
ਫ਼ਿਰੋਜ਼ਪੁਰ, 21 ਮਾਰਚ (ਬਾਲ ਕਿਸ਼ਨ)– ਜੈਨੇਸਿਸ ਡੈਂਟਲ ਕਾਲਜ ਅਤੇ ਹਸਪਤਾਲ ਵਿੱਚ ਵਿਸ਼ਵ ਓਰਲ ਹੈੱਲਥ ਡੇ ਦੇ ਮੌਕੇ ’ਤੇ ਇਕ ਵਿਸ਼ੇਸ਼ ਜਾਗਰੂਕਤਾ ਪ੍ਰੋਰਗਾਮ ਆਯੋਜਿਤ ਕੀਤਾ ਗਿਆ। ਇਸ ਮੌਕੇ ਕਾਲਜ ਦੇ ਚੇਅਰਮੈਨ ਸੀਏ ਵਰਿੰਦਰ ਮੋਹਨ ਸਿੰਘਲ, ਮੀਨਾਖ਼ਸ਼ੀ ਸਿੰਘਲ, ਜੁਆਇੰਟ ਚੇਅਰਮੈਨ ਸੀਏ ਗਗਨਦੀਪ ਸਿੰਘਲ, ਨਵਿਤਾ ਸਿੰਘਲ, ਪ੍ਰੋਫੈਸਰ ਡਾ. ਗੌਰਵ ਗੋਇਲ, ਡਾ. ਸੁਕੀਰਤ ਕੌਰ ਸਮੇਤ ਕਈ ਪਤਵੰਤੇ ਵਿਅਕਤੀ ਮੌਜ਼ੂਦ ਰਹੇ। ਪ੍ਰੋਗਰਾਮ ਦੌਰਾਨ ਮਾਹਿਰਾਂ ਨੇ ਵਿਸ਼ਵ ਓਰਲ ਹੈੱਲਥ ਦੇ ਮਹੱਤਵ ਉੱਤੇ ਚਾਨਣ ਪਾਇਆ ਅਤੇ ਲੋਕਾਂ ਨੂੰ ਸਿਹਤਮੰਦ ਦੰਤਾ ਚਿਕਿਤਸਾ ਬਾਰੇ ਜਾਣਕਾਰੀ ਦਿੱਤੀ। ਉਥੋਂ ਮੌਜ਼ੂਦ ਵਿਦਿਆਰਥੀਆਂ ਅਤੇ ਮਰੀਜ਼ਾਂ ਨੂੰ ਦੰਦਾਂ ਦੀ ਸੰਭਾਲ, ਬੁਰਸ਼ ਕਰਨ ਦੀ ਸਹੀ ਤਕਨੀਕ ਅਤੇ ਮੂੰਹ ਦੀ ਸਫ਼ਾਈ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ। ਡਾ. ਗੌਰਵ ਗੋਇਲ ਨੇ ਦੱਸਿਆ ਕਿ ਵਿਸ਼ਵ ਓਰਲ ਹੈੱਲਥ ਸਿਰਫ਼ ਦੰਦਾਂ ਦੀ ਸਿਹਤ ਹੀ ਨਹੀਂ, ਸਗੋਂ ਪੂਰੇ ਸ਼ਰੀਰ ਦੀ ਸਿਹਤ ਲਈ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਜਾਗਰੂਕਤਾ ਰਾਹੀਂ ਕਈ ਗੰਭੀਰ ਦੰਦ ਰੋਗਾਂ ਤੋਂ ਬਚਿਆ ਜਾ ਸਕਦਾ ਹੈ। ਚੇਅਰਮੈਨ ਸੀਏ ਵਰਿੰਦਰ ਮੋਹਨ ਸਿੰਘਲ ਨੇ ਕਿਹਾ ਕਿ ਜੈਨੇਸਿਸ ਡੈਂਟਲ ਕਾਲਜ ਹਮੇਸ਼ਾ ਹੀ ਸਮਾਜ ਵਿੱਚ ਦੰਦ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਲਈ ਯਤਨਸ਼ੀਲ ਰਿਹਾ ਹੈ ਅਤੇ ਅੱਗੇ ਵੀ ਅਜਿਹੇ ਪ੍ਰੋਗਰਾਮ ਕਰਦਾ ਰਹੇਗਾ। ਅੰਤ ਵਿੱਚ ਡਾ. ਸੁਕੀਰਤ ਕੌਰ ਨੇ ਸਾਰੇ ਹਾਜ਼ਰੀਨਾਂ ਦਾ ਧੰਨਵਾਦ ਕੀਤਾ ਅਤੇ ਸਭ ਨੂੰ ਆਪਣੀ ਓਰਲ ਹੈੱਲਥ ਦਾ ਵਿਸ਼ੇਸ਼ ਧਿਆਨ ਰੱਖਣ ਦੀ ਅਪੀਲ ਕੀਤੀ।



