Punjab

ਸੰਜੀਵ ਅਰੋੜਾ ਨੇ ਮੰਤਰੀ ਬਣਨ ਦੇ ਇਕ ਮਹੀਨੇ ਬਾਅਦ ਕੰਪਨੀ ਤੋਂ ਦਿੱਤਾ ਅਸਤੀਫਾ

ਜਾਖੜ ਨੇ ਸੇਬੀ ਵੱਲੋਂ ਅਰੋੜਾ ਖ਼ਿਲਾਫ਼ ਕੀਤੀ ਗਈ ਕਾਰਵਾਈ ਦਾ ਚੁੱਕਿਆ ਸੀ ਮਾਮਲਾ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 4 ਅਗਸਤ : ਕੈਬਨਿਟ ਮੰਤਰੀ ਬਣਨ ਦੇ ਇਕ ਮਹੀਨੇ ਬਾਅਦ ਸੰਜੀਵ ਅਰੋੜਾ ਨੇ ਹੈਂਪਟਨ ਸਕਾਈ ਰੀਅਲਟੀ ਲਿਮਟਿਡ ਦੇ ਨਿਰਦੇਸ਼ਕ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸੰਜੀਵ ਅਰੋੜਾ ਨੇ ਇਕ ਮਹੀਨਾ ਪਹਿਲਾਂ 3 ਜੁਲਾਈ ਨੂੰ ਮੰਤਰੀ ਅਹੁਦੇ ਦੀ ਸਹੁੰ ਲਈ ਸੀ। ਐਤਵਾਰ ਨੂੰ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਨੇ 2016 ’ਚ ਸੇਬੀ ਵੱਲੋਂ ਅਰੋੜਾ ਖ਼ਿਲਾਫ਼ ਕੀਤੀ ਗਈ ਕਾਰਵਾਈ ਦਾ ਮਾਮਲਾ ਚੁੱਕਿਆ ਸੀ। ਇਸ ਦੇ 3 ਘੰਟੇ ਬਾਅਦ ਹੀ ਅਰੋੜਾ ਨੇ ਆਪਣੇ ਅਸਤੀਫੇ ਦੀ ਨਕਲ ਆਪਣੇ ਐਕਸ ਖਾਤੇ ’ਤੇ ਪੋਸਟ ਕੀਤੀ। ਅਰੋੜਾ ਮੰਤਰੀ ਬਣਨ ਤੋਂ ਬਾਅਦ ਹੁਣ ਤੱਕ ਵਿਧਾਨ ਸਭਾ ਦੇ ਇਕ ਵਿਸ਼ੇਸ਼ ਸੈਸ਼ਨ ਤੇ 6 ਕੈਬਨਿਟ ਬੈਠਕਾਂ ’ਚ ਹਿੱਸਾ ਲੈ ਚੁੱਕੇ ਹਨ। ਇਸ ਦੌਰਾਨ ਜਾਖੜ ਨੇ ਅਰੋੜਾ ਦੇ ਅਸਤੀਫੇ ‘ਤੇ ਟਿੱਪਣੀ ਕੀਤੀ ਕਿ “ਜਵਾਬਦੇਹੀ ਦੇ ਦਸਤਕ ਦੇਣ ਤੋਂ ਪਹਿਲਾਂ ਦੋਸ਼ੀ ਜ਼ਮੀਰ ਅਸਤੀਫਾ ਦੇ ਦਿੰਦਾ ਹੈ”।

Related Articles

Leave a Reply

Your email address will not be published. Required fields are marked *

Back to top button