Punjab
ਅੱਜ ਸ਼ਾਮ 07:00 ਤੋਂ 07:15 ਵਜੇ ਤੱਕ ਸਿਵਲ ਡਿਫੈਂਸ ਸਾਇਰਨਾਂ ਨੂੰ ਕੀਤਾ ਜਾਵੇਗਾ ਚੈੱਕ : ਡਿਪਟੀ ਕਮਿਸ਼ਨਰ
ਕਿਹਾ, ਇਹ ਇੱਕ ਅਭਿਆਸ ਹੈ ਅਤੇ ਕਿਸੇ ਤਰ੍ਹਾਂ ਦੀ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ

ਬਾਲ ਕਿਸ਼ਨ
ਫ਼ਿਰੋਜ਼ਪੁਰ, 6 ਮਈ- ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਮਿਤੀ 6 ਮਈ ਨੂੰ ਫ਼ਿਰੋਜ਼ਪੁਰ ਛਾਉਣੀ ਅਤੇ ਸ਼ਹਿਰ ਵਿੱਚ ਲੱਗੇ ਹੋਏ ਛੇ ਸਿਵਲ ਡਿਫੈਂਸ ਸਾਇਰਨ ਸ਼ਾਮ 07:00 ਤੋਂ 7:15 ਵਜੇ ਤੱਕ ਵਜਾਏ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਇਹ ਸਿਵਲ ਡਿਫੈਂਸ ਸਾਇਰਨ 7 ਮਈ ਨੂੰ ਹੋਣ ਵਾਲੀ ਮੌਕਡਰਿਲ ਦੀਆਂ ਤਿਆਰੀਆਂ ਦੇ ਲਈ ਵਜਾਏ ਜਾ ਰਹੇ ਹਨ, ਤਾਂ ਜੋ ਇਨ੍ਹਾਂ ਦੀ ਫੰਕਸ਼ਨਲਟੀ ਅਤੇ ਸਾਊਂਡ ਚੈੱਕ ਕੀਤੀ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਨਾਲ ਘਬਰਾਉਣ ਦੀ ਜਰੂਰਤ ਨਹੀਂ ਹੈ। ਇਹ ਇਕ ਅਭਿਆਸ ਹੈ ਜੋ ਕੇਵਲ ਸਿਵਲ ਡਿਫੈਂਸ ਸਾਇਰਨ ਨੂੰ ਚੈੱਕ ਕਰਨ ਲਈ ਵਜਾਏ ਜਾਣਗੇ।



