ਸਰਕਾਰੀ ਸੈਨੇਟ ਮੈਂਬਰ ਵੀ ਹਨ, ਨੇ ਹਲਫਨਾਮੇ ਦੀ ਸ਼ਰਤਾਂ ਬਾਰੇ ਪ੍ਰਸ਼ਨ ਕੀਤਾ ਕਿ ਕੀ ਇਸ ਫੈਸਲੇ ਨੂੰ ਸੈਨੇਟ ਜਾਂ ਸਿੰਡਈਕੇਟ ਦੁਆਰਾ ਮਨਜ਼ੂਰੀ ਦਿੱਤੀ ਗਈ ਸੀ? ਉਨ੍ਹਾਂ ਨੇ ਕਿਹਾ ਕਿ ਇਸ ਫੈਸਲੇ ਕਾਰਨ ਵਿਦਿਆਰਥੀ ਚਿੰਤਤ ਹਨ ਅਤੇ ਇਸ ਨੇ ਅਕਾਦਮਿਕ ਭਾਈਚਾਰੇ ਵਿਚ ਬੇਭਰੋਸਗੀ ਪੈਦਾ ਕੀਤੀ ਹੈ। ਬੈਂਸ ਨੇ ਚਿਤਾਵਨੀ ਦਿੱਤੀ ਕਿ ਇਹ ਹਲਫਨਾਮਾ ਵਿਦਿਆਰਥੀਆਂ ਦੀ ਸਮਾਜਿਕ ਅਤੇ ਰਾਜਨੀਤਿਕ ਸਰਗਰਮੀ ‘ਤੇ ਨਕਾਰਾਤਮਕ ਪ੍ਰਭਾਵ ਪਾ ਸਕਦਾ ਹੈ।

Related Articles

Leave a Reply

Your email address will not be published. Required fields are marked *

Back to top button