Punjab

ਸੜਕ ਹਾਦਸੇ ’ਚ ਸਰਪੰਚ ਦੀ ਧੀ ਦੀ ਮੌਤ

ਬਰਨਾਲਾ, 13 ਅਗਸਤ : ਬਰਨਾਲਾ ਦੇ ਪਿੰਡ ਛੀਨੀਵਾਲ ਕਲਾਂ ਦੇ ਮੌਜੂਦਾ ਸਰਪੰਚ ਨਿਰਭੈ ਸਿੰਘ ਦੀ ਬੇਟੀ ਪ੍ਰਨੀਤ ਕੌਰ (21) ਜੋ ਐੱਸਐੱਸਡੀ ਕਾਲਜ ਸੰਘੇੜਾ ਰੋਡ ਬਰਨਾਲਾ ਵਿਖੇ ਬੀਸੀਏ ਦੀ ਪੜ੍ਹਾਈ ਕਰ ਰਹੀ ਸੀ, ਦੀ ਪੱਤੀ ਰੋਡ ’ਤੇ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਉਹ ਆਪਣੇ ਕਿਸੇ ਰਿਸ਼ਤੇਦਾਰ ਨਾਲ ਬਾਅਦ ਦੁਪਿਹਰ ਰਿਸ਼ਤੇਦਾਰੀ ’ਚ ਪੱਤੀ ਸੇਖਵਾਂ ਪਿੰਡ ਕੋਲ ਕੋਠਿਆਂ ’ਚ ਗੱਡੀ ’ਤੇ ਜਾ ਰਹੀ ਸੀ ਕਿ ਪੱਤੀ ਰੋਡ ’ਤੇ ਡ੍ਰੇਨ ਨਜ਼ਦੀਕ ਗੱਡੀ ਅੱਗੇ ਕੁੱਤਾ ਆਉਣ ’ਤੇ ਗੱਡੀ ਬੇਕਾਬੂ ਹੋ ਕੇ ਬਿਜਲੀ ਦੇ ਖੰਭੇ ਨਾਲ ਟਕਰਾ ਕੇ ਝੋਨੇ ਦੇ ਖੇਤਾਂ ’ਚ ਪਲਟ ਗਈ। ਹਾਦਸੇ ਦੌਰਾਨ ਪ੍ਰਨੀਤ ਕੌਰ ਜ਼ਖ਼ਮੀ ਹੋ ਗਈ ਤੇ ਉਸ ਨੂੰ ਬੀਐੱਮਸੀ ਹਸਪਤਾਲ ਬਰਨਾਲਾ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪ੍ਰਨੀਤ ਕੌਰ ਨੇ ਆਪਣੇ ਪਿਤਾ ਦੀ ਸਰਪੰਚੀ ਦੀ ਚੋਣ ਦੌਰਾਨ ਅਹਿਮ ਭੂਮਿਕਾ ਨਿਭਾਈ ਸੀ।

Related Articles

Leave a Reply

Your email address will not be published. Required fields are marked *

Back to top button