Punjab

ਸੜਕ ਹਾਦਸੇ ’ਚ ਇਕ ਦੀ ਮੌਤ, ਮਾਮਲਾ ਦਰਜ

ਫ਼ਿਰੋਜ਼ਪੁਰ, 21 ਮਾਰਚ (ਬਾਲ ਕਿਸ਼ਨ)– ਮੱਲਾਂਵਾਲਾ ਵਿਖੇ ਹੋਏ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਮੱਲਾਂਵਾਲਾ ਪੁਲਿਸ ਨੇ ਇਨੋਵਾ ਗੱਡੀ ਚਾਲਕ ਦੇ ਖਿਲਾਫ 106, 281, 324 (4) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਲਖਵਿੰਦਰ ਕੌਰ ਉਰਫ ਕਿਰਨ ਪਤਨੀ ਪਿੱਪਲ ਸਿੰਘ ਵਾਸੀ ਵਾਰਡ ਨੰਬਰ 6 ਮੱਲਾਂਵਾਲਾ ਨੇ ਦੱਸਿਆ ਕਿ ਉਸ ਦਾ ਜੀਜਾ ਬਗੀਚਾ ਸਿੰਘ (50 ਸਾਲ) ਪੁੱਤਰ ਮੋਤਾ ਸਿੰਘ ਵਾਸੀ ਕਾਲੂ ਵਾਲਾ ਥਾਣਾ ਮੱਲਾਂਵਾਲਾ ਜੋ ਐਕਟਿਵਾ ਸਕੂਟਰ ਨੰਬਰ ਪੀਬੀ 05 ਏਐੱਫ 6433 ’ਤੇ ਸਵਾਰ ਹੋ ਕੇ ਕਸਬਾ ਮੱਲਾਂਵਾਲਾ ਵਿਖੇ ਦਾਹੜੀ ਕਟਵਾਉਣ ਲਈ ਆਇਆ ਸੀ, ਜਿਸ ਨੂੰ ਦੋਸ਼ੀ ਲਾਭ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਕਾਲੇ ਕੇ ਹਿਠਾੜ ਨੇ ਆਪਣੀ ਇਨੋਵਾ ਕਾਰ ਨੰਬਰ ਪੀਬੀ 05 ਏਐੱਫ 9473 ਦੀ ਫੇਟ ਮਾਰ ਕੇ ਚਲਾ ਗਿਆ, ਜਿਸ ਕਾਰਨ ਬਗੀਚਾ ਸਿੰਘ ਦੇ ਸੱਟਾਂ ਲੱਗੀਆਂ ਤੇ ਜਿਸ ਨੂੰ ਇਲਜ ਲਈ ਡੀਐੱਮਸੀ ਲੁਧਿਆਣਾ ਵਿਖੇ ਇਲਾਜ ਲਈ ਲੈ ਕੇ ਗਏ, ਜਿਥੇ ਡਾਕਟਰਾਂ ਨੇ ਬਗੀਚਾ ਸਿੰਘ ਨੂੰ ਮ੍ਰਿਤਕ ਕਰਾਰ ਦਿੱਤਾ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਜਗਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਇਨੋਵਾ ਗੱਡੀ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button