‘ਸੰਵਿਧਾਨ ਬਚਾਓ’ ਰੈਲੀ ਕਰਕੇ ਕਾਂਗਰਸੀ ਵਰਕਰਾਂ ਕੇਂਦਰ ਤੇ ਸੂਬਾ ਸਰਕਾਰ ਦੀ ਸੰਵਿਧਾਨ ਵਿਰੋਧੀ ਨੀਤੀਆਂ ਤੋਂ ਕਰਵਾਇਆ ਜਾਣੂੰ
ਰਾਜ ਸਤਾ ’ਚ ਕਾਬਜ਼ ਸਰਕਾਰਾਂ ਸੰਵਿਧਾਨ ਨਾਲ ਕਰ ਰਹੀ ਛੇੜਛਾੜ–ਬੰਗੜ, ਜ਼ੀਰਾ

ਜਸਵਿੰਦਰ ਸਿੰਘ ਸੰਧੂ, ਬਾਲ ਕਿਸ਼ਨ
ਫ਼ਿਰੋਜ਼ਪੁਰ, 6 ਮਈ- ਕਾਂਗਰਸ ਹਾਈਕਮਾਂਡ ਦੇ ਦਿਸ਼ਾ–ਨਿਰਦੇਸ਼ਾਂ ’ਤੇ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਇੰਚਾਰਜ ਸ: ਅਮਰਦੀਪ ਸਿੰਘ ਆਸ਼ੂ ਬੰਗੜ ਦੀ ਅਗਵਾਈ ਹੇਠ ਫ਼ਿਰੋਜ਼ਪੁਰ ਵਿਖੇ ਸੰਵਿਧਾਨ ਬਚਾਓ ਰੈਲੀ ਕੀਤੀ ਗਈ, ਜਿਸ ’ਚ ਹਜ਼ਾਰਾਂ ਦੀ ਗਿਣਤੀ ’ਚ ਵਰਕਰ ਵੱਧ–ਚੜ੍ਹ ਕੇ ਪਹੁੰਚੇ। ਰੈਲੀ ਨੂੰ ਸੰਬੋਧਨ ਕਰਦੇ ਹੋਏ ਕੁਲਬੀਰ ਸਿੰਘ ਜ਼ੀਰਾ ਸਾਬਕਾ ਵਿਧਾਇਕ ਅਤੇ ਅਮਰਦੀਪ ਸਿੰਘ ਆਸ਼ੂ ਬੰਗੜ ਹਲਕਾ ਦਿਹਾਤੀ ਇੰਚਾਰਜ ਨੇ ਕਿਹਾ ਕਿ ਰਾਜ ਸਤਾ ’ਚ ਕਾਬਜ ਕੇਂਦਰ ਦੀ ਆਪ ਸਰਕਾਰ ਸੰਵਿਧਾਨ ਨਾਲ ਛੇੜਛਾੜ ਕਰਕੇ ਦੇਸ਼ ਦੀ ਸਤਾ ਉੱਪਰ ਪੂਰੀ ਤਰ੍ਹਾਂ ਕਾਬਜ਼ ਹੋਣਾ ਚਾਹੁੰਦੀ ਹੈ, ਜੋ ਕਿ ਕਾਂਗਰਸ ਪਾਰਟੀ ਇਹ ਕਦੇ ਵੀ ਨਹੀਂ ਹੋਣ ਦੇਵੇਗਾ। ਉਨ੍ਹਾਂ ਕਿਹਾ ਕਿ ਸੰਵਿਧਾਨ ਵਿਰੋਧੀ ਸਰਕਾਰਾਂ ਨੇ ਆਪਣੀਆਂ ਨੀਤੀਆਂ ਤੋਂ ਜਿੱਥੇ ਦੇਸ਼ ਦਾ ਮਾਹੌਲ ਖ਼ਰਾਬ ਕੀਤਾ ਹੋਇਆ ਹੈ, ਉੱੱਥੇ ਸੰਵਿਧਾਨ ਨਾਲ ਚੱਲਣ ਵਾਲੀ ਵੋਟ ਨੀਤੀ ਅਤੇ ਕਾਨੂੰਨ ਨੂੰ ਵੀ ਠੇਸ ਪਹੁੰਚਾਉਣ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਸ਼ੇਰ ਸਿੰਘ ਘੁਬਾਇਆ ਸਾਂਸਦ ਫ਼ਿਰੋਜ਼ਪੁਰ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਦਕਰ ਵੱਲੋਂ ਲਿਖੇ ਗਏ ਸੰਵਿਧਾਨ ਨਾਲ ਛੇੜ ਛਾੜ ਕਰਨ ਦੇ ਵਿਰੁੱਧ ਵਿਚ ਕਾਂਗਰਸ ਹਾਈਕਮਾਂਡ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਇਹ ਸਮਾਗਮ ਸਮੁੱਚੇ ਪੰਜਾਬ ਵਿਚ ਕਰਵਾਏ ਜਾ ਰਹੇ ਹਨ ਤਾਂ ਜੋ ਲੋਕ ਜਾਗਰੂਕ ਹੋ ਕੇ ਕੇਂਦਰ ਅਤੇ ਆਪ ਸਰਕਾਰ ਵੱਲੋਂ ਹੱਕਾ ਤੇ ਅਧਿਕਾਰਾਂ ’ਤੇ ਮਾਰੇ ਜਾ ਰਹੇ ਡਾਕੇ ਦਾ ਵਿਰੋਧ ਕਰਕੇ ਇਨ੍ਹਾਂ ਨੂੰ ਸਰਕਾਰਾਂ ਵਿਚੋਂ ਚੱਲਦਾ ਕਰ ਸਕਣ। ਕਾਂਗਰਸ ਦੇ ਫ਼ਿਰੋਜ਼ਪੁਰ ਕੋਆਰਡੀਨੇਟਰ ਜਸਪ੍ਰੀਤ ਸਿੰਘ ਡਿੰਪਾ ਗਿੱਲ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੇ ਸੰਵਿਧਾਨ ਵਿਰੋਧੀ ਕੀਤੇ ਜਾ ਰਹੇ ਕਾਰਜਾਂ ਨੂੰ ਕਾਂਗਰਸ ਸਹਿਣ ਨਹੀਂ ਕਰੇਗੀ ਤੇ ਆਪ ਸਰਕਾਰ ਦਾ ਕਾਂਗਰਸ ਪਾਰਟੀ ਜੰਮ ਕੇ ਵਿਰੋਧ ਕਰੇਗੀ। ਰੈਲੀ ਨੂੰ ਸੰਬੋਧਨ ਕਰਦੇ ਹੋਏ ਬਲਜੀਤ ਕੌਰ ਬੰਗੜ ਪਤਨੀ ਅਮਰਦੀਪ ਸਿੰਘ ਆਂਸ਼ੂ ਬੰਗੜ ਨੇ ਕਿਹਾ ਕਿ ਅੱਜ ਦੀ ‘ਸੰਵਿਧਾਨ ਬਚਾਓ ਰੈਲੀ ਦੇ ਇਕੱਠ ਨੇ ਸਾਬਿਤ ਕਰ ਦਿੱਤਾ ਹੈ ਕਿ ਲੋਕ ‘ਸੰਵਿਧਾਨ ਬਚਾਉਣ’ ਖ਼ਾਤਿਰ ਕਾਂਗਰਸ ਹਾਈਕਮਾਨ ਵੱਲੋਂ ਸ਼ੁਰੂ ਕੀਤੀ ਮੁਹਿੰਮ ਨੂੰ ਅੱਗੇ ਤੱਕ ਲੈ ਕੇ ਜਾਣਗੇ ਅਤੇ ਕੇਂਦਰ ਅਤੇ ਪੰਜਾਬ ਵਿਚੋਂ ਸੰਵਿਧਾਨ ਵਿਰੋਧੀ ਸਰਕਾਰ ਦਾ ਸਫਾਇਆ ਕਰਕੇ ਸੰਵਿਧਾਨ ਨੂੰ ਬਚਾਉਣਗੇ। ਰੈਲੀ ’ਚ ਪਹੁੰਚੇ ਕਾਂਗਰਸੀ ਵਰਕਰਾਂ ਅਤੇ ਲੋਕਾਂ ਦਾ ਧੰਨਵਾਦ ਕਰਦਿਆਂ ਹਲਕਾ ਫ਼ਿਰੋਜ਼ਪੁਰ ਦਿਹਾਤੀ ਇੰਚਾਰਜ ਅਮਰਦੀਪ ਸਿੰਘ ਆਸ਼ੂ ਬੰਗੜ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਆਪਣੇ ਸੰਵਿਧਾਨਿਕ ਹੱਕ ਰੋਸ ਪ੍ਰਦਰਸ਼ਨ ਅਤੇ ਧਰਨੇ ਲਗਾਉਣ ਤੋਂ ਰੋਕਿਆ ਜਾ ਰਿਹਾ ਹੈ, ਉੱਥੇ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਇੱਕ ਆਮ ਵਿਅਕਤੀ ਨੂੰ ਵੋਟ ਪਾਉਣ ਦੇ ਅਧਿਕਾਰ ਤੋਂ ਵੀ ਵਾਂਝੇ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜੋ ਕਿ ਸੰਵਿਧਾਨ ਦੇ ਬਿਲਕੁੱਲ ਉਲਟ ਹੈ, ਜਿਸਦਾ ਕਾਂਗਰਸ ਪਾਰਟੀ ਖੁੱਲ੍ਹ ਕੇ ਵਿਰੋਧ ਕਰਦੀ ਹੈ। ਉਨ੍ਹਾਂ ਸੰਵਿਧਾਨ ਦੀ ਰੱਖਿਆ ਖ਼ਾਤਿਰ ਸੰਗਰੂਰ ਵਿਖੇ 18 ਮਈ ਨੂੰ ਹੋਣ ਵਾਲੀ ‘ਸੰਵਿਧਾਨ ਬਚਾਓ’ ਰੈਲੀ ’ਚ ਵਰਕਰਾਂ ਦੇ ਭਾਰੀ ਇਕੱਠ ਨਾਲ ਪਹੁੰਚਣ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਚਮਕੌਰ ਸਿੰਘ ਢੀਂਡਸਾ, ਗੁਰਭੇਜ ਸਿੰਘ ਟਿੱਬੀ, ਰਾਜਿੰਦਰ ਕੁਮਾਰ ਛਾਬੜਾ, ਗੁਰਬਖ਼ਸ਼ ਸਿੰਘ ਭਾਵੜਾ ਬਲਾਕ ਪ੍ਰਧਾਨ, ਰੂਪ ਲਾਲ ਵੱਤਾ ਤਲਵੰਡੀ ਭਾਈ ਕੀ, ਸੁਖਵਿੰਦਰ ਸਿੰਘ, ਪ੍ਰੀਤਮ ਸਿੰਘ ਪਿਆਰੇਆਣਾ, ਗੁਰਬਚਨ ਸਿੰਘ ਕਾਲਾ ਟਿੱਬਾ, ਨੀਟਾ ਸੋਢੀ, ਬਿੱਕਰ ਸਿੰਘ ਕਾਦਾ ਬੋੜਾ, ਸੁਖਜੀਤ ਸਿੰਘ ਗੋਗੀ, ਬਲਦੇਵ ਸਿੰਘ ਰੱਤਾ ਖੇੜਾ, ਸਰਬਜੀਤ ਕੌਰ ਮੁੱਦਕੀ ਪ੍ਰਧਾਨ ਮਹਿਲਾ ਵਿੰਗ, ਦੇਸ ਰਾਜ ਅਹੂਜਾ ਬਲਾਕ ਪ੍ਰਧਾਨ, ਕਮਲਪ੍ਰੀਤ ਸਿੰਘ ਬਲਾਕ ਪ੍ਰਧਾਨ, ਸਤਨਾਮ ਸਿੰਘ ਢਿੱਲੋਂ, ਰਵਿੰਦਰ ਸਿੰਘ ਤੂਤ, ਗੁਰਨਾਮ ਸਿੰਘ ਸ਼ੇਰ ਖਾਂ, ਕਰਨ ਪ੍ਰਧਾਨ ਯੂਥ ਕਾਂਗਰਸ, ਅਮਰਿੰਦਰ ਸਿੰਘ ਟਿੱਕਾ, ਬਾਜ ਸਿੰਘ, ਇਕਬਾਲ ਸਿੰਘ ਸਰਪੰਚ, ਕੁਲਦੀਪ ਧੀਰਾ ਪੱਤਰਾ, ਮਲਕੀਤ ਸਿੰਘ ਸਾਬਕਾ ਸਰਪੰਚ ਝੋਕ ਹਰੀ ਹਰ, ਗੁਰਮੀਤ ਸਿੰਘ ਉੁਪਲ, ਗੁਰਦੀਪ ਸਿੰਘ ਮੈਂਬਰ, ਬਲਜਿੰਦਰ ਸਿੰਘ, ਜੁਗਿੰਦਰ ਸਾਬ, ਮਨੀਸ਼ ਸੁਲਹਾਣੀ, ਗੋਪੀ ਔਲਖ, ਮਨਜੀਤ ਸਿੰਘ ਭੁੱਲਰ, ਹਰਮਨ ਸਾਈਆਂ ਵਾਲਾ, ਸੁਲੱਖਣ ਸੁਲਹਾਣੀ, ਗੁਲਸ਼ਨ ਸ਼ਰਮਾ, ਗਗਨ ਗਾਮੇ ਵਾਲਾ, ਮਨਪ੍ਰੀਤ ਸਿੰਘ ਮਾਨ, ਕਮਲ ਸੰਧੂ, ਤਰਸੇਮ ਅਟਵਾਲ, ਪੁਸ਼ਪਿੰਦਰ ਸੰਧੂ ਆਦਿ ਕਾਂਗਰਸੀ ਵਰਕਰਾਂ ਦਾ ਵੱਡਾ ਇਕੱਠ ਹਾਜ਼ਰ ਸੀ।



