Punjab

ਸੰਘਣੀ ਧੁੰਦ ਕਾਰਨ ਵਾਪਰਿਆ ਭਿਆਨਕ ਸੜਕ ਹਾਦਸਾ

ਕਲਾਨੌਰ, 17 ਜਨਵਰੀ :  ਸ਼ਨੀਵਾਰ ਨੂੰ ਇਸ ਇਲਾਕੇ ਵਿੱਚ ਪਈ ਸੰਘਣੀ ਧੁੰਦ ਦੌਰਾਨ ਨੈਸ਼ਨਲ ਹਾਈਵੇ 354 ਤੇ ਕਲਾਨੌਰ ਗੁਰਦਾਸਪੁਰ ਮਾਰਗ ‘ਤੇ ਪੈਂਦੇ ਅੱਡਾ ਨੜਾਵਾਲੀ ਦੇ ਨਜ਼ਦੀਕ ਗੁਰਦਾਸਪੁਰ ਵਾਲੇ ਪਾਸੇ ਤੋਂ ਆ ਰਹੀ ਸਕੂਲ ਟੀਚਰਾਂ ਨਾਲ ਭਰੀ ਵੈਨ ਸੰਘਣੀ ਧੁੰਦ ਕਾਰਨ ਹਾਦਸਾ ਗ੍ਰਸਤ ਹੋਣ ਕਰਕੇ ਦਰਜਨ ਦੇ ਕਰੀਬ ਅਧਿਆਪਕਾਂ ਦੇ ਫੱਟੜ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ, ਪਠਾਨਕੋਟ ਏਰੀਏ ਨਾਲ ਸੰਬੰਧਿਤ ਫਤਿਹਗੜ੍ਹ ਚੂੜੀਆਂ ਦੇ ਵੱਖ-ਵੱਖ ਸਕੂਲਾਂ ਵਿੱਚ ਤੈਨਾਤ ਸਰਕਾਰੀ ਮਹਿਲਾ ਅਤੇ ਪੁਰਸ਼ ਅਧਿਆਪਕ ਰੋਜਾਨਾ ਦੀ ਤਰ੍ਹਾਂ ਵੈਨ ਰਾਹੀਂ ਫਤਿਹਗੜ੍ਹ ਚੂੜੀਆਂ ਨੂੰ ਜਾ ਰਹੇ ਸਨ ਕਿ ਨਰਾਂ ਵਾਲੀ ਨੇੜੇ ਸੰਘਣੀ ਧੁੰਦ ਦੌਰਾਨ ਉਨ੍ਹਾਂ ਦੀ ਵੈਨ ਹਾਦਸਾ ਗ੍ਰਸਤ ਹੋ ਗਈ, ਜਿਸ ਕਾਰਨ ਜਿੱਥੇ ਗੱਡੀ ਦਾ ਵੱਡਾ ਨੁਕਸਾਨ ਹੋਇਆ ਉਹ ਤੇ ਵੈਨ ਵਿੱਚ ਸਵਾਰ ਅਧਿਆਪਕ ਗੰਭੀਰ ਫੱਟੜ ਹੋ ਗਏ। ਇਸ ਮੌਕੇ ‘ਤੇ ਚੀਕ ਚਹਾਰਾ ਪਿਆ ਹੋਇਆ ਸੀ ਅਤੇ ਇਲਾਕੇ ਦੇ ਲੋਕਾਂ ਅਤੇ ਰਾਹਗੀਰਾਂ ਵੱਲੋਂ ਫੱਟੜ ਅਧਿਆਪਕਾਂ ਨੂੰ ਗੱਡੀ ਵਿੱਚੋਂ ਬਾਹਰ ਕੱਢਿਆ ਗਿਆ ਅਤੇ 108 ਐਂਬੂਲੈਂਸ ਰਾਹੀਂ ਹਸਪਤਾਲ ਵਿਖੇ ਲਿਜਾਇਆ ਜਾ ਰਿਹਾ।

Related Articles

Leave a Reply

Your email address will not be published. Required fields are marked *

Back to top button